ਚੀਨ ''ਚ ਅਨੋਖਾ ਮਾਮਲਾ, ਬੱਚੇ ਜੁੜਵਾਂ ਪਰ ਪਿਤਾ ਵੱਖਰੇ
Friday, May 15, 2020 - 06:22 PM (IST)
ਬੀਜਿੰਗ (ਬਿਊਰੋ): ਚੀਨ ਵਿਚ ਜੁੜਵਾਂ ਬੱਚਿਆਂ ਸੰਬੰਧੀ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਅਸਲ ਵਿਚ ਜੁੜਵਾਂ ਪੈਦਾ ਹੋਏ ਬੱਚਿਆਂ ਦੇ ਡੀ.ਐੱਨ.ਏ. ਜਾਂਚ ਵਿਚ ਪਤਾ ਚੱਲਿਆ ਕਿ ਦੋਹਾਂ ਦੇ ਪਿਤਾ ਵੱਖ-ਵੱਖ ਹਨ। ਜਨਮ ਦੀ ਰਜਿਸਟ੍ਰੇਸ਼ਨ ਕਰਾਉਣ ਪਹੁੰਚੇ ਪਿਤਾ ਨੂੰ ਜਦੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਤਾਂ ਉਸ ਦੇ ਹੋਸ਼ ਉੱਡ ਗਏ। ਇੱਥੇ ਦੱਸ ਦਈਏ ਕਿ ਚੀਨ ਵਿਚ ਬੱਚਿਆਂ ਦੀ ਰਜਿਸਟ੍ਰੇਸ਼ਨ ਤੋਂ ਪਹਿਲਾਂ ਉਹਨਾਂ ਦੀ ਡੀ.ਐੱਨ.ਏ. ਜਾਂਚ ਕਰਨੀ ਜ਼ਰੂਹੀ ਹੁੰਦੀ ਹੈ। ਮੀਡੀਆ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈਕਿ ਉਸ ਦੀ ਪਤਨੀ ਦਾ ਕਿਸੇ ਦੂਜੇ ਵਿਅਕਤੀ ਨਾਲ ਵੀ ਸੰਬੰਧ ਸੀ, ਜਿਸ ਕਾਰਨ ਦੋਹਾਂ ਬੱਚਿਆਂ ਦਾ ਡੀ.ਐੱਨ.ਏ. ਵੱਖਰਾ ਪਾਇਆ ਗਿਆ। ਕਾਨੂੰਨੀ ਕਾਰਨਾਂ ਕਾਰਨ ਮਾਤਾ-ਪਿਤਾ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਬੱਚਿਆਂ ਦੇ ਡੀ.ਐੱਨ.ਏ. ਦੀ ਜਾਂਚ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਅਜਿਹੇ ਮਾਮਲੇ ਕਰੋੜਾਂ ਵਿਚ ਇਕ ਪਾਏ ਜਾਂਦੇ ਹਨ। ਇਸ ਘਟਨਾ ਨੂੰ 'ਹੇਟੇਰੋਪੇਟ੍ਰਨਲ ਸੁਪਰਫੇਕੁਲੇਸ਼ਨ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬੀਜਿੰਗ ਝੇਂਗਝੇਂਗ ਫੌਰੇਂਸਿਕ ਜਾਂਚ ਕੇਂਦਰ ਦੀ ਨਿਦੇਸ਼ਕ ਡੇਂਗ ਯਜੁਨ ਨੇ ਦੱਸਿਆ,''ਅਜਿਹੀ ਸਥਿਤੀ ਉਦੋਂ ਬਣਦੀ ਹੈ ਜਦੋਂ ਮਹਿਲਾ ਦੇ ਸਰੀਰ ਵਿਚ ਇਕ ਹੀ ਮਹੀਨੇ ਵਿਚ ਇਕ ਦੀ ਬਜਾਏ ਦੋ ਆਂਡੇ ਬਣਨ, ਜਿਸ ਦੇ ਬਾਅਦ ਉਹ ਦੋ ਪੁਰਸ਼ਾਂ ਦੇ ਨਾਲ ਘੱਟ ਸਮੇਂ ਵਿਚ ਹੀ ਸੰਬੰਧ ਬਣਾਏ।'' ਇਸ ਮਾਮਲੇ ਦੀ ਜਾਂਚ ਵਿਚ ਇਹ ਪਤਾ ਚੱਲਿਆ ਹੈ ਕਿ ਜੁੜਵਾਂ ਬੱਚਿਆਂ ਦੀ ਮਾਂ ਇਕ ਹੈ ਪਰ ਪਿਤਾ ਵੱਖ-ਵੱਖ ਹਨ।
ਪੜ੍ਹੋ ਇਹ ਅਹਿਮ ਖਬਰ- ਭਾਰਤ-ਅਮਰੀਕਾ ਨੂੰ ਪਹਿਲਾਂ ਨਾਲੋਂ ਵੱਧ ਸਹਿਯੋਗ ਕਰਨ ਦੀ ਲੋੜ : ਤਰਨਜੀਤ ਸਿੰਘ ਸੰਧੂ
ਜ਼ਿਕਰਯੋਗ ਹੈ ਕਿ ਚੀਨ ਵਿਚ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। 2019 ਵਿਚ ਦੱਖਣ-ਪੂਰਬੀ ਚੀਨ ਦੇ ਸ਼ਿਯਾਮ ਸਿਟੀ ਦਾ ਰਹਿਣ ਵਾਲਾ ਇਕ ਜੋੜਾ ਸਥਾਨਕ ਪੁਲਸ ਸਟੇਸ਼ਨ ਵਿਚ ਆਪਣੇ ਜੁੜਵਾਂ ਬੇਟਿਆਂ ਦੇ ਜਨਮ ਦਾ ਰਜਿਸਟ੍ਰੇਸ਼ਨ ਕਰਾਉਣ ਲਈ ਆਇਆ ਸੀ। ਜਿਸ ਦੇ ਬਾਅਦ ਪੁਲਸ ਨੇ ਬੱਚਿਆਂ ਦੀ ਡੀ.ਐੱਨ.ਏ. ਜਾਂਚ ਕਰਵਾਈ ਸੀ। ਇਸ ਜਾਂਚ ਵਿਚ ਪਤਾ ਚੱਲਿਆ ਸੀ ਕਿ ਇਕ ਬੱਚੇ ਦਾ ਪਿਤਾ ਕੋਈ ਹੋਰ ਵਿਅਕਤੀ ਸੀ। ਮਹਿਲਾ ਨੇ ਵੀ ਸਵੀਕਾਰ ਕੀਤਾ ਕਿ ਪਤੀ ਦੇ ਇਲਾਵਾ ਉਸ ਨੇ ਕਿਸੇ ਹੋਰ ਵਿਅਕਤੀ ਦੇ ਨਾਲ ਸੰਬੰਧ ਬਣਾਏ ਸਨ।