ਚੀਨ ''ਚ ਮਨੁੱਖੀ ਅਧਿਕਾਰਾਂ ਦੇ ਘਾਣ ਖ਼ਿਲਾਫ਼ ਬੋਲਣ ਵਾਲਾ ਚੀਨੀ ਕਾਰਕੁਨ ਗ੍ਰਿਫ਼ਤਾਰ

Tuesday, Jun 08, 2021 - 05:54 PM (IST)

ਚੀਨ ''ਚ ਮਨੁੱਖੀ ਅਧਿਕਾਰਾਂ ਦੇ ਘਾਣ ਖ਼ਿਲਾਫ਼ ਬੋਲਣ ਵਾਲਾ ਚੀਨੀ ਕਾਰਕੁਨ ਗ੍ਰਿਫ਼ਤਾਰ

ਬੀਜਿੰਗ (ਬਿਊਰੋ): ਚੀਨ ਵਿਚ 44 ਸਾਲ ਦੇ ਇਕ ਕਾਰਕੁਨ ਵਾਂਗ ਆਈਜ਼ਹੋਂਗ ਨੂੰ ਪਿਛਲੇ ਮਹੀਨੇ ਟਵਿੱਟਰ 'ਤੇ ਆਪਣੇ ਮਨ ਦੀ ਗੱਲ ਕਹਿਣ 'ਤੇ ਮਨੁੱਖੀ ਅਧਿਕਾਰ ਦਾ ਮੁੱਦਾ ਚੁੱਕਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਊਥ ਚਾਈਨਾ ਮੋਰਨਿੰਗ ਪੋਸਟ (SCMP) ਦੀ ਰਿਪੋਰਟ ਮੁਤਾਬਕ ਤਜ਼ਰਬੇਕਾਰ ਕਾਰਕੁਨ ਵਾਂਗ ਆਈਜ਼ਹੋਂਗ ਨੇ 10 ਸਾਲ ਪਹਿਲਾਂ ਗਵਾਂਗਝੂ ਵਿਚ ਦੱਖਣੀ ਸਟ੍ਰੀਟ ਮੂਵਮੈਂਟ ਨੂੰ ਸਥਾਪਿਤ ਕਰਨ ਵਿਚ ਮਦਦ ਕੀਤੀ ਸੀ। ਸਟ੍ਰੀਟ ਮੂਵਮੈਂਟ ਵਿਚ ਚੀਨੀ ਸਰਕਾਰ ਦੀ ਪਾਰਟੀ ਦੇ ਸ਼ਾਸਨ ਨੂੰ ਖਤਮ ਕਰਨ ਦੀ ਅਪੀਲ ਕੀਤੀ ਗਈ ਸੀ। 

ਵਾਂਗ ਆਈਜ਼ਹੋਂਗ ਚੀਨ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ 'ਤੇ ਟਿੱਪਣੀ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਸਰਗਰਮ ਰਹੇ ਹਨ। ਉਹਨਾਂ ਦੀ ਆਨਲਾਈਨ ਗਤੀਵਿਧੀਆਂ ਨੇ ਪੁਲਸ ਦਾ ਧਿਆਨ ਆਕਰਸ਼ਿਤ ਕੀਤਾ ਸੀ। ਉਹਨਾਂ ਨੇ ਪਿਛਲੇ ਮਹੀਨੇ ਦੀ ਸ਼ੁਰੂਆਤ ਵਿਚ ਘਰ 'ਤੇ ਰਹਿਣ ਦੀ ਚਿਤਾਵਨੀ ਦਿੱਤੀ ਗਈ ਸੀ, ਜਦੋਂ ਉਹਨਾਂ ਨੇ ਗੁਆਂਢੀ ਸ਼ਹਿਰ ਝੋਂਗਸ਼ਾਨ ਵਿਚ ਨਿੱਜੀ ਕਾਰੋਬਾਰੀਆਂ ਦੇ ਇਕ ਸਮੂਹ ਨੇ ਰਾਤ ਦੇ ਭੋਜਨ 'ਤੇ ਸੱਦਾ ਦਿੱਤਾ। ਆਦੇਸ਼ ਦਾ ਪਾਲਨ ਕਰਨ ਦੇ ਬਾਵਜੂਦ ਪੁਲਸ ਨੇ ਰਾਤ ਦੇ ਖਾਣੇ 'ਤੇ ਛਾਪਾ ਮਾਰਿਆ ਅਤੇ ਸਾਰੇ ਭਾਗੀਦਾਰਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ। ਉਹਨਾਂ ਨੇ ਕਿਹਾ ਕਿ ਡਿਨਰ ਵਿਚ ਸਿਰਫ ਕੁਝ ਨਿੱਜੀ ਕਾਰੋਬਾਰੀ ਸਨ ਪਰ ਪੁਲਸ ਬਿਨਾਂ ਕਿਸੇ ਠੋਸ ਕਾਰਨ ਦੇ ਸਾਰਿਆਂ ਨੂੰ ਥਾਣੇ ਲੈ ਗਈ ਅਤੇ ਅੱਜ ਚੀਨ ਵਿਚ ਇਹੀ ਸਭ ਅਨਿਆਂ ਹੋ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਧੋਖਾਧੜੀ ਮਾਮਲੇ 'ਚ ਭਾਰਤੀ ਵਿਅਕਤੀ ਨੂੰ 14 ਮਹੀਨੇ ਦੀ ਜੇਲ੍ਹ

ਵਾਂਗ ਦੇ ਪਰਿਵਾਰ ਅਤੇ ਵਕੀਲ ਮੁਤਾਬਕ ਉਹਨਾਂ ਨੂੰ ਪੁਲਸ ਨੇ ਗੁਆਂਗਝੋਉ ਵਿਚ ਕੋਵਿਡ-19 ਤੇ ਪ੍ਰਕੋਪ 'ਤੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਤਿਆਨਹੇ ਜ਼ਿਲ੍ਹੇ ਦੇ ਇਕ ਹਿਰਾਸਤ ਕੇਂਦਰ ਵਿਚ ਰੱਖਿਆ ਹੈ ਅਤੇ ਨਿੱਜੀ ਰੂਪ ਨਾਲ ਸੰਪਰਕ ਕਰਨ 'ਤੇ ਰੋਕ ਲਗਾ ਦਿੱਤੀ ਹੈ। ਇਕ ਪਰਿਵਾਰਕ ਦੋਸਤ ਨੇ ਕਿਹਾ ਕਿ ਵਾਂਗ ਹੇਨਾਨ ਅਤੇ ਵਕੀਲ ਦੋਹਾਂ ਨੂੰ ਮੀਡੀਆ ਨਾਲ ਗੱਲਬਾਤ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ। ਪੁਲਸ ਸਟੇਸ਼ਨ ਵਿਚ ਪੁਲਸ ਨੇ ਵਾਂਗ ਹੇਨਾਨ ਨੂੰ ਦੱਸਿਆ ਕਿ ਵਾਂਗ ਆਈਜ਼ਹੋਂਗ ਨੂੰ ਇੰਟਰਨੈੱਟ 'ਤੇ ਪੋਸਟ ਕੀਤੀਆਂ ਗਈਆਂ ਟਿੱਪਣੀਆਂ ਅਤੇ ਵਿਦੇਸ਼ੀ ਮੀਡੀਆ ਨੂੰ ਦਿੱਤੇ ਗਏ ਇੰਟਰਵਿਊ ਕਾਰਨ ਹਿਰਾਸਤ ਵਿਚ ਲਿਆ ਗਿਆ ਸੀ।


author

Vandana

Content Editor

Related News