ਚੀਨ ਦੇ ਕਰਾਓਕੇ ਲੌਂਜ 'ਚ ਅੱਗ ਲੱਗਣ ਨਾਲ 18 ਲੋਕਾਂ ਦੀ ਮੌਤ, ਸ਼ੱਕੀ ਗ੍ਰਿਫਤਾਰ

04/24/2018 11:48:39 AM

ਬੀਜਿੰਗ(ਭਾਸ਼ਾ) — ਚੀਨ ਦੇ ਗੁਆਂਗਦੋਂਗ ਸੂਬੇ ਦੇ ਕਵਿੰਗਯਾਂਗ ਸ਼ਹਿਰ ਵਿਚ ਕਰਾਓਕੇ ਟੀਵੀ ਲੌਂਜ ਵਿਚ ਅੱਗ ਲੱਗਣ ਨਾਲ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 5 ਹੋਰ ਲੋਕ ਜ਼ਖਮੀ ਹੋ ਗਏ ਹਨ। ਪੁਲਸ ਨੇ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਜਾਂਚ ਜਾਰੀ ਕੀਤੀ ਤਾਂ ਉਨ੍ਹਾਂ ਨੇ ਸ਼ੱਕ ਜਤਾਇਆ ਸੀ ਕਿ ਕਿਸੇ ਨੇ ਇਹ ਅੱਗ ਜਾਨਬੁੱਝ ਕੇ ਲਗਾਈ ਹੈ। ਜਿਸ ਤੋਂ ਬਾਅਦ ਪੁਲਸ ਨੇ ਅੱਗ ਲਗਾਉਣ ਵਾਲੇ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਕਿਹਾ ਕਿ ਇਸ ਅੱਗ ਦੀ ਘਟਨਾ ਦੇ ਸ਼ੱਕੀ 32 ਸਾਲਾ ਲਿਊ ਚੁਨਲੂ ਨੂੰ ਨੇੜੇ ਦੇ ਇਕ ਪਿੰਡ ਵਿਚੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਸ ਨੇ ਅੱਗੇ ਦੱਸਿਆ ਕਿ ਸ਼ੱਕੀ ਨੇ ਅੱਗ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਟੀਵੀ ਲੌਂਜ ਦੇ ਦਰਵਾਜ਼ੇ ਵਿਚ ਮੋਟਰਸਾਈਕਲ ਖੜ੍ਹਾ ਕਰ ਕੇ ਬੰਦ ਕਰ ਦਿੱਤਾ। ਸ਼ੱਕੀ ਦੀ ਕਮਰ 'ਤੇ ਅੱਗ ਨਾਲ ਝੁਲਸਣ ਦੇ ਨਿਸ਼ਾਨ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਸ਼ੱਕੀ ਦੀ ਸੂਚਨਾ ਦੇਣ ਵਾਲੇ ਨੂੰ 2 ਲੱਖ ਯੂਆਨ ਦਾ ਇਨਾਮ ਦੇਣ ਦੀ ਘੋਸ਼ਣ ਕੀਤੀ ਸੀ। ਤੁਹਾਨੂੰ ਦੱਸ ਦਈਏ ਕਿ ਚੀਨ ਵਿਚ ਅਕਸਰ ਅਜਿਹੀਆਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਕਿਉਂਕਿ ਇੱਥੇ ਸੁਰੱਖਿਆ ਨਿਯਮਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ।


Related News