ਹਾਂਗਕਾਂਗ ''ਚ ਹੋਇਆ ਪ੍ਰਦਰਸ਼ਨ ਦੰਗਾ ਹੈ : ਚੀਨ

06/13/2019 5:47:24 PM

ਬੀਜਿੰਗ (ਭਾਸ਼ਾ)— ਚੀਨ ਨੇ ਹਾਂਗਕਾਂਗ ਦੇ ਹਵਾਲਗੀ ਦੇ ਬਿੱਲ ਵਿਰੁੱਧ ਹੋਏ ਵਿਆਪਕ ਪ੍ਰਦਰਸ਼ਨ ਨੂੰ ਵੀਰਵਾਰ ਨੂੰ 'ਦੰਗਾ' ਕਰਾਰ ਦਿੱਤਾ। ਇਸ ਦੇ ਨਾਲ ਹੀ ਕਿਹਾ ਕਿ ਉਹ ਸਥਾਨਕ ਸਰਕਾਰ ਦੀ ਪ੍ਰਤੀਕਿਰਿਆ ਦਾ ਸਮਰਥਨ ਕਰਦਾ ਹੈ। ਗੌਰਤਲਬ ਹੈ ਕਿ ਬੁੱਧਵਾਰ ਦੀ ਹਿੰਸਾ ਵਿਚ 79 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ। ਇਸ ਵਿਵਾਦਮਈ ਬਿੱਲ ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਬੁੱਧਵਾਰ ਨੂੰ ਹਾਂਗਕਾਂਗ ਦੀ ਸੰਸਦ ਵਿਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਪੁਲਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਹਾਂ ਪੱਖਾਂ ਵਿਚਾਲੇ ਹਿੰਸਕ ਝੜਪਾਂ ਹੋਈਆਂ।

PunjabKesari

ਪੁਲਸ ਨੇ ਕਾਲੇ ਕੱਪੜੇ ਪਹਿਨੇ ਪ੍ਰਦਰਸ਼ਨਕਾਰੀਆਂ ਦੀ ਭੀੜ ਨੂੰ ਖਦੇੜਨ ਲਈ ਹੰਝੂ ਗੈਸ ਦੀ ਵਰਤੋਂ ਕੀਤੀ, ਰਬੜ ਦੀਆਂ ਗੋਲੀਆਂ ਦਾਗੀਆਂ ਅਤੇ ਲਾਠੀਚਾਰਜ ਵੀ ਕੀਤਾ। ਹਾਂਗਕਾਂਗ ਪੁਲਸ ਵੱਲੋਂ ਨਿਹੱਥੇ ਪ੍ਰਦਰਸ਼ਨਕਾਰੀਆਂ ਦੀ ਕੁੱਟਮਾਰ ਦੇ ਵੀਡੀਓ ਸਾਹਮਣੇ ਆਉਣ ਕਾਰਨ ਸਥਾਨਕ ਪ੍ਰਸ਼ਾਸਨ  'ਤੇ ਬੇਰਹਿਮੀ ਵਰਤਣ ਦਾ ਦੋਸ਼ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਕਿਹਾ ਕਿ ਹਾਂਗਕਾਂਗ ਦੇ ਮੁੱਖ ਅਧਿਕਾਰੀ ਕੇਰੀ ਲਾਮ ਅਤੇ ਸ਼ਹਿਰ ਦੋ ਹੋਰ ਅਧਿਕਾਰੀ ਤਾਜ਼ਾ ਘਟਨਾਕ੍ਰਮ 'ਤੇ ਪਹਿਲਾਂ ਹੀ ਬੋਲ ਚੁੱਕੇ ਹਨ। 

PunjabKesari

ਅਸਲ ਵਿਚ ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਐਡਮਿਰਾਲਟੀ ਇਲਾਕੇ ਵਿਚ ਜੋ ਕੁਝ ਵੀ ਹੋਇਆ ਉਹ ਸ਼ਾਂਤੀਪੂਰਣ ਰੈਲੀ ਨਹੀਂ ਸੀ ਸਗੋਂ ਇਕ ਸਮੂਹ ਨੇ ਦੰਗਾ ਕੀਤਾ ਸੀ। ਹੁਣ ਇਸ ਵਿਚ ਬਿੱਲ ਦੀ ਆਲੋਚਨਾ ਕਰਨ ਵਾਲਿਆਂ ਵਿਚ ਯੂਰਪ ਯੂਨੀਅਨ ਵੀ ਸ਼ਾਮਲ ਹੋ ਗਿਆ ਹੈ। ਉਸ ਨੇ ਕਿਹਾ ਕਿ ਹਾਂਗਕਾਂਗ ਦੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ।


Vandana

Content Editor

Related News