ਕੈਨੇਡਾ ਦੇ ਸਾਬਕਾ ਡਿਪਲੋਮੈਟ ਦੀ ਹਿਰਾਸਤ ''ਤੇ ਚੀਨ ਨੇ ਦਿੱਤੀ ਸਫਾਈੇ

12/12/2018 5:41:55 PM

ਟੋਰਾਂਟੋ/ਬੀਜਿੰਗ (ਬਿਊਰੋ)— ਕੈਨੇਡਾ ਦੇ ਸਾਬਕਾ ਡਿਪਲੋਮੈਟ ਮਾਈਕਲ ਕੋਵਰਿਜ ਨੂੰ ਹਿਰਾਸਤ ਵਿਚ ਲਏ ਜਾਣ 'ਤੇ ਚੀਨ ਨੇ ਬੁੱਧਵਾਰ ਨੂੰ ਸਫਾਈ ਦਿੱਤੀ। ਚੀਨ ਨੇ ਕਿਹਾ,''ਉਨ੍ਹਾਂ ਨੇ ਚੀਨੀ ਕਾਨੂੰਨ ਦੀ ਉਲੰਘਣਾ ਕੀਤੀ ਹੈ ਕਿਉਂਕਿ ਮਾਲਕ ਕਾਨੂੰਨੀ ਤੌਰ 'ਤੇ ਰਜਿਸਟਰਡ ਨਹੀਂ ਹੈ।'' ਮੰਨਿਆ ਜਾ ਰਿਹਾ ਹੈ ਕਿ ਚੀਨ ਦੀ ਤਕਨਾਲੋਜੀ ਕੰਪਨੀ ਹੁਵੇਈ ਦੀ ਮੁੱਖ ਵਿੱਤੀ ਅਧਿਕਾਰੀ ਦੀ ਕੈਨੇਡਾ ਵਿਚ ਹੋਈ ਗ੍ਰਿਫਤਾਰੀ ਦੇ ਜਵਾਬ ਵਿਚ ਕੈਨੇਡਾ ਦੇ ਸਾਬਕਾ ਡਿਪਲੋਮੈਟ ਨੂੰ ਹਿਰਾਸਤ ਵਿਚ ਲਿਆ ਗਿਆ। 

ਕੋਵਰਿਜ ਥਿੰਕ ਟੈਂਕ ਅੰਤਰਰਾਸ਼ਟਰੀ ਆਫਤ ਸਮੂਹ (ਆਈ.ਸੀ.ਜੀ.) ਦੇ ਸੀਨੀਅਰ ਸਲਾਹਕਾਰ ਹਨ। ਆਈ. ਸੀ.ਜੀ. ਦੇ ਮੁਤਾਬਕ ਚੀਨ ਦੇ ਸੁਰੱਖਿਆ ਅਧਿਕਾਰੀਆਂ ਨੇ ਸੋਮਵਾਰ ਰਾਤ ਬੀਜਿੰਗ ਵਿਚ ਕੋਵਰਿਜ ਨੂੰ ਹਿਰਾਸਤ ਵਿਚ ਲਿਆ। ਇਸ ਬਾਰੇ ਵਿਚ ਪੁੱਛੇ ਜਾਣ 'ਤੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਕਿਹਾ,''ਆਈ.ਸੀ.ਜੀ. ਚੀਨ ਵਿਚ ਰਜਿਸਟਰਡ ਨਹੀਂ ਹੈ। ਜੇ ਇਹ ਸਮੂਹ ਰਜਿਸਟਰਡ ਨਹੀਂ ਹੈ ਅਤੇ ਇਸ ਦੇ ਕਰਮਚਾਰੀ ਚੀਨ ਵਿਚ ਆਪਣੀਆਂ ਗਤੀਵਿਧੀਆਂ ਚਲਾ ਰਹੇ ਹਨ ਤਾਂ ਇਹ ਗੈਰ ਸਰਕਾਰੀ ਵਿਦੇਸ਼ੀ ਸੰਗਠਨਾਂ ਨੂੰ ਲੈ ਕੇ ਚੀਨ ਦੇ ਕਾਨੂੰਨ ਦੀ ਉਲੰਘਣਾ ਹੈ।


Vandana

Content Editor

Related News