ਚੀਨ ਨੇ ਆਪਣੇ ਸਪੇਸ ਕੇਂਦਰ ਦਾ ਪਹਿਲਾ ਲੈਬ ਮਾਡਿਊਲ ਸਫਲਤਾਪੂਰਵਕ ਕੀਤਾ ਲਾਂਚ

Sunday, Jul 24, 2022 - 04:15 PM (IST)

ਚੀਨ ਨੇ ਆਪਣੇ ਸਪੇਸ ਕੇਂਦਰ ਦਾ ਪਹਿਲਾ ਲੈਬ ਮਾਡਿਊਲ ਸਫਲਤਾਪੂਰਵਕ ਕੀਤਾ ਲਾਂਚ

ਬੀਜਿੰਗ: ਚੀਨ ਨੇ ਆਪਣੇ ਨਿਰਮਾਣ ਅਧੀਨ ਸਪੇਸ ਸਟੇਸ਼ਨ ਦਾ ਪਹਿਲਾ ਲੈਬ ਮਾਡਿਊਲ ਐਤਵਾਰ ਨੂੰ ਸਫਲਤਾਪੂਰਵਕ ਲਾਂਚ ਕਰ ਦਿੱਤਾ ਹੈ। ਚੀਨ ਦੀ ਪੁਲਾੜ ਏਜੰਸੀ ਦੇ ਅਨੁਸਾਰ, 'ਵੈਂਟਿਅਨ' ਨੂੰ ਲੈ ਕੇ ਜਾਣ ਵਾਲੇ 'ਲੌਂਗ ਮਾਰਚ-5ਬੀ ਵਾਈ3' ਰਾਕੇਟ ਨੇ ਦੱਖਣੀ ਟਾਪੂ ਸੂਬੇ ਹੈਨਾਨ ਦੇ ਤੱਟ 'ਤੇ ਵੇਨਚਾਂਗ ਪੁਲਾੜ ਯਾਨ ਲਾਂਚ ਸਾਈਟ ਤੋਂ ਉਡਾਣ ਭਰੀ ਹੈ।

ਪੜ੍ਹੋ ਇਹ ਵੀ ਖ਼ਬਰ: 'ਗੋਲਡਨ ਬੁਆਏ' ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਮਗਾ 

ਨਵਾਂ ਮਾਡੀਊਲ ਮੂਲ ਮਾਡੀਊਲ ਦੇ ਕੰਮ ਨਾ ਕਰਨ ਦੀ ਸਥਿਤੀ ’ਚ ਉਸ ਦੀ ਥਾਂ ਕੰਮ ਕਰੇਗਾ ਅਤੇ ਨਾਲ ਹੀ ਤਿਆਨਗੋਂਗ ਸਪੇਸ ਸੈਂਟਰ ਵਿੱਚ ਇੱਕ ਸ਼ਕਤੀਸ਼ਾਲੀ ਵਿਗਿਆਨਕ ਪ੍ਰਯੋਗਸ਼ਾਲਾ ਵਜੋਂ ਵੀ ਕੰਮ ਕਰੇਗਾ। ਚੀਨ ਫਿਲਹਾਲ ਇਸ ਸਪੇਸ ਸਟੇਸ਼ਨ ਦਾ ਨਿਰਮਾਣ ਕਰ ਰਿਹਾ ਹੈ। ਸਰਕਾਰੀ ਅਖ਼ਬਾਰ ‘ਪੀਪਲਜ਼ ਡੇਲੀ’ ਦੀ ਖ਼ਬਰ ਮੁਤਾਬਕ ਚੀਨ ਲੈਬ ਮਾਡਿਊਲ ਦੇ ਸਫਲ ਲਾਂਚ ਦੇ ਨਾਲ ਆਪਣੇ ਪੁਲਾੜ ਕੇਂਦਰ ਦਾ ਨਿਰਮਾਣ ਜਲਦੀ ਹੀ ਪੂਰਾ ਕਰਨ ਵਾਲਾ ਹੈ।


author

rajwinder kaur

Content Editor

Related News