ਭੂਟਾਨ ''ਚ ਪਿੰਡ ਬਣਾਉਂਦਾ ਜਾ ਰਿਹੈ ਚੀਨ, ਭਾਰਤੀ ਸਰਹੱਦ ''ਤੇ ਨਜ਼ਰ ਹੋਣ ਦਾ ਖਦਸ਼ਾ

05/09/2021 5:54:37 PM

ਥਿੰਪੂ (ਬਿਊਰੋ): ਚੀਨ ਨੇ ਅਕਤੂਬਰ 2015 ਵਿਚ ਐਲਾਨ ਕੀਤਾ ਸੀ ਕਿ ਤਿੱਬਤ ਆਟੋਨੋਮਜ਼ ਰੀਜ਼ਨ (TAR) ਵਿਚ ਗਵਾਲਾਫੂਗ ਨਾਮ ਦਾ ਪਿੰਡ ਵਸਾਇਆ ਗਿਆ ਹੈ। ਅਪ੍ਰੈਲ 2020 ਵਿਚ (TAR)ਦੇ ਕਮਿਊਨਿਸਟ ਪਾਰਟੀ ਸੈਕਟਰੀ ਵੂ ਯਿੰਗਜੀ ਦੋ ਪਾਸ ਪਾਰ ਕਰ ਕੇ ਨਵੇਂ ਪਿੰਡ ਪਹੁੰਚੇ। ਇਸ ਸੰਬੰਧੀ ਸਥਾਨਕ ਮੀਡੀਆ ਵਿਚ ਚਰਚਾ ਹੋਈ ਪਰ ਚੀਨ ਦੇ ਬਾਹਰ ਖ਼ਬਰ ਨਹੀਂ ਹੋਈ ਕਿ ਤਿੱਬਤ ਵਿਚ ਚੀਨ ਨੇ ਕਈ ਪਿੰਡ ਬਣਾਏ ਹਨ ਪਰ ਗਵਾਲਾਫੂਗ ਅਸਲ ਵਿਚ ਭੂਟਾਨ ਵਿਚ ਹੈ। ਵੂ ਅਤੇ ਕਈ ਅਧਿਕਾਰੀ ਇੰਟਰਨੈਸ਼ਨਲ ਬਾਰਡਰ ਪਾਰ ਕਰਕੇ ਗਏ ਸਨ, ਜਿਸ ਤਰ੍ਹਾਂ ਦੱਖਣੀ ਚੀਨ ਸਾਗਰ ਵਿਚ ਉਹ ਉਕਸਾਵੇ ਦੀ ਕਾਰਵਾਈ ਕਰਨਾ ਹੈ। ਉਸੇ ਤਰ੍ਹਾਂ ਦੀ ਚੀਨ ਹਿਮਾਲਿਆ ਵਿਚ ਕਰ ਰਿਹਾ ਹੈ।ਇਸ ਨਾਲ ਉਹ ਆਪਣੇ ਗੁਆਂਢੀਆਂ ਨਾਲ ਰਿਸ਼ਤੇ ਖਤਰੇ ਵਿਚ ਪਾ ਰਿਹਾ ਹੈ।

ਚੀਨ ਦੀ ਇਸ ਲਈ ਹੈ ਭੂਟਾਨ ਦੀ ਜ਼ਮੀਨ 'ਤੇ ਨਜ਼ਰ
1980 ਤੋਂ ਚੀਨ ਨੇ 232 ਵਰਗ ਮੀਲ ਇਲਾਕੇ ਵਿਚ ਦਾਅਵਾ ਕੀਤਾ ਹੋਇਆ ਹੈ। ਇਸ ਨੂੰ ਅੰਤਰਰਾਸ਼ਟਰੀ ਤੌਰ 'ਤੇ ਭੂਟਾਨ ਦੇ ਲੂਟਸੇ ਜ਼ਿਲ੍ਹੇ ਦਾ ਹਿੱਸਾ ਸਮਝਿਆ ਜਾਂਦਾ ਹੈ। ਚੀਨੀ ਅਧਿਕਾਰੀ ਦੁਨੀਆ ਤੋਂ ਲੁਕ ਕੇ ਇੱਥੇ ਜਸ਼ਨ ਮਨਾਉਣ ਗਏ ਸਨ। ਸਾਲ 2017 ਤੋਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਤਿੱਬਤ ਦੇ ਸਰਹੱਦੀ ਖੇਤਰ 'ਤੇ ਨਿਰਮਾਣ ਕਰਾ ਰਹੇ ਹਨ। ਇਸ ਨੂੰ ਭਾਰਤ ਨਾਲ ਹਿਮਾਲਿਆ ਵਿਚ ਤਣਾਅ ਦਾ ਨਤੀਜਾ ਮੰਨਿਆ ਜਾਂਦਾ ਹੈ। ਫੌਰੇਨ ਪਾਲਿਸੀ ਵਿਚ ਛਪੀ ਰਿਪੋਰਟ ਮੁਤਾਬਕ ਚੀਨ ਨੂੰ ਭੂਟਾਨ ਦਾ ਇਹ ਇਲਾਕਾ ਨਹੀਂ ਚਾਹੀਦਾ ਹੈ। ਉਹ ਭੂਟਾਨ 'ਤੇ ਦਬਾਅ ਬਣਾਉਣਾ ਚਾਹੁੰਦਾ ਹੈ ਤਾਂ ਜੋ ਭਾਰਤ ਦਾ ਸਾਹਮਣਾ ਕਰਨ ਲਈ ਉਸ ਨੂੰ ਕਿਤੇ ਹੋਰ ਜ਼ਮੀਨ ਚਾਹੀਦੀ ਹੋਵੇ ਤਾਂ ਮਿਲ ਸਕੇ।

ਪੜ੍ਹੋ ਇਹ ਅਹਿਮ ਖਬਰ- ਸਿੰਗਾਪੁਰ ਦੇ ਵਿਦਿਅਕ ਫਾਊਂਡੇਸ਼ਨ ਨੇ ਭਾਰਤ ਨੂੰ ਭੇਜੇ 500 ਤੋਂ ਵਧੇਰੇ ਆਕਸੀਜਨ ਕੰਸਨਟ੍ਰੇਟਰ

ਤਿੱਬਤ ਦਾ ਹਿੱਸਾ ਹੋਣ ਦਾ ਦਾਅਵਾ
ਗਵਾਲਾਫੂਗ ਦੇ ਇਲਾਵਾ ਦੋ ਹੋਰ ਪਿੰਡਾਂ 'ਤੇ ਚੀਨ ਦੀ ਨਜ਼ਰ ਹੈ, ਜਿਹਨਾਂ ਵਿਚੋਂ ਇਕ ਵਿਚ ਨਿਰਮਾਣ ਕੰਮ ਹਾਲੇ ਚੱਲ ਰਿਹਾ ਹੈ। ਇੱਥੇ 66 ਮੀਲ ਦੀਆਂ ਨਵੀਆਂ ਸੜਕਾਂ, ਇਕ ਛੋਟਾ ਹਾਈਡ੍ਰੋਪਾਵਰ ਸਟੇਸ਼ਨ, ਦੋ ਸੀ.ਸੀ.ਪੀ. ਪ੍ਰਬੰਧਕੀ ਕੇਂਦਰ, ਇਕ ਸੰਪਰਕ ਬੇਸ, ਇਕ ਆਫਤ ਰਾਹਤ ਕਾਰਖਾਨਾ, ਪੰਜ ਮਿਲਟਰੀ ਪੁਲਸ ਆਊਟਪੋਸਟ, ਸਿਗਨਲ ਟਾਵਰ, ਸੈਟੇਲਾਈਟ ਰਿਸੀਵਿੰਗ ਸਟੇਸ਼ਨ, ਮਿਲਟਰੀ ਬੇਸ, ਸਿਕਓਰਿਟੀ ਸਾਈਟ ਅਤੇ ਆਊਟਪੋਸਟ ਚੀਨ ਨੇ ਬਣਾ ਲਏ ਹਨ। ਚੀਨ ਇਸ ਨੂੰ ਟੀ.ਏ.ਆਰ. ਦਾ ਖੇਤਰ ਦੱਸਦਾ ਹੈ ਪਰ ਇਹ ਉੱਤਰੀ ਭੂਟਾਨ ਵਿਚ ਆਉਂਦੇ ਹਨ।

ਭਾਰਤ ਨਾਲ ਜੁੜੀ ਸਰਹੱਦ 'ਤੇ ਨਜ਼ਰ
ਭਾਰਤ ਨਾਲ ਸੜਕ ਨਿਰਮਾਣ ਅਤੇ ਫਾਰਵਰਡ ਪੈਟਰੋਲਿੰਗ ਨੂੰ ਲੈਕੇ ਚੀਨ ਨੇ 1962 ਦਾ ਯੁੱਧ ਕੀਤਾ ਸੀ। 1967 ਅਤੇ 1987 ਵਿਚ ਸੈਨਾਨਾਂ ਵਿਚਾਲੇ ਝੜਪ ਹੋ ਗਈ ਸੀ ਅਤੇ ਪਿਛਲੇ ਸਾਲ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਭੂਟਾਨ ਵਿਚ ਪੂਰਾ ਪਿੰਡ ਵਸਾ ਕੇ ਉਹ ਆਪਣੀ ਵੱਧਦੀ ਹਮਲਾਵਰਤਾ ਦਿਖਾ ਰਿਹਾ ਹੈ। ਉਹ ਭੂਟਾਨ ਦੇ ਨਾਲ ਸਮਝੌਤੇ ਦੀ ਉਲੰਘਣਾ ਵੀ ਕਰ ਰਿਹਾ ਹੈ। ਭੂਟਾਨ ਨੇ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਵਿਰੋਧ ਬੀਜਿੰਗ ਕੋਲ ਦਰਜ ਕਰਾਇਆ ਹੈ।

ਪੜ੍ਹੋ ਇਹ ਅਹਿਮ ਖਬਰ - ਹਿੰਦ ਮਹਾਸਾਗਰ 'ਚ ਡਿੱਗਿਆ ਚੀਨ ਦੇ ਬੇਕਾਬੂ ਰਾਕੇਟ ਦਾ ਮਲਬਾ

ਆਖਿਰ ਕੀ ਹੈ ਚੀਨ ਦੀ ਚਾਲ
ਉੱਤਰੀ ਭੂਟਾਨ ਵਿਚ ਚੀਨ ਨੇ ਤਿੰਨ ਥਾਵਾਂ 'ਤੇ ਦਾਅਵਾ ਠੋਕਿਆ ਹੈ। ਪੱਛਮ ਵਿਚ ਚਾਰ ਅਤੇ ਪੂਰਬ ਵਿਚ ਸਾਕਤੇਂਗ 'ਤੇ। ਉੱਤਰ ਵਿਚ ਬੇਯੁਲ ਖੇਨਪਾਜੌਂਗ ਅਤੇ ਮੇਨਚੁਮਾ ਘਾਟੀ ਵਿਚ ਆਪਣਾ ਦਾਅਵਾ ਦੱਸਦਾ ਹੈ। ਚੀਨੀ ਨਕਸ਼ੇ ਵਿਚ ਚਾਗਜੌਂਗ ਨੂੰ ਵੀ ਚੀਨ ਦਾ ਹਿੱਸਾ ਦਿਖਾਇਆ ਗਿਆ ਹੈ। 1990 ਵਿਚ ਚੀਨ ਭੂਟਾਨ ਲਈ 495 ਵਰਗ ਕਿਲੋਮੀਟਰ ਦੀ ਜ਼ਮੀਨ ਛੱਡਣ ਦੀ ਪੇਸ਼ਕਸ਼ ਕਰ ਰਿਹਾ ਹੈ। ਬਸ਼ਰਤੇ ਭੂਟਾਨ ਡੋਕਲਾਮ, ਪਰਿਥਾਂਗ,ਸਿੰਚੁਲੁੰਗਪਾ, ਡ੍ਰਮਾਨਾ ਅਤੇ ਸ਼ਕਾਟੋ ਵਿਚ 269 ਕਿਲੋਮੀਟਰ ਦੀ ਜਗ੍ਹਾ ਛੱਡ ਦੇਵੇ।


Vandana

Content Editor

Related News