ਚੀਨ ਦੀ ਨਵੀਂ ਚਾਲ, ਲੱਦਾਖ ਨੇੜੇ ਬਣਾ ਰਿਹਾ ਏਅਰਬੇਸ
Tuesday, Jul 20, 2021 - 05:13 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਭਾਰਤ-ਚੀਨ ਵਿਚਾਲੇ ਪੂਰਬੀ ਲੱਦਾਖ 'ਤੇ ਤਣਾਅ ਹਾਲੇ ਘੱਟ ਨਹੀਂ ਹੋਇਆ ਹੈ। ਇਸ ਵਿਚਕਾਰ ਚੀਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਇਕ ਪਾਸੇ ਜਿੱਥੇ ਉਹ ਲੱਦਾਖ ਵਿਚ ਵਾਸਤਵਿਕ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਟਕਰਾਅ ਵਾਲੇ ਸਾਰੇ ਬਿੰਦੂਆਂ ਤੋਂ ਸੈਨਿਕਾਂ ਦੀ ਵਾਪਸੀ ਨੂੰ ਲੈਕੇ ਭਾਰਤ ਨਾਲ ਗੱਲਬਾਤ ਕਰ ਰਿਹਾ ਹੈ ਉੱਥੇ ਦੂਜੇ ਪਾਸੇ ਪੂਰਬੀ ਲੱਦਾਖ ਨਾਲ ਲੱਗਦੇ ਸ਼ਿਨਜਿਆਂਗ ਸੂਬੇ ਦੇ ਸ਼ਾਕਚੇ ਸ਼ਹਿਰ ਵਿਚ ਲੜਾਕੂ ਜਹਾਜ਼ਾਂ ਲਈ ਏਅਰਬੇਸ ਵੀ ਵਿਕਸਿਤ ਕਰ ਰਿਹਾ ਹੈ। ਭਾਵੇਂਕਿ ਭਾਰਤੀ ਏਜੰਸੀਆਂ ਚੀਨ ਦੀ ਇਸ ਹਰਕਤ 'ਤੇ ਬਰੀਕੀ ਨਾਲ ਨਜ਼ਰ ਬਣਾਏ ਹੋਏ ਹਨ।।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਪ੍ਰਦਰਸ਼ਨਕਾਰੀਆਂ ਨੇ ਟਰੂਡੋ ਨੂੰ ਚੀਨ 'ਚ 'ਉਇਗਰ ਕਤਲੇਆਮ' ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਚੀਨ ਇਹ ਨਵਾਂ ਏਅਰਬੇਸ ਪਹਿਲਾਂ ਤੋਂ ਕਾਸ਼ਗਰ ਅਤੇ ਹੋਗਾਨ ਵਿਚ ਮੌਜੂਦ ਏਅਰਬੇਸ ਦੇ ਵਿਚਕਾਰ ਵਿਕਸਿਤ ਕਰ ਰਿਹਾ ਹੈ। ਹੁਣ ਤੱਕ ਇਹਨਾਂ ਦੋਹਾਂ ਏਅਰਬੇਸ ਤੋਂ ਹੀ ਚੀਨ ਭਾਰਤੀ ਸਰਹੱਦ ਨੇੜੇ ਆਪਣੀਆਂ ਹਰਕਤਾਂ ਨੂੰ ਅੰਜਾਮ ਦਿੰਦਾ ਰਿਹਾ ਹੈ। ਇਸ ਨਵੇਂ ਏਅਰਬੇਸ ਦੇ ਬਣ ਜਾਣ ਮਗਰੋਂ ਇਸ ਖੇਤਰ ਵਿਚ ਉਸ ਦੇ ਲੜਾਕੂ ਜਹਾਜ਼ਾਂ ਦੀ ਮੌਜੂਦਗੀ ਹੋਰ ਵੱਧ ਜਾਵੇਗੀ। ਪਹਿਲਾਂ ਭਾਰਤੀ ਸਰਹੱਦ ਤੋਂ ਚੀਨ ਦੇ ਸਭ ਤੋਂ ਨੇੜਲੇ ਏਅਰਬੇਸ ਦੀ ਦੂਰੀ ਕਰੀਬ 400 ਕਿਲੋਮੀਟਰ ਸੀ।