ਸਭ ਤੋਂ ਛੋਟੀ ਉਮਰ ਦੀ ਬੱਚੀ ਕੋਰੋਨਾਵਾਇਰਸ ਨੂੰ ਹਰਾ ਜਿੱਤੀ ਜ਼ਿੰਦਗੀ ਦੀ ਜੰਗ

02/20/2020 3:23:49 PM

ਬੀਜਿੰਗ (ਬਿਊਰੋ): ਚੀਨ ਸਮੇਤ ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਦੀ ਦਹਿਸ਼ਤ ਫੈਲੀ ਹੋਈ ਹੈ।ਇਸ ਦੇ ਇਨਫੈਕਸ਼ਨ ਨਾਲ ਇਕੱਲੇ ਚੀਨ ਵਿਚ 2100 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ ਅਤੇ 74,600 ਲੋਕ ਪੀੜਤ ਹਨ। ਜਿੱਥੇ ਇਸ ਵਾਇਰਸ ਦੇ ਇਨਫੈਕਸ਼ਨ ਨਾਲ ਪੀੜਤ ਹੁੰਦੇ ਹੀ ਲੋਕ ਜਿਉਣ ਦੀ ਇੱਛਾ ਛੱਡ ਦਿੰਦੇ ਹਨ ਉੱਥੇ ਇਕ 7 ਸਾਲ ਦੀ ਬੱਚੀ ਇਸ ਜਾਨਲੇਵਾ ਇਨਫੈਕਸ਼ਨ ਨੂੰ ਹਰਾਉਣ ਵਿਚ ਸਫਲ ਹੋਈ ਹੈ। ਬੱਚੀ ਨੂੰ ਇਲਾਜ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਮੀਡੀਆ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ।

ਦੱਖਣ-ਪੱਛਮ ਚੀਨ ਦੇ ਚੋਂਗਕਵਿੰਗ ਨਗਰਪਾਲਿਕਾ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਿਡ ਬੱਚੀ ਦਾ ਇੱਥੋਂ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਪੂਰੀ ਤਰ੍ਹਾਂ ਸਿਹਤਮੰਦ ਹੋਣ ਦੇ ਬਾਅਦ ਬੁੱਧਵਾਰ ਨੂੰ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸਮਾਚਾਰ ਏਜੰਸੀ ਸ਼ਿਨਹੂਆ ਦੇ ਮੁਤਾਬਕ ਚੋਂਗਕਵਿੰਗ ਵਿਚ ਸਭ ਤੋਂ ਘੱਟ ਉਮਰ ਦੇ ਮਰੀਜ਼ ਦਾ ਇਹ ਪਹਿਲਾ ਮਾਮਲਾ ਸੀ। ਬੱਚੀ ਵਿਚ ਕੋਰੋਨਾਵਾਇਰਸ ਨਾਲ ਇਨਫੈਕਸ਼ਨ ਦੀ ਪੁਸ਼ਟੀ 3 ਫਰਵਰੀ ਨੂੰ ਹੋਈ ਸੀ। 

ਚੋਂਗਕਵਿੰਗ ਹੈਲਥ ਕਮਿਸ਼ਨ ਦੇ ਡਿਪਟੀ ਪਾਰਟੀ ਸਕੱਤਰ ਸ਼ਿਆ ਪੇਈ ਨੇ ਕਿਹਾ,''ਹਸਪਤਾਲ ਨੇ ਬੱਚੀ ਦੇ ਇਲਾਜ ਲਈ ਵਿਸ਼ੇਸ਼ ਮੈਡੀਕਲ ਟੀਮ ਦਾ ਗਠਨ ਕੀਤਾ ਸੀ। ਇਲਾਜ ਵਿਚ ਸਭ ਕੁਝ ਠੀਕ ਰਿਹਾ ਅਤੇ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੋਣ ਦੇ ਬਾਅਦ ਬੁੱਧਵਾਰ ਸਵੇਰੇ ਬੱਚੀ ਨੂੰ ਛੁੱਟੀ ਦੇ ਦਿੱਤੀ ਗਈ।'' ਮੀਡੀਆ ਦੇ ਮੁਤਾਬਕ  ਚੋਂਗਕਵਿੰਗ ਵਿਚ ਮੰਗਲਵਾਰ ਤੱਕ ਕੋਰੋਨਾਵਾਇਰਸ ਨਾਲ ਇਨਫੈਕਸ਼ਨ ਦੇ ਕੁੱਲ 296 ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਇਹਨਾਂ ਵਿਚੋਂ 254 ਲੋਕਾ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੋਣ ਦੇ ਬਾਅਦ ਹਸਪਤਾਲ ਤੋਂ ਘਰ ਜਾ ਚੁੱਕੇ ਹਨ।


Vandana

Content Editor

Related News