LAC ''ਤੇ ਤਣਾਅ, ਚੀਨ ਨੇ ਭੂਟਾਨ ਸਰਹੱਦ ''ਤੇ ਵਧਾਈ PLA ਸੈਨਿਕਾਂ ਦੀ ਗਿਣਤੀ

Tuesday, Sep 15, 2020 - 06:27 PM (IST)

LAC ''ਤੇ ਤਣਾਅ, ਚੀਨ ਨੇ ਭੂਟਾਨ ਸਰਹੱਦ ''ਤੇ ਵਧਾਈ PLA ਸੈਨਿਕਾਂ ਦੀ ਗਿਣਤੀ

ਬੀਜਿੰਗ (ਬਿਊਰੋ): ਆਪਣੀ ਵਿਸਥਾਰਵਾਦੀ ਨੀਤੀ ਲਈ ਬਦਨਾਮ ਚੀਨ ਹੁਣ ਭੂਟਾਨ ਦੇ ਕੁਝ ਹਿੱਸਿਆਂ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਪੀਪਲਜ਼ ਲਿਬਰੇਸ਼ਨ ਆਰਮੀ (PLA) ਭੂਟਾਨੀ ਖੇਤਰਾਂ 'ਤੇ ਕਬਜ਼ਾ ਕਰਨ ਦੀ ਤਿਆਰੀ ਕਰ ਰਹੀ ਹੈ  ਭਾਰਤ ਨੇ ਇਸ ਤਾਜ਼ਾ ਘਟਨਾਕ੍ਰਮ ਤੋਂ ਭੂਟਾਨ ਸਰਕਾਰ ਨੂੰ ਜਾਣੂ ਕਰਵਾ ਦਿੱਤਾ ਹੈ। ਚੀਨ ਭੂਟਾਨ ਦੇ ਨਾਲ ਸਰਹੱਦੀ ਵਿਵਾਦ ਦਾ ਫੈਸਲਾ ਆਪਣੇ ਹੱਕ ਵਿਚ ਲਿਆਉਣ ਲਈ ਉਸ 'ਤੇ ਦਬਾਅ ਬਣਾ ਰਿਹਾ ਹੈ ਅਤੇ ਮੌਜੂਦਾ ਸਥਿਤੀ ਉਸੇ ਤਿਆਰੀ ਦਾ ਹਿੱਸਾ ਹੈ। 2017 ਵਿਚ ਡੋਕਲਾਮ ਵਿਵਾਦ ਦੇ ਬਾਅਦ ਤੋਂ ਚੀਨ ਭੂਟਾਨ ਸਰੱਹਦ ਦੇ ਨੇੜੇ ਸੜਕ, ਹੈਲੀਪੈਡ ਤਿਆਰ ਕਰਨ ਵਿਚ ਲੱਗਾ ਹੋਇਆ ਹੈ। ਨਾਲ ਹੀ ਇੱਥੇ ਸੈਨਿਕਾਂ ਦੀ ਗਿਣਤੀ ਵੀ ਵੱਧ ਰਹੀ ਹੈ। 

ਪਿਛਲੇ ਕੁਝ ਮਹੀਨਿਆਂ ਵਿਚ ਚੀਨ ਨੇ ਪੱਛਮੀ ਭੂਟਾਨੀ ਖੇਤਰਾਂ ਦੇ ਪੰਜ ਇਲਾਕਿਆਂ ਵਿਚ ਘੁਸਪੈਠ ਕੀਤੀ ਅਤੇ ਭੂਟਾਨ ਦੇ ਅੰਦਰ ਲੱਗਭਗ 40 ਕਿਲੋਮੀਟਰ ਇਕ ਨਵੀਂ ਸਰਹੱਦ ਦਾ ਦਾਅਵਾ ਕੀਤਾ ਹੈ। ਪਿਛਲੇ ਮਹੀਨੇ ਅਗਸਤ ਵਿਚ ਪੀ.ਐੱਲ.ਏ. ਨੇ ਦੱਖਣੀ ਡੋਕਲਾਮ ਖੇਤਰ ਵਿਚ ਵੀ ਘੁਸਪੈਠ ਕੀਤੀ ਸੀ। ਚੀਨ ਭੂਟਾਨ 'ਤੇ ਦਬਾਅ ਬਣਾ ਰਿਹਾ ਹੈ ਕਿ ਉਹ ਗਯਮੋਚੇਨ ਖੇਤਰ ਤੱਕ ਉਸ ਦੇ ਸਰੱਹਦੀ ਵਿਸਥਾਰ ਨੂੰ ਸਵੀਕਾਰ ਕਰ ਲਵੇ।

ਸਥਿਤੀ 'ਤੇ ਭਾਰਤ ਦੀ ਨਜ਼ਰ 
ਕੇਂਦਰੀ ਸੁਰੱਖਿਆ ਏਜੰਸੀ ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਭਾਰਤ-ਚੀਨ ਅਤੇ ਚੀਨ-ਭੂਟਾਨ ਸਰਹੱਦ 'ਤੇ ਤਾਜ਼ਾ ਘਟਨਾਕ੍ਰਮ 'ਤੇ ਨਜ਼ਰ ਬਣਾਏ ਹੋਏ ਹਾਂ। ਡੋਕਲਾਮ ਗਤੀਰੋਧ ਦੇ ਬਾਅਦ ਤੋਂ ਪੀ.ਐੱਲ.ਏ. ਹਮਲਾਵਰ ਢੰਗ ਨਾਲ ਭੂਟਾਨ-ਚੀਨ ਸਰਹੱਦ 'ਤੇ ਗਸ਼ਤ ਕਰ ਰਹੀ ਹੈ। ਇਸ ਦੇ ਨਾਲ ਹੀ ਭੂਟਾਨ ਸਰਹੱਦ ਦੇ ਕਰੀਬ ਸੜਕਾਂ, ਮਿਲਟਰੀ ਬੁਨਿਆਦੀ ਢਾਂਚੇ ਅਤੇ ਹੈਲੀਪੈਡ ਦੀ ਉਸਾਰੀ ਕੀਤੀ ਜਾ ਰਹੀ ਹੈ। ਚੀਨ ਭੂਟਾਨ ਦੇ ਪੱਛਮੀ ਸੈਕਟਰ ਵਿਚ 318 ਵਰਗ ਕਿਲੋਮੀਟਰ ਅਤੇ ਸੈਂਟਰਲ ਸੈਕਟਰ ਵਿਚ 495 ਵਰਗ ਕਿਲੋਮੀਟਰ 'ਤੇ ਦਾਅਵਾ ਕਰਦਾ ਹੈ।


author

Vandana

Content Editor

Related News