ਚੀਨ ''ਚ ਸ਼ਖਸ ਨੇ ਚਾਕੂ ਨਾਲ ਕੀਤਾ ਹਮਲਾ, 7 ਲੋਕਾਂ ਦੀ ਮੌਤ ਤੇ ਕਈ ਜ਼ਖਮੀ
Sunday, Dec 27, 2020 - 06:00 PM (IST)
ਬੀਜਿੰਗ (ਭਾਸ਼ਾ): ਚੀਨ ਵਿਚ ਚਾਕੂ ਨਾਲ ਹਮਲਾ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਹਮਲੇ ਵਿਚ ਹਮਲਾਵਰ ਨੇ ਸੜਕ 'ਤੇ ਜਾ ਰਹੇ ਲੋਕਾਂ 'ਤੇ ਚਾਕੂ ਨਾਲ ਹਮਲਾ ਕਰ ਕੇ ਘੱਟੋ-ਘੱਟੋ 7 ਲੋਕਾਂ ਦੀ ਜਾਨ ਲੈ ਲਈ। ਇਸ ਹਮਲੇ ਵਿਚ ਕਈ ਲੋਕ ਜ਼ਖਮੀ ਵੀ ਹੋਏ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਚਾਕੂਬਾਜ਼ੀ ਦੀ ਇਹ ਘਟਨਾ ਚੀਨ ਦੇ ਪੂਰਬੀ-ਉੱਥਰੀ ਲਿਆਓਨਿੰਗ ਸੂਬੇ ਵਿਚ ਵਾਪਰੀ। ਸ਼ੱਕੀ ਹਮਲਾਵਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਲਿਆ ਹੈ।
ਸਮਾਚਾਰ ਏਜੰਸੀ ਪੀ.ਟੀ.ਆਈ. ਦੇ ਮੁਤਾਬਕ, ਕਾਈਯੁਆਨ ਸ਼ਹਿਰ ਵਿਚ ਹੋਏ ਇਸ ਹਮਲੇ ਵਿਚ ਸੱਤ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਇਕ ਪੁਲਸ ਅਧਿਕਾਰੀ ਵੀ ਸ਼ਾਮਲ ਹੈ ਜੋ ਸ਼ੱਕੀ ਦੀ ਗ੍ਰਿਫ਼ਤਾਰੀ ਵਿਚ ਸ਼ਾਮਲ ਸੀ। ਅਧਿਕਾਰੀਆਂ ਨੇ ਚਾਕੂਬਾਜ਼ੀ ਦੀ ਇਸ ਘਟਨਾ ਵਿਚ ਸੱਤ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਸੱਤ ਜ਼ਖਮੀਆਂ ਨੂੰ ਵਿਭਿੰਨ ਹਸਪਤਾਲਾਂ ਵਿਚ ਦਾਖਲ ਕਰਾਇਆ ਗਿਆ ਹੈ।ਜ਼ਖਮੀਆਂ ਦੀ ਹਾਲਤ ਦੇ ਬਾਰੇ ਵਿਚ ਹਾਲੇ ਤੱਕ ਕੋਈ ਤਾਜ਼ਾ ਜਾਣਕਾਰੀ ਹਾਸਲ ਨਹੀਂ ਹੋਈ ਹੈ।
ਪੜ੍ਹੋ ਇਹ ਅਹਿਮ ਖਬਰ- ਕੈਨੇਡੀਅਨ ਸਰਕਾਰ ਨੂੰ ਕਰੀਮਾ ਕਤਲ ਦੀ ਜਾਂਚ ਦੀ ਹਿੰਮਤ ਦਿਖਾਉਣੀ ਚਾਹੀਦੀ ਹੈ : ਤਾਰੇਕ ਫਤਿਹ
ਚਾਕੂਬਾਜ਼ੀ ਦੀ ਇਸ ਘਟਨਾ ਨੂੰ ਅਚਾਨਕ ਵਾਪਰੀ ਘਟਨਾ ਮੰਨਿਆ ਜਾ ਰਿਹਾ ਹੈ ਕਿਉਂਕਿ ਚੀਨ ਵਿਚ ਦੂਜੇ ਦੇਸ਼ਾਂ ਦੇ ਮੁਕਾਬਲੇ ਅਜਿਹੇ ਅਪਰਾਧ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ। ਭਾਵੇਂਕਿ ਹਾਲ ਦੀ ਦੇ ਸਾਲਾਂ ਵਿਚ ਚਾਕੂਬਾਜ਼ੀ ਅਤੇ ਕੁਹਾੜੀ ਨਾਲ ਕੀਤੇ ਗਏ ਹਮਲਿਆਂ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। ਪੀ.ਟੀ.ਆਈ. ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਾਲ ਹੀ ਦੇ ਸਾਲਾਂ ਵਿਚ ਅਸੰਤੁਸ਼ਟ ਲੋਕਾਂ ਵੱਲੋਂ ਚਾਕੂ ਨਾਲ ਹਮਲਾ ਕੀਤੇ ਜਾਣ ਦੀ ਘਟਨਾਵਾਂ ਚੀਨ ਦੇ ਵਿਭਿੰਨ ਹਿੱਸਿਆਂ ਵਿਚ ਦਰਜ ਕੀਤੀਆਂ ਗਈਆਂ ਹਨ। ਹਮਲਾਵਰ ਆਮਤੌਰ 'ਤੇ ਗੁੱਸਾ ਕੱਢਣ ਲਈ ਪ੍ਰਾਇਮਰੀ ਸਕੂਲਾਂ ਜਾਂ ਆਮ ਜਨਤਾ ਨੂੰ ਨਿਸ਼ਾਨਾ ਬਣਾਉਂਦੇ ਹਨ।