ਚੀਨ ਦੀਆਂ ਵਧ ਰਹੀਆਂ ਫੌਜੀ ਧਮਕੀਆਂ ਦੇ ਵਿਚਕਾਰ ਅਮਰੀਕੀ ਸੈਨੇਟਰ ਨੇ ਤਾਈਵਾਨ ਦਾ ਕੀਤਾ ਦੌਰਾ

06/01/2022 5:07:40 PM

ਇੰਟਰਨੈਸ਼ਨਲ ਡੈਸਕ : ਚੀਨ ਦੇ ਵਧ ਰਹੇ ਫੌਜੀ ਖ਼ਤਰੇ ਦੇ ਵਿਚਕਾਰ ਅਮਰੀਕੀ ਸੈਨੇਟਰ ਨੇ ਤਾਈਵਾਨ ਦਾ ਦੌਰਾ ਕੀਤਾ। ਅਮਰੀਕੀ ਸੈਨੇਟਰ ਟੈਮੀ ਡਕਵਰਥ ਨੇ ਇਕ ਸਾਲ ਵਿਚ ਦੂਜੀ ਵਾਰ ਮੰਗਲਵਾਰ ਨੂੰ ਤਾਈਵਾਨ ਦਾ ਦੌਰਾ ਕਰਦੇ ਹੋਏ ਅਮਰੀਕਾ ਦੇ ਸਮਰਥਨ ਨੂੰ ਦੁਹਰਾਇਆ। ਚੀਨ ਇਸ ਸਵੈ-ਸ਼ਾਸਨ ਵਾਲੇ ਟਾਪੂ 'ਤੇ ਦਾਅਵਾ ਕਰਦਾ ਹੈ। ਡਕਵਰਥ ਨੇ ਤਾਈਵਾਨ ਦੇ ਰਾਸ਼ਟਰਪਤੀ ਸਾਈ ਇੰਗ-ਵੇਨ ਨਾਲ ਮੁਲਾਕਾਤ ਕੀਤੀ ਅਤੇ ਤਾਈਪੇ ਅਤੇ ਵਾਸ਼ਿੰਗਟਨ ਵਿਚਕਾਰ ਨੇੜਲੇ ਆਰਥਿਕ, ਰਾਜਨੀਤਿਕ ਅਤੇ ਸੁਰੱਖਿਆ ਸਬੰਧਾਂ 'ਤੇ ਜ਼ੋਰ ਦਿੱਤਾ। ਚੀਨ ਨੇ ਨਿਯਮਤ ਉਡਾਣਾਂ ਦੀ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਸੋਮਵਾਰ ਨੂੰ ਟਾਪੂ 'ਤੇ 30 ਫੌਜੀ ਜਹਾਜ਼ ਭੇਜੇ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਸ ਨੇ ਜੈੱਟ ਲਾਂਚ ਕਰਕੇ ਜਵਾਬ ਦਿੱਤਾ, ਜਦੋਂਕਿ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀਆਂ ਨੂੰ ਅਲਰਟ 'ਤੇ ਰੱਖਿਆ ਗਿਆ ਸੀ ਅਤੇ ਇੱਕ ਰੇਡੀਓ ਅਲਰਟ ਜਾਰੀ ਕੀਤਾ ਗਿਆ ਸੀ।

ਡਕਵਰਥ ਨੇ ਕਿਹਾ ਕਿ ਉਹ ‘ਤਾਈਵਾਨ ਦੀ ਸੁਰੱਖਿਆ ਲਈ ਸਾਡੇ (ਅਮਰੀਕਾ) ਸਮਰਥਨ 'ਤੇ ਜ਼ੋਰ ਦੇਣਾ ਚਾਹੁੰਦੀ ਹੈ’। ਡਕਵਰਥ, ਇੱਕ ਸਾਬਕਾ ਆਰਮੀ ਹੈਲੀਕਾਪਟਰ ਪਾਇਲਟ ਅਤੇ ਨੈਸ਼ਨਲ ਗਾਰਡ ਵਿੱਚ ਲੈਫਟੀਨੈਂਟ ਕਰਨਲ, ਨੇ ਤਾਈਵਾਨ ਦੀਆਂ ਹਥਿਆਰਬੰਦ ਸੈਨਾਵਾਂ ਅਤੇ ਨੈਸ਼ਨਲ ਗਾਰਡ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਪੇਸ਼ ਕੀਤੇ ਇੱਕ ਬਿੱਲ ਲਈ ਮਜ਼ਬੂਤ ​​ਦੋ-ਪੱਖੀ ਸਮਰਥਨ ਦਾ ਹਵਾਲਾ ਦਿੱਤਾ। ਡੈਮੋਕਰੇਟ ਨੇਤਾ ਡਕਬਰਥ ਨੇ ਸਾਈ ਨੂੰ ਕਿਹਾ, ‘ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਫੌਜੀ ਸਹਿਯੋਗ ਤੋਂ ਕਿਤੇ ਵੱਧ ਹੈ। ਇਹ ਆਰਥਿਕਤਾ ਬਾਰੇ ਵੀ ਹੈ।’ ਤਾਈ ਨੇ ਅਮਰੀਕੀ ਸਰਕਾਰ ਅਤੇ ਕਾਂਗਰਸ ਦਾ "ਤਾਈਵਾਨ ਸਟ੍ਰੇਟਸ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਮਹੱਤਤਾ" ਦੇ ਨਾਲ-ਨਾਲ "ਤਾਈਵਾਨ ਨਾਲ ਸਬੰਧਤ ਸੁਰੱਖਿਆ ਮੁੱਦਿਆਂ 'ਤੇ ਨੇੜਿਓਂ ਨਜ਼ਰ ਰੱਖਣ" ਲਈ ਡਕਵਰਥ ਦਾ ਧੰਨਵਾਦ ਕੀਤਾ।


rajwinder kaur

Content Editor

Related News