ਰਿਪੋਰਟ ''ਚ ਦਾਅਵਾ, ਉਇਗਰ ਮੁਸਲਮਾਨਾਂ ਨੂੰ ਗੁਲਾਮਾਂ ਵਾਂਗ ਵੇਚ ਰਿਹਾ ਚੀਨ
Tuesday, Apr 20, 2021 - 06:51 PM (IST)
ਲੰਡਨ (ਬਿਊਰੋ): ਚੀਨ 'ਤੇ ਉਇਗਰ ਮੁਸਲਮਾਨਾਂ ਦਾ ਸ਼ੋਸ਼ਣ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਹੁਣ ਇਕ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਉਇਗਰ ਮੁਸਲਮਾਨਾਂ ਨੂੰ ਕੰਮ ਕਰਨ ਲਈ ਫੈਕਟਰੀਆਂ ਵਿਚ ਵੇਚਿਆ ਜਾ ਰਿਹਾ ਹੈ ਅਤੇ ਇਸ ਲਈ ਬਕਾਇਦਾ ਆਨਲਾਈਨ ਵਿਗਿਆਪਨ ਦਿੱਤੇ ਜਾ ਰਹੇ ਹਨ। ਸਕਾਈ ਨਿਊਜ਼ ਦੀ ਰਿਪੋਰਟ ਦੇ ਦਾਅਵੇ ਮੁਤਾਬਕ Baidu 'ਤੇ 50 ਤੋਂ 100 ਦੇ ਸਮੂਹ ਵਿਚ ਉਇਗਰ ਮਜ਼ਦੂਰਾਂ ਨੂੰ ਵੇਚਣ ਸੰਬੰਧੀ ਦਰਜਨਾਂ ਵਿਗਿਆਪਨ ਦੇਖੇ ਗਏ ਹਨ।
ਇੱਥੇ ਦੱਸ ਦਈਏ ਕਿ Baidu ਚੀਨ ਦੀ ਸਭ ਤੋਂ ਵੱਡੀ ਇੰਟਰਨੈੱਟ ਕੰਪਨੀ ਹੈ ਜੋ ਗੂਗਲ ਦੀ ਤਰ੍ਹਾਂ ਹੀ ਸਰਚ ਇੰਜਣ ਹੈ। ਚੀਨ ਵਿਚ ਇਸ ਘਟਨਾ ਦੀ ਕਈ ਬ੍ਰਿਟਿਸ਼ ਸਾਂਸਦਾਂ ਨੇ ਨਿੰਦਾ ਕੀਤੀ ਹੈ। ਇੰਡੀਪੇਂਡੇਂਟ ਮੁਤਾਬਕ ਬ੍ਰਿਟੇਨ ਵਿਚ ਕੰਜ਼ਰਵੇਟਿਵ ਪਾਰਟੀ ਦੀ ਸਾਂਸਦ ਨੁਸਰਤ ਗਨੀ ਨੇ ਚੀਨ ਦੇ ਇਸ ਕਦਮ ਦੀ ਸਖ਼ਤ ਸਬਦਾਂ ਵਿਚ ਨਿੰਦਾ ਕੀਤੀ ਹੈ। ਬ੍ਰਿਟੇਨ ਵਿਚ ਵੇਲਡਨ ਦੀ ਸਾਂਸਦ ਨੁਸਰਤ ਗਨੀ ਨੇ ਕਿਹਾ ਕਿ ਉਇਗਰਾਂ ਦੀ ਇਸ ਤਰ੍ਹਾਂ ਨਾਲ ਨੀਲਾਮੀ ਕੀਤੀ ਜਾ ਰਹੀ ਹੈ ਜਿਵੇਂ ਉਹ ਗੁਲਾਮ ਹੋਣ। ਇਹ ਭਿਆਨਕ ਹੈ।
ਉੱਥੇ ਸਕਾਈ ਨਿਊਜ਼ ਦੀ ਇਕ ਰਿਪੋਰਟ 'ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਨੇਤਾ ਇਯਾਨ ਡੰਕਨ ਸਮਿਥ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਹੀ ਨਹੀਂ ਰਹਿ ਗਿਆ ਹੈ। ਉਹ ਇਕ ਨਸਲੀ ਸਮੂਹ ਨੂੰ ਮਿਟਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਅਸਲ ਵਿਚ ਇਕ ਰਿਪੋਰਟ ਵਿਚ ਕਿਹਾ ਗਿਆ ਹੈਕਿ ਚੀਨ ਦੇ ਇੰਟਰਨੈੱਟ ਬਾਯਡੂ 'ਤੇ ਉਇਗਰ ਵਰਕਰਾਂ ਦੇ ਵਿਗਿਆਪਨ ਦੇਖੇ ਗਏ ਹਨ, ਜਿਹਨਾਂ ਵਿਚ 50-100 ਮਜ਼ਦੂਰਾਂ ਦੀ ਕਿਰਤ ਨੂੰ ਲੈ ਕੇ ਸੌਦਾ ਕਰਨ ਦੀ ਗੱਲ ਕਹੀ ਗਈ ਹੈ। ਇਕ ਏਜੰਟ ਨੇ ਦੱਸਿਆ ਕਿ ਸ਼ਿਨਜਿਆਂਗ ਦੇ ਉਇਗਰ ਸਥਾਨਕ ਪ੍ਰਸ਼ਾਸਨ ਦੀ ਰਾਜਨੀਤਕ ਨਿਗਰਾਨੀ ਵਿਚ ਹਨ ਅਤੇ ਕੰਮ ਕਰਨ ਦੌਰਾਨ ਉਹਨਾਂ ਨੂੰ ਅਰਧ ਸੈਨਿਕ ਪ੍ਰਬੰਧਨ ਦੇ ਤਹਿਤ ਰੱਖਿਆ ਗਿਆ ਹੈ।
ਸ਼ਿਨਜਿਆਂਗ ਸਰਕਾਰ ਨੇ ਉਇਗਰਾਂ ਨਾਲ ਜੁੜੀ 2019 ਦੀ ਆਪਣੀ ਰਿਪੋਰਟ ਵਿਚ ਦੱਸਿਆ ਸੀ ਕਿ ਉਸ ਦਾ 5 ਸਾਲ ਲਈ 'ਕਿਰਤ ਟਰਾਂਸਫਰ ਪ੍ਰੋਗਰਾਮ' ਹੈ ਜਿਸ ਦੇ ਬਾਰੇ ਵਿਚ ਬਾਯਡੂ 'ਤੇ ਪ੍ਰਕਾਸ਼ਿਤ ਹੋਇਆ। ਸ਼ਿਨਜਿਆਂਗ ਸਰਕਾਰ ਦਾ ਦਾਅਵਾ ਹੈ ਕਿ ਇਸ ਪ੍ਰੋਗਰਾਮ ਦਾ ਉਦੇਸ਼ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਾਉਣਾ ਹੈ। ਇਸ ਪ੍ਰੋਗਰਾਮ ਤੋਂ ਪੇਂਡੂ ਇਲਾਕਿਆਂ ਵਿਚ ਜਿਹੜੀ ਸਰਪਲੱਸ ਲੇਬਰ ਹੈ ਉਸ ਨੂੰ ਕੰਮ ਮਿਲੇਗਾ। ਚੀਨ ਵਿਚ ਸ਼ਿਨਜਿਆਂਗ ਸੂਬੇ ਦਾ ਪ੍ਰਸ਼ਾਸਨ ਭਾਵੇਂ ਜੋ ਵੀ ਕਹੇ ਪਰ ਮਨੁੱਖੀ ਅਧਿਕਾਰ ਸੰਗਠਨ ਉਇਗਰਾਂ ਦੀ ਸਥਿਤੀ ਨੂੰ ਲੈ ਕੇ ਹਮੇਸ਼ਾ ਆਪਣੀ ਚਿੰਤਾ ਜ਼ਾਹਰ ਕਰਦੇ ਰਹੇ ਹਨ। ਮਨੁੱਖੀ ਅਧਿਕਾਰ ਸੰਗਠਨ ਲਗਾਤਾਰ ਇਹ ਗੱਲ ਕਹਿੰਦੇ ਰਹੇ ਹਨ ਕਿ ਚੀਨ ਵਿਚ ਉਇਗਰਾਂ ਤੋਂ ਜ਼ਬਰਦਸਤੀ ਕੰਮ ਕਰਾਇਆ ਜਾਂਦਾ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਜਨਮਦਿਨ ਪਾਰਟੀ 'ਚ ਹੋਈ ਗੋਲੀਬਾਰੀ, 9 ਬੱਚੇ ਜ਼ਖਮੀ
ਚੀਨ ਸਰਕਾਰ ਦਾ ਕਹਿਣਾ ਹੈ ਕਿ ਸ਼ਿਨਜਿਆਂਗ ਵਿਚ ਉਸ ਨੇ ਉਇਗਰਾਂ ਲਈ ਸਿੱਖਿਆ ਮੁਹੱਈਆ ਕਰਾਉਣ ਲਈ ਕੈਂਪ ਲਗਾਏ ਹਨ ਜਿੱਥੇ ਉਇਗਰ ਭਾਈਚਾਰੇ ਦੇ ਲੋਕਾਂ ਨੂੰ ਰੱਖਿਆ ਜਾਂਦਾ ਹੈ ਪਰ ਮਨੁੱਖੀ ਸੰਗਠਨ ਇਸ ਨੂੰ ਚੀਨ ਦਾ ਝੂਠ ਕਰਾਰ ਦਿੰਦੇ ਹਨ। ਵਾਸ਼ਿੰਗਟਨ ਡੀ.ਸੀ. ਸਥਿਤ ਨਿਊਲਾਈਂਸ ਇੰਸਟੀਚਿਊਟ ਫੌਰ ਸਟ੍ਰੇਟੇਜੀ ਥਿੰਕ ਟੈਂਕ ਨੇ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਚੀਨ ਦੀ ਸਰਕਾਰ 'ਕਤਲੇਆਮ ਕਰਨ ਲਈ ਜ਼ਿੰਮੇਵਾਰ' ਹੈ। ਚੀਨ ਦੀ ਸਰਕਾਰ ਨੇ ਸ਼ਿਨਜਿਆਂਗ ਵਿਚ ਉਇਗਰਾਂ ਪ੍ਰਤੀ ਆਪਣੇ ਵਤੀਰੇ ਤੋਂ ਸੰਯੁਕਤ ਰਾਸ਼ਟਰ ਦੇ ਸਾਰੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਸਟੇਨਫੋਰਡ ਲਾਅ ਸਕੂਲ ਹਿਊਮਨ ਰਾਈਟਸ ਐਂਡ ਕਨਫਲਿਕਟ ਰਿਜੋਲੂਸ਼ਨ ਕਲੀਨਿਕ ਨੇ ਉਇਗਰਾਂ ਨਾਲ ਚੀਨ ਦੇ ਵਤੀਰੇ ਨੂੰ ਮਨੁੱਖਤਾ ਖ਼ਿਲਾਫ਼ ਅਪਰਾਧ ਕਰਾਰ ਦਿੰਦੇ ਹੋਏ ਬੀਜਿੰਗ ਦੀ ਆਲੋਚਨਾ ਕੀਤੀ ਹੈ। ਬ੍ਰੇਕ ਦੀ ਲਿਨੇਜ, ਬ੍ਰੇਕ ਦੀ ਰੂਟਸ ਨਾਮ ਨਾਲ 53 ਪੇਜ ਦੀ ਰਿਪੋਰਟ ਵਿਚ ਉਇਗਰਾਂ ਦੇ ਸ਼ੋਸ਼ਣ ਨੂੰ ਉਜਾਗਰ ਕੀਤਾ ਗਿਆ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।