ਚੀਨ ਜਾਸੂਸੀ ਦੇ ਦੋਸ਼ ''ਚ 2 ਕੈਨੇਡੀਅਨ ਨਾਗਰਿਕਾਂ ''ਤੇ ਜਲਦ ਚਲਾਏਗਾ ਮੁਕੱਦਮਾ

Friday, Mar 12, 2021 - 06:32 PM (IST)

ਚੀਨ ਜਾਸੂਸੀ ਦੇ ਦੋਸ਼ ''ਚ 2 ਕੈਨੇਡੀਅਨ ਨਾਗਰਿਕਾਂ ''ਤੇ ਜਲਦ ਚਲਾਏਗਾ ਮੁਕੱਦਮਾ

ਬੀਜਿੰਗ/ਟੋਰਾਂਟੋ (ਬਿਊਰੋ) ਚੀਨ ਦੀ ਕਮਿਊਨਿਸਟ ਪਾਰਟੀ ਦੇ ਇਕ ਅਖ਼ਬਾਰ ਨੇ ਖ਼ਬਰ ਦਿੱਤੀ ਹੈ ਕਿ ਚੀਨ ਜਲਦੀ ਹੀ ਦੋ ਕੈਨੇਡੀਅਨ ਨਾਗਰਿਕਾ ਖ਼ਿਲਾਫ਼ ਜਾਸੂਸੀ ਦੇ ਦੋਸ਼ ਵਿਚ ਮੁਕੱਦਮਾ ਸ਼ੁਰੂ ਕਰੇਗਾ। ਇਹਨਾਂ ਨਾਗਰਿਕਾਂ ਨੂੰ ਦੋ ਸਾਲ ਪਹਿਲਾਂ ਚੀਨੀ ਕਮਿਊਨਿਕੇਸ਼ਨ ਕੰਪਨੀ ਹੁਵੇਈ ਤਕਨਾਲੋਜੀ ਦੇ ਸੀਨੀਅਰ ਕਾਰਜਕਾਰੀ ਦੀ ਗ੍ਰਿਫ਼ਤਾਰੀ ਦੇ ਜਵਾਬ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। 

ਲਗਾਏ ਇਹ ਦੋਸ਼
'ਦੀ ਗਲੋਬਲ ਟਾਈਮਜ਼' ਮੁਤਾਬਕ ਮਾਇਕਲ ਕੋਵਰਿੰਗ ਅਤੇ ਮਾਇਕਲ ਸਪਾਵਰ ਖ਼ਿਲਾਫ਼ ਜਲਦ ਮੁਕੱਦਮੇ ਦੀ ਸੁਣਵਾਈ ਹੋਵੇਗੀ, ਜਿਹਨਾਂ 'ਤੇ ਜੂਨ 2020 ਵਿਚ ਚੀਨ ਦੀ ਰਾਸ਼ਟਰੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਤੈਅ ਕੀਤਾ ਗਿਆ ਸੀ। 

ਇਕ ਸਾਬਕਾ ਡਿਪਲੋਮੈਟ ਤੇ ਦੂਜਾ ਉੱਦਮੀ
ਕੋਵਰਿੰਗ ਸਾਬਕਾ ਡਿਪਲੋਮੈਟ ਹਨ ਜਦਕਿ ਸਪਾਵਰ ਉੱਦਮੀ ਹਨ ਅਤੇ ਉਹਨਾਂ ਨੂੰ ਦਸੰਬਰ 2018 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹਨਾਂ ਦੀ ਗ੍ਰਿਫ਼ਤਾਰੀ ਧੋਖਾਧੜੀ ਦੇ ਮਾਮਲੇ ਵਿਚ ਵੈਨਕੂਵਰ ਹਵਾਈ ਅੱਡੇ 'ਤੇ ਮਿੰਗ ਵਾਨਝੋਊ ਨੂੰ ਹਿਰਾਸਤ ਵਿਚ ਲੈਣ ਦੇ ਕੁਝ ਦਿਨ ਬਾਅਦ ਹੋਈ ਸੀ।

PunjabKesari

ਅਖ਼ਾਬਰ ਮੁਤਾਕ ਕੋਵਰਿੰਗ 'ਤੇ ਦੋਸ਼ ਹੈ ਕਿ ਉਹ ਸਧਾਰਨ ਪਾਸਪੋਰਟ ਅਤੇ ਕਾਰੋਬਾਰੀ ਵੀਜ਼ਾ ਦੀ ਮਦਦ ਨਾਲ ਸਾਲ 2017 ਵਿਚ ਚੀਨ ਵਿਚ ਆਪਣੇ ਖੁਫੀਆ ਸੰਪਰਕ ਜ਼ਰੀਏ ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰਾਉਣ ਲਈ ਚੀਨ ਵਿਚ ਦਾਖਲ ਹੋਇਆ ਜਦਕਿ ਸਪਾਵਰ 'ਤੇ ਦੋਸ਼ ਹੈ ਕਿ ਉਹ ਕੋਵਰਿੰਗ ਲਈ ਖੁਫੀਆ ਜਾਣਕਾਰੀ ਦਾ ਮਹੱਤਵਪੂਰਨ ਸਰੋਤ ਸੀ।ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਯਾਨ ਨੇ ਕਿਹਾ ਕਿ ਉਹਨਾਂ ਕੋਲ ਵਾਧੂ ਜਾਣਕਾਰੀ ਨਹੀਂ ਹੈ ਪਰ ਚੀਨ ਨੇ ਸਬੰਧਤ ਲੋਕਾਂ ਦੇ ਕਾਨੂੰਨੀ ਅਧਿਕਾਰਾਂ ਦੀ ਪੂਰੀ ਰੱਖਿਆ ਕੀਤੀ, ਜਿਹਨਾਂ ਵਿਚ ਕੈਨੇਡੀਅਨ ਡਿਪਲੋਮੈਟਾਂ ਨੂੰ ਇਹਨਾਂ ਦੋਹਾਂ ਤੱਕ ਪਹੁੰਚ ਦੇਣਾ ਸ਼ਾਮਲ ਹੈ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਨੇ ਸ਼ੁਰੂ ਕੀਤੀ ਨਵੀਂ ਸਿੱਖਿਆ ਯੋਜਨਾ, ਭਾਰਤੀ ਯੂਨੀਵਰਸਿਟੀਆਂ ਨਾਲ ਵੀ ਹੋਵੇਗਾ ਸਮਝੌਤਾ

ਹੁਵੇਈ ਦੇ ਸੰਸਥਾਪਤ ਦੀ ਬੇਟੀ
ਮਿੰਗ ਜਮਾਨਤ 'ਤੇ ਵੈਨਕੂਵਰ ਵਿਚ ਰਹਿ ਰਹੀ ਹੈ ਅਤੇ ਉਹ ਹੁਵੇਈ ਦੇ ਸੰਸਥਾਪਕ ਦੀ ਬੇਟੀ ਹੈ। ਚੀਨ ਲਗਾਤਾਰ ਉਹਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕਰਦਾ ਰਿਹਾ ਹੈ। ਅਖ਼ਬਾਰ ਨੇ ਵੀਰਵਾਰ ਨੂੰ ਪ੍ਰਕਾਸ਼ਿਤ ਖ਼ਬਰ ਵਿਚ ਕੋਵਰਿੰਗ ਅਤੇ ਸਪਾਵਰ ਦੇ ਮਾਮਲਿਆਂ ਦੀ ਸੁਣਵਾਈ ਦੇ ਸਮੇਂ ਅਤੇ ਸਥਾਨ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ।


author

Vandana

Content Editor

Related News