ਕੋਰੋਨਾਵਾਇਰਸ : ਦੇਹ ਵਪਾਰ ''ਚ ਸ਼ਾਮਲ ਚੀਨੀ ਕੁੜੀਆਂ ਦੀ ਮੰਗ ''ਚ ਕਮੀ

Wednesday, Feb 05, 2020 - 03:46 PM (IST)

ਕੋਰੋਨਾਵਾਇਰਸ  : ਦੇਹ ਵਪਾਰ ''ਚ ਸ਼ਾਮਲ ਚੀਨੀ ਕੁੜੀਆਂ ਦੀ ਮੰਗ ''ਚ ਕਮੀ

ਬੀਜਿੰਗ (ਬਿਊਰੋ): ਚੀਨ ਵਿਚ ਕੋਰੋਨਾਵਾਇਰਸ ਮਹਾਮਾਰੀ ਦਾ ਰੂਪ ਲੈ ਚੁੱਕਾ ਹੈ। ਇੱਥੇ ਹੁਣ ਤੱਕ 490 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਇਨਫੈਕਟਿਡ ਹਨ।ਦੁਨੀਆ ਦੇ ਕਈ ਹੋਰ ਦੇਸ਼ਾਂ ਵਿਚ ਵੀ ਵਾਇਰਸ ਨਾਲ ਇਨਫੈਕਟਿਡ ਲੋਕ ਪਾਏ ਗਏ ਹਨ। ਕਈ ਦੇਸ਼ਾਂ ਨੇ ਚੀਨ ਤੋਂ ਆਉਣ-ਜਾਣ ਵਾਲੇ ਲੋਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਕੋਰੋਨਾਵਾਇਰਸ ਦਾ ਬੁਰਾ ਅਸਰ ਦੇਹ ਵਪਾਰ ਵਿਚ ਸ਼ਾਮਲ ਚੀਨੀ ਕੁੜੀਆਂ 'ਤੇ ਵੀ ਪਿਆ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਵਿਦੇਸ਼ਾਂ ਵਿਚ ਦੇਹ ਵਪਾਰ ਕਰਨ ਵਾਲੀਆਂ ਚੀਨੀ ਕੁੜੀਆਂ ਆਪਣੀ ਕੌਮੀਅਤ ਲੁਕੋ ਰਹੀਆਂ ਹਨ ਜਾਂ ਫਿਰ ਖੁਦ ਨੂੰ ਕਿਸੇ ਹੋਰ ਦੇਸ਼ ਦੀ ਨਾਗਰਿਕ ਦੱਸ ਰਹੀਆਂ ਹਨ। ਕੁੜੀਆਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਦੇ ਕਾਰਨ ਉਹਨਾਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਕੁਝ ਆਨਲਾਈਨ ਪੋਰਟਲ 'ਤੇ ਵੀ ਚੀਨੀ ਕੁੜੀਆਂ ਨੇ ਖੁਦ ਦੇ ਪ੍ਰੋਫਾਈਲ ਵਿਚੋਂ ਚੀਨ ਸ਼ਬਦ ਲੁਕੋ ਦਿੱਤਾ ਹੈ। ਇਕ ਸੈਕਸ ਵਰਕਰ ਨੇ ਦੱਸਿਆ ਕਿ ਉਹਨਾਂ ਨੇ ਖੁਦ ਦਾ ਰੇਟ ਅੱਧਾ ਕਰ ਦਿੱਤਾ ਹੈ ਅਤੇ ਕੌਮੀਅਤ ਲੁਕੋ ਲਈ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਤੋਂ ਕੋਰੋਨਾਵਾਇਰਸ ਸਾਹਮਣੇ ਆਇਆ ਹੈ ਉਦੋਂ ਤੋਂ ਉਸ ਦੀ ਆਮਦਨ ਵਿਚ ਕਾਫੀ ਕਮੀ ਹੋ ਗਈ ਹੈ। ਇਕ ਹੋਰ ਕੁੜੀ ਨੇ ਦੱਸਿਆ ਕਿ ਉਹਨਾਂ ਦਾ ਬਿਜ਼ਨੈੱਸ ਇੰਨਾ ਖਰਾਬ ਪਹਿਲਾਂ ਕਦੇ ਨਹੀਂ ਸੀ। 

ਇਹਨਾਂ ਵਿਚੋਂ ਜ਼ਿਆਦਾਤਰ ਦੇਹ ਵਪਾਰ ਕਰਦੀਆਂ ਕੁੜੀਆਂ ਕਾਫੀ ਸਮੇਂ ਤੋਂ ਆਪਣੇ ਦੇਸ਼ ਚੀਨ ਨਹੀਂ ਗਈਆਂ ਹਨ। ਇਸ ਦੇ ਬਾਵਜੂਦ ਲੋਕ ਡਰ ਰਹੇ ਹਨ ਕਿ ਇਹਨਾਂ ਕੁੜੀਆਂ ਦੇ ਸੰਪਰਕ ਵਿਚ ਆਉਣ ਨਾਲ ਸ਼ਾਇਦ ਉਹ ਵੀ ਕੋਰੋਨਾਵਾਇਰਸ  ਦੀ ਚਪੇਟ ਵਿਚ ਆ ਜਾਣਗੇ।ਇੱਥੇ ਦੱਸ ਦਈਏ ਕਿ ਕੋਰੋਨਾਵਾਇਰਸ ਤੋਂ ਬਚਾਅ ਲਈ ਹੁਣ ਤੱਕ ਕੋਈ ਟੀਕਾ ਨਹੀਂ ਬਣਾਇਆ ਜਾ ਸਕਿਆ ਹੈ। ਇਸ ਦੇ ਲੱਛਣ ਨਜ਼ਰ ਆਉਂਦੇ ਹੀ ਤੁਰੰਤ ਡਾਕਟਰ ਕੋਲ ਜਾਣ ਦੀ ਸਲਾਹ ਦਿੱਤੀ ਗਈ ਹੈ। ਉਂਝ ਕੋਰੋਨਾਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਸ਼ਹਿਰ ਤੋਂ ਹੋਈ ਦੱਸੀ ਜਾ ਗਈ ਹੈ। ਇਸ ਸ਼ਹਿਰ ਵਿਚ ਆਉਣ-ਜਾਣ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ।


author

Vandana

Content Editor

Related News