ਚੀਨ ਨੇ ਬੋਇੰਗ 737 ਮੈਕਸ ਨੂੰ ਉਡਾਣ ਭਰਨ ਦੀ ਦਿੱਤੀ ਇਜਾਜ਼ਤ : ਰਿਪੋਰਟ
Thursday, Dec 02, 2021 - 07:38 PM (IST)
ਬੀਜਿੰਗ-ਚੀਨ ਦੇ ਹਵਾਬਾਜ਼ੀ ਰੈਗੂਲੇਟਰ ਨੇ ਬੋਇੰਗ 737 ਮੈਕਸ ਨੂੰ ਤਕਨੀਕੀ ਰੂਪ ਨਾਲ ਅਪਗ੍ਰੇਡ ਕਰਕੇ ਇਸ ਨੂੰ ਵੀਰਵਾਰ ਨੂੰ ਉਡਾਣ ਭਰਨ ਦੀ ਇਜਾਜ਼ਤ ਦੇ ਦਿੱਤੀ। ਕਈ ਦੇਸ਼ਾਂ 'ਚ ਬੋਇੰਗ ਦੇ ਇਨ੍ਹਾਂ ਜਹਾਜ਼ਾਂ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਇਨ੍ਹਾਂ ਦੀਆਂ ਉਡਾਣਾਂ 'ਤੇ ਰੋਕ ਲੱਗਾ ਦਿੱਤੀ ਗਈ ਸੀ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਅਗਲੇ ਸਾਲ 27 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਐਮਰਜੈਂਸੀ ਮਨੁੱਖੀ ਸਹਾਇਤਾ ਦੀ ਹੋਵੇਗੀ ਜ਼ਰੂਰਤ : ਸੰਯੁਕਤ ਰਾਸ਼ਟਰ
ਚਾਈਨਾ ਏਵੀਏਸ਼ਨ ਡੇਲੀ ਨੇ ਚੀਨ ਦੇ ਸਿਵਲ ਏਵੀਏਸ਼ਨ ਪ੍ਰਸ਼ਾਸਨ ਦੇ ਹਵਾਲੇ ਤੋਂ ਆਪਣੀ ਖਬਰ 'ਚ ਕਿਹਾ ਕਿ ਚੀਨ ਦੇ ਜਹਾਜ਼ ਚਾਲਕਾਂ ਨੂੰ ਵਪਾਰਕ ਉਡਾਣਾਂ ਸ਼ੁਰੂ ਹੋਣ ਤੋਂ ਪਹਿਲਾਂ ਨਵੀਂ ਸਿਖਲਾਈ ਲੈਣੀ ਹੋਵੇਗੀ। ਚੀਨ ਤੋਂ ਪਹਿਲਾਂ ਅਮਰੀਕਾ ਨੇ ਦਸੰਬਰ 2020 'ਚ ਬੋਇੰਗ 737 ਮੈਕਸ ਦੇ ਜਹਾਜ਼ਾਂ ਨੂੰ ਉਡਾਣ ਭਰਨ ਦੀ ਮਨਜ਼ੂਰੀ ਦੇ ਦਿੱਤੀ ਸੀ, ਉਥੇ ਯੂਰਪੀਨ ਯੂਨੀਅਨ ਰੈਗੂਲੇਟਰਾਂ ਨੇ ਇਸ ਦੀ ਇਜਾਜ਼ਤ ਜਨਵਰੀ 'ਚ ਦਿੱਤੀ। ਬ੍ਰਾਜ਼ੀਲ ਅਤੇ ਕੈਨੇਡਾ ਵਰਗੇ ਦੇਸ਼ ਵੀ ਇਨ੍ਹਾਂ ਦੀਆਂ ਉਡਾਣਾਂ ਨੂੰ ਮਨਜ਼ੂਰੀ ਦੇ ਚੁੱਕੇ ਹਨ।
ਇਹ ਵੀ ਪੜ੍ਹੋ : ਰੂਸ ਨੇ ਅਮਰੀਕਾ ਦੇ ਕੁਝ ਡਿਪਲੋਮੈਂਟ ਨੂੰ 31 ਜਨਵਰੀ ਤੱਕ ਦੇਸ਼ ਛੱਡਣ ਨੂੰ ਕਿਹਾ
ਚੀਨ 'ਚ ਮਨਜ਼ੂਰੀ ਮਿਲਣ ਤੋਂ ਬਾਅਦ ਬੋਇੰਗ ਦੇ ਸ਼ੇਅਰਾਂ 'ਚ ਵੀਰਵਾਰ ਨੂੰ ਭਾਰੀ ਉਛਾਲ ਦੇਖਿਆ ਗਿਆ। ਜ਼ਿਕਰਯੋਗ ਹੈ ਕਿ 29 ਅਕਤੂਬਰ 2018 ਨੂੰ ਇੰਡੋਨੇਸ਼ੀਆ ਦੇ ਲਾਈਨ ਏਅਰ ਦੇ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ 246 ਲੋਕ ਮਾਰੇ ਗਏ ਸਨ। ਇਸ ਤੋਂ ਇਲਾਵਾ ਇਥੋਪੀਅਨ ਏਅਰਲਾਇੰਸ ਦਾ ਜਹਾਜ਼ ਵੀ 10 ਮਾਰਚ 2019 ਨੂੰ ਹਾਦਸਾਗ੍ਰਸਤ ਹੋ ਗਿਆ ਸੀ। ਇਸ ਤੋਂ ਬਾਅਦ ਸਰਕਾਰਾਂ ਨੇ ਬੋਇੰਗ 737 ਮੈਕਸ ਜਹਾਜ਼ਾਂ 'ਤੇ ਪਾਬੰਦੀ ਲੱਗਾ ਦਿੱਤੀ ਸੀ।
ਇਹ ਵੀ ਪੜ੍ਹੋ : ਜਾਰਜੀਆ 'ਚ ਗੋਲੀਬਾਰੀ, ਪੁਲਸ ਅਧਿਕਾਰੀ ਸਮੇਤ ਚਾਰ ਦੀ ਮੌਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।