ਕੋਰੋਨਾਵਾਇਰਸ ਪੀੜਤ ਪਤਨੀ ਦੀ ਸੇਵਾ ਕਰ ਰਿਹੈ 87 ਸਾਲਾ ਬਜ਼ੁਰਗ, ਵੀਡੀਓ ਵਾਇਰਲ

02/14/2020 5:19:44 PM

ਬੀਜਿੰਗ (ਬਿਊਰੋ): ਚੀਨ ਵਿਚ ਇਕ ਬਜ਼ੁਰਗ ਜੋੜੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਦਿਲ ਵੀ ਪਸੀਜ ਜਾਵੇਗਾ। ਅਸਲ ਵਿਚ ਵੀਡੀਓ ਵਿਚ 87 ਸਾਲਾ ਬਜ਼ੁਰਗ ਕੋਰੋਨਾਵਾਇਰਸ ਨਾਲ ਪੀੜਤ ਆਪਣੀ ਪਤਨੀ ਨੂੰ ਖਾਣਾ ਖਵਾ ਰਿਹਾ ਹੈ। ਭਾਵੇਂਕਿ ਬਜ਼ੁਰਗ ਦੀ ਪਤਨੀ ਜਾਨਲੇਵਾ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੈ ਪਰ ਇਸ ਦੇ ਬਾਵਜੂਦ ਪਤਨੀ ਦੀ ਸੇਵਾ ਕਰਨ ਅਤੇ ਹਰ ਹਾਲਤ ਵਿਚ ਉਸ ਦੇ ਨਾਲ ਖੜ੍ਹੇ ਰਹਿਣ ਦਾ ਵਾਅਦਾ ਨਿਭਾ ਰਹੇ ਹਨ। 

ਗੌਰਤਲਬ ਹੈ ਕਿ ਚੀਨ ਵਿਚ ਜਾਨਲੇਵਾ ਕੋਰੋਨਾਵਾਇਰਸ ਨੇ ਕਹਿਰ ਮਚਾਇਆ ਹੋਇਆ ਹੈ। ਹੁਣ ਤੱਕ 1500 ਦੇ ਕਰੀਬ ਲੋਕ ਮਰ ਚੁੱਕੇ ਹਨ ਅਤੇ 60,000 ਤੋਂ ਵਧੇਰੇ ਇਨਫੈਕਟਿਡ ਹਨ। ਵਿਸ਼ਵ ਸਿਹਤ ਸੰਗਠਨ ਨੇ ਵੀ ਦੁਨੀਆ ਭਰ ਵਿਚ ਇਸ ਸਬੰਧੀ ਗਲੋਬਲ ਸਿਹਤ ਐਮਰਜੈਂਸੀ ਐਲਾਨੀ ਹੈ।

 

ਚੀਨੀ ਬਜ਼ੁਰਗ ਜੋੜੇ ਦਾ ਜਿਹੜਾ ਵੀਡੀਓ ਸਾਹਮਣੇ ਆਇਆ ਹੈ ਉਸ ਵਿਚ 87 ਸਾਲਾ ਬਜ਼ੁਰਗ ਆਪਣੀ ਬੀਮਾਰ ਪਤਨੀ ਦੀ ਸੇਵਾ ਕਰਦੇ ਦੇਖੇ ਜਾ ਸਕਦੇ ਹਨ। ਵੀਡੀਓ ਵਿਚ ਬਜ਼ੁਰਗ ਹਸਪਤਾਲ ਵਿਚ ਭਰਤੀ ਆਪਣੀ ਪਤਨੀ ਨੂੰ ਸਟਿਕ ਨਾਲ ਖਾਣਾ ਖਵਾ ਰਹੇ ਹਨ। ਇਸ ਦੇ ਬਾਅਦ ਉਹ ਪਤਨੀ ਨੂੰ ਪਾਣੀ ਪਿਲਾਉਂਦੇ ਹੋਏ ਵੀ ਨਜ਼ਰ ਆਉਂਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਬਜ਼ੁਰਗ ਵੀ ਇਨਫੈਕਸ਼ਨ ਨਾਲ ਪੀੜਤ ਹੈ ਅਤੇ ਉਹ ਹਸਪਤਾਲ ਵਿਚ ਇਕ ਵਾਰਡ ਵਿਚ ਭਰਤੀ ਹੈ। ਉਸ ਦੀ ਪਤਨੀ ਦੂਜੇ ਵਾਰਡ ਵਿਚ ਭਰਤੀ ਹੈ। ਉਹ ਪਤਨੀ ਦੀ ਸਿਹਤ ਬਾਰੇ ਜਾਨਣ ਲਈ ਉੱਥੇ ਪਹੁੰਚੇ ਸਨ।

ਵੀਡੀਓ ਵਾਇਰਲ ਹੋਣ ਦੇ ਬਾਅਦ ਸੋਸ਼ਲ ਮੀਡੀਆ 'ਤੇ ਯੂਜ਼ਰਸ ਦੀਆਂ ਤੇਜ਼ੀ ਨਾਲ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਯੂਜ਼ਰਸ ਇਸ ਵੀਡੀਓ ਨੂੰ ਦੇਖ ਕੇ ਬਜ਼ੁਰਗ ਜੋੜੇ ਦੇ ਵਿਚ ਪਿਆਰ 'ਤੇ ਗੱਲਾਂ ਕਰ ਰਹੇ ਹਨ। ਕੁਝ ਯੂਜ਼ਰਸ ਦੀਆਂ ਤਾਂ ਅੱਖਾਂ ਵੀ ਨਮ ਹੋ ਗਈਆਂ ਤਾਂ ਕੁਝ ਨੇ ਦੋਹਾਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ ਹੈ।


Vandana

Content Editor

Related News