ਚੀਨ ਦਾ ਜ਼ਮੀਨ ਹੇਠਾਂ ਵੱਸਿਆ ਇਹ ਪਿੰਡ, ਅੰਡਰਗਰਾਊਂਡ ਘਰਾਂ ''ਚ ਰਹਿੰਦੇ ਨੇ ਲੋਕ (ਤਸਵੀਰਾਂ)

Wednesday, Jan 24, 2018 - 05:31 PM (IST)

ਚੀਨ ਦਾ ਜ਼ਮੀਨ ਹੇਠਾਂ ਵੱਸਿਆ ਇਹ ਪਿੰਡ, ਅੰਡਰਗਰਾਊਂਡ ਘਰਾਂ ''ਚ ਰਹਿੰਦੇ ਨੇ ਲੋਕ (ਤਸਵੀਰਾਂ)

ਬੀਜਿੰਗ— ਵਿਗਿਆਨੀਆਂ ਵਲੋਂ ਦੁਨੀਆ 'ਚ ਬਹੁਤ ਕੁਝ ਲੱਭਿਆ ਜਾਂਦਾ ਹੈ, ਜਿਨ੍ਹਾਂ ਨੂੰ ਦੇਖ ਕੇ ਜਾਂ ਸੁਣ ਕੇ ਅਸੀਂ ਹੈਰਾਨੀ ਜ਼ਾਹਰ ਕਰਦੇ ਹਾਂ। ਚੀਨ ਵਰਗੇ ਦੇਸ਼ 'ਚ ਕੁਝ ਵੱਖਰਾ ਲੱਭਿਆ ਗਿਆ ਹੈ। ਚੀਨ ਦੇ 4000 ਸਾਲ ਪੁਰਾਣੇ ਇਕ ਅੰਡਰਗਰਾਊਂਡ ਪਿੰਡ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਵਿਚ 10,000 ਮਕਾਨ ਬਣੇ ਹਨ ਅਤੇ 100 ਤੋਂ ਵਧ ਵਿਹੜੇ ਹਨ। ਚੀਨੀ ਮੀਡੀਆ ਮੁਤਾਬਕ 'ਚ 3,000 ਲੋਕ ਇੱਥੇ ਅਜੇ ਵੀ ਰਹਿ ਰਹੇ ਹਨ ਅਤੇ ਬਾਕੀ ਹੋਰ ਲੋਕ ਅੱਜ-ਕੱਲ ਦੇ ਬਣੇ ਹੋਏ ਘਰਾਂ ਵਿਚ ਵੱਸੇ ਹੋਏ ਹਨ। 
ਚੀਨ ਦੇ ਹੇਨਾਨ ਸੂਬੇ 'ਚ ਜ਼ਮੀਨ ਹੇਠਾਂ ਬਣੇ ਇਨ੍ਹਾਂ ਘਰਾਂ ਦੀ ਗਿਣਤੀ 10,000 ਹੈ। ਇੱਥੇ ਬਣੇ ਵਿਹੜਿਆਂ ਨੂੰ ਸ਼ਹਿਰ ਦੇ ਮਕਾਨਾਂ ਵਾਂਗ ਸੈਪਰੇਟ ਬਾਥਰੂਮ, ਸਿਟਿੰਗ ਰੂਮਸ ਅਤੇ ਬੈੱਡਰੂਮ ਵਾਲੇ ਹਨ। ਇਨ੍ਹਾਂ 'ਚ ਸ਼ੈਡ ਤੱਕ ਲੱਗੇ ਹੋਏ ਹਨ। ਇਨ੍ਹਾਂ ਵਿਚ ਅਮੀਰ ਲੋਕਾਂ ਨੇ ਆਪਣੇ ਵਿਹੜਿਆਂ ਨੂੰ ਆਧੁਨਿਕ ਤਰ੍ਹਾਂ ਦੀਆਂ ਸੁੱਖ-ਸਹੂਲਤਾਂ ਨਾਲ ਲੈੱਸ ਕੀਤਾ ਹੋਇਆ ਹੈ। 
ਇਸ ਪਿੰਡ 'ਚ ਬਣੇ ਘਰਾਂ ਨੂੰ ਯਾਓਦੋਂਗਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਥੇ ਤਕਰੀਬਨ 3,000 ਲੋਕ ਰਹਿ ਰਹੇ ਹਨ, ਜਿਨ੍ਹਾਂ ਦੀਆਂ 6 ਪੀੜ੍ਹੀਆਂ ਤਕਰੀਬਨ 200 ਸਾਲ ਤੋਂ ਇੱਥੇ ਰਹਿ ਰਹੀਆਂ ਹਨ। ਹਾਲਾਂਕਿ ਹੁਣ ਇਸ ਨੂੰ ਟੂਰਿਸਟ ਦੇ ਲਿਹਾਜ਼ ਨਾਲ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਲੋਕ ਛੇਤੀ ਹੀ ਇੱਥੇ ਦੇ ਸੁਰੰਗਾਂ ਅਤੇ ਇਸ ਦੇ ਯੂਨਿਕ ਆਰਕੀਟੈਕਚਰ ਨੂੰ ਦੇਖ ਸਕਣਗੇ। 
ਚੀਨ ਦੇ ਮਾਹਰਾਂ ਮੁਤਾਬਕ ਇਹ ਆਰਕੀਟੈਕਚਰ ਇਤਿਹਾਸਕ, ਵਿਗਿਆਨਕ ਅਤੇ ਕਲਾਤਮਕ ਮਹੱਤਵ ਰੱਖਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਅੰਡਰਗਰਾਊਂਡ ਗੁਫਾਵਾਂ ਨੂੰ ਸਿਰਫ ਖੋਦਣ 'ਚ ਹੀ ਤਿੰਨ ਸਾਲ ਦਾ ਸਮਾਂ ਲੱਗਾ ਹੋਵੇਗਾ। ਇਸ ਪਿੰਡ ਦਾ ਸੰਬੰਧ ਤਾਂਬਾ ਯੁੱਗ ਨਾਲ ਹੈ, ਜਦੋਂ ਲੋਕ ਜ਼ਮੀਨ ਦੇ ਅੰਦਰ ਡੂੰਘਾਈ 'ਚ ਬਣੇ ਘਰਾਂ 'ਚ ਰਿਹਾ ਕਰਦੇ ਸਨ। ਇਹ ਮਿੰਗ ਅਤੇ ਕਿੰਗ ਰਾਜਵੰਸ਼ ਦੇ ਦੌਰ 'ਚ ਕਾਫੀ ਮਸ਼ਹੂਰ ਸਨ। ਘਰ ਇਸ ਤਰ੍ਹਾਂ ਨਾਲ ਬਣੇ ਹਨ ਕਿ ਜਿਸ 'ਤੇ ਭੂਚਾਲ ਦਾ ਕੋਈ ਅਸਰ ਨਹੀਂ ਹੁੰਦਾ। ਘਰਾਂ ਦੀਆਂ ਚੌੜੀਆਂ ਕੰਧਾਂ ਇਸ ਨੂੰ ਹੜ੍ਹ ਅਤੇ ਤੂਫਾਨ ਤੋਂ ਬਚਣ ਵਿਚ ਮਦਦ ਕਰਦੀਆਂ ਹਨ। ਆਰਕੀਟੈਕਚਰ ਨੂੰ ਲੈ ਕੇ ਮੰਨਿਆ ਜਾਂਦਾ ਹੈ ਕਿ ਲੋਕਾਂ ਨੇ ਠੰਡ ਦੇ ਮੌਸਮ 'ਚ ਘਰਾਂ ਨੂੰ ਗਰਮ ਰੱਖਣ ਅਤੇ ਗਰਮੀਆਂ ਦੇ ਸਮੇਂ ਠੰਡਾ ਰੱਖਣ ਲਈ ਅੰਡਰਗਰਾਊਂਡ ਵਿਹੜੇ ਬਣਵਾਏ ਸਨ। ਇੱਥੇ ਗਰਮੀਆਂ ਦੇ ਦਿਨਾਂ ਵਿਚ ਔਸਤਨ ਤਾਪਮਾਨ 20 ਡਿਗਰੀ ਸੈਲਸੀਅਸ ਰਹਿੰਦਾ ਹੈ, ਜਦਕਿ ਠੰਡ ਦੇ ਦਿਨਾਂ ਵਿਚ ਤਾਪਮਾਨ 10 ਡਿਗਰੀ ਸੈਲਸੀਅਸ ਹੋ ਜਾਂਦਾ ਹੈ।


Related News