ਜੰਗ ਵੱਲ ਵੱਧ ਰਹੇ ਚੀਨ ਤੇ ਅਮਰੀਕਾ! ਦੋਹਾਂ ਦੇਸ਼ਾਂ ਵਿਚਾਲੇ ਤਲਖ਼ੀ ਜਾਰੀ
Thursday, Mar 09, 2023 - 04:02 AM (IST)
ਇੰਟਰਨੈਸ਼ਨਲ ਡੈਸਕ: ਚੀਨ ਅਤੇ ਅਮਰੀਕਾ ਵਿਚਾਲੇ ਤਲਖ਼ੀ ਵੱਧਦੀ ਜਾ ਰਹੀ ਹੈ। ਇਕ ਪਾਸੇ ਜਿੱਥੇ ਚੀਨ ਦੇ ਵਿਦੇਸ਼ ਮੰਤਰੀ ਛਿਨ ਕਾਂਗ ਨੇ ਅਮਰੀਕਾ ਨੂੰ 'ਸੰਘਰਸ਼' ਦੀ ਚਿਤਾਵਨੀ ਦਿੱਤੀ ਤਾਂ ਉੱਧਰ ਆਸਟ੍ਰੇਲੀਆ ਦੀ ਇਕ ਅਖ਼ਬਾਰ ਨੇ ਚਿਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ਨੂੰ ਚੀਨ ਨਾਲ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ। ਆਸਟ੍ਰੇਲੀਆ ਯੂ.ਐੱਸ. ਦੀ ਸੁਰੱਖਿਆ ਦਾ ਅਹਿਮ ਸਹਿਯੋਗੀ ਹੈ।
ਇਹ ਖ਼ਬਰ ਵੀ ਪੜ੍ਹੋ - ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਹੋਲੀ ਤੇ PM ਮੋਦੀ ਨੇ ਪੁਰੀਮ ਦੀਆਂ ਦਿੱਤੀਆਂ ਵਧਾਈਆਂ
ਬੀਤੇ ਦਿਨੀਂ ਚੀਨ ਦੇ ਵਿਦੇਸ਼ ਮੰਤਰੀ ਛਿਨ ਕਾਂਗ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਬੀਜਿੰਗ ਨਾਲ ਸਬੰਧਾਂ ਨੂੰ ਲੈ ਕੇ ਰਵੱਈਆ ਨਹੀਂ ਬਦਲਦਾ ਤਾਂ 'ਵਿਵਾਦ ਤੇ ਸੰਘਰਸ਼' ਦੇ ਖ਼ਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਚੀਨ ਦਾ ਇਹ ਬਿਆਨ ਤਾਈਵਾਨ ਵਿਵਾਦ, ਕੋਵਿਡ-19 ਅਤੇ ਯੂਕ੍ਰੇਨ ਤੇ ਰੂਸ ਦੀ ਫੌਜੀ ਕਾਰਵਾਈ ਦੇ ਪਿਛੋਕੜ ਨੂੰ ਲੈ ਕੇ ਆਇਆ ਹੈ। ਕਾਂਗ ਨੇ ਚੀਨ ਦੀ ਵਿਧਾਇਕ ਦੀ ਸਾਲਾਨਾ ਮੀਟਿੰਗ ਦੌਰਾਨ ਮੰਗਲਵਾਰ ਨੂੰ ਕਰਵਾਈ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਵਾਸ਼ਿੰਗਟਨ ਦੀ ਚੀਨ ਨੀਤੀ ਪੂਰੀ ਤਰ੍ਹਾਂ ਦਿਸ਼ਾ ਤੋਂ ਭਟਕ ਚੁੱਕੀ ਹੈ। ਉੱਥੇ ਹੀ ਸੋਮਵਾਰ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੋਸ਼ ਲਗਾਇਆ ਸੀ ਕਿ ਅਮਰੀਕਾ ਉਨ੍ਹਾਂ ਦੇ ਦੇਸ਼ ਦੇ ਵਿਕਾਸ ਵਿਚ ਅੜਿੱਕਾ ਪਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਰਿਸ਼ਤੇਦਾਰ ਘਰ ਅਫ਼ਸੋਸ ਕਰਨ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, 5 ਜੀਆਂ ਦੀ ਹੋਈ ਦਰਦਨਾਕ ਮੌਤ
ਉੱਥੇ ਹੀ ਬੀਤੇ ਦਿਨੀਂ ਆਸਟ੍ਰੇਲੀਆ ਦੀ ਇਕ ਮਸ਼ਹੂਰ ਅਖ਼ਬਾਰ ਨੇ ਚੀਨ ਨਾਲ ਜੰਗ ਲਈ ਤਿਆਰ-ਬਰ-ਤਿਆਰ ਰਹਿਣ ਲਈ ਕਿਹਾ ਹੈ। ਦੱਸ ਦੇਈਏ ਕਿ ਆਸਸਟ੍ਰੇਲੀਆ ਅਮਰੀਕਾ ਦੀ ਸੁਰੱਖਿਆ ਦਾ ਅਹਿਮ ਸਹਿਯੋਗੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।