ਚੀਨ: ਝੀਲ 'ਚ ਬੱਸ ਡਿੱਗਣ ਕਾਰਣ 21 ਲੋਕਾਂ ਦੀ ਮੌਤ, 15 ਜ਼ਖਮੀ

Tuesday, Jul 07, 2020 - 09:36 PM (IST)

ਚੀਨ: ਝੀਲ 'ਚ ਬੱਸ ਡਿੱਗਣ ਕਾਰਣ 21 ਲੋਕਾਂ ਦੀ ਮੌਤ, 15 ਜ਼ਖਮੀ

ਬੀਜਿੰਗ, (ਭਾਸ਼ਾ): ਦੱਖਣ-ਪੱਛਮੀ ਚੀਨ ਦੇ ਗੁਈਝੂ ਸੂਬੇ ਵਿਚ ਮੰਗਲਵਾਰ ਨੂੰ ਇਕ ਬੱਸ ਫਿਸਲਕੇ ਸੜਕ ਦੇ ਕਿਨਾਰੇ ਇਕ ਝੀਲ ਵਿਚ ਡਿੱਗ ਗਈ, ਜਿਸ ਨਾਲ 21 ਲੋਕਾਂ ਦੀ ਮੌਤ ਹੋ ਗਈ ਤੇ ਹੋਰ 15 ਲੋਕ ਜ਼ਖਮੀ ਹੋ ਗਏ। ਚੀਨ ਦੀ ਸਰਕਾਰੀ ਮੀਡੀਆ ਨੇ ਇਹ ਰਿਪੋਰਟ ਦਿੱਤੀ।

ਸਰਕਾਰੀ ਨਿਊਜ਼ ਏਜੰਸੀ ਸ਼ਿਨਹੂਆ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਦੁਪਹਿਰੇ ਬੱਸ ਰੇਲਿੰਗ ਨੂੰ ਤੋੜਦੇ ਹੋਏ ਹੋਂਗਸ਼ਾਨ ਝੀਲ ਵਿਚ ਡਿੱਗ ਗਈ। ਗੁਈਝੂ ਸੂਬੇ ਵਿਚ ਆਂਸ਼ੁਨ ਨਗਰ ਸਰਕਾਰ ਨੇ ਇਕ ਬਿਆਨ ਵਿਚ ਕਿਹਾ ਕਿ 15 ਲੋਕਾਂ ਨੂੰ ਬਚਾਕੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬੱਸ ਨੂੰ ਵੀ ਝੀਲ ਵਿਚੋਂ ਕੱਢਿਆ ਗਿਆ। ਲਾਪਤਾ ਯਾਤਰੀਆਂ ਨੂੰ ਲੱਭਣ ਦੇ ਲਈ ਕੋਸ਼ਿਸ਼ ਜਾਰੀ ਹੈ।


author

Baljit Singh

Content Editor

Related News