ਜਾਣੋ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਦੇ ਡਾਕਟਰ ਕਿੰਨੀ ਵਾਰ ਧੋਂਦੇ ਹਨ ਹੱਥ (ਵੀਡੀਓ)

Wednesday, Mar 18, 2020 - 11:51 AM (IST)

ਜਾਣੋ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਦੇ ਡਾਕਟਰ ਕਿੰਨੀ ਵਾਰ ਧੋਂਦੇ ਹਨ ਹੱਥ (ਵੀਡੀਓ)

ਬੀਜਿੰਗ (ਬਿਊਰੋ): ਕੋਰੋਨਾਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਡਾਕਟਰ, ਵਿਗਿਆਨੀ ਅਤੇ ਸ਼ੋਧਕਰਤਾ ਲਗਾਤਾਰ ਇਸ ਗੱਲ 'ਤੇ ਜ਼ੋਰ ਦੇ ਰਹੇ ਹਨ ਕਿ ਲਗਾਤਾਰ ਨਿਯਮਿਤ ਸਮੇਂ ਦੇ ਬਾਅਦ ਲੋਕ ਸਾਬਣ ਨਾਲ ਆਪਣੇ ਹੱਥ ਧੋਂਦੇ ਰਹਿਣ। ਪਰ ਕੀ ਤੁਸੀਂ ਜਾਣਦੇ ਹੋ ਕਿ ਕੋਵਿਡ-19 ਨਾਲ ਇਨਫੈਕਟਿਡ ਮਰੀਜ਼ਾਂ ਦਾ ਇਲਾਜ ਕਰਨ ਦੇ ਬਾਅਦ ਡਾਕਟਰਾਂ ਨੂੰ ਆਪਣੇ ਹੱਥ ਕਿੰਨੀ ਵਾਰ ਧੋਣੇ ਪੈਂਦੇ ਹਨ? ਉਹ ਕਿਹੜੀਆਂ ਗੱਲਾਂ ਦਾ ਧਿਆਨ ਰੱਖਦੇ ਹਨ ਅਤੇ ਕਿਵੇਂ ਇਸ ਬੀਮਾਰੀ ਨਾਲ ਖੁਦ ਨੂੰ ਬਚਾ ਰਹੇ ਹਨ?

PunjabKesari

ਚੀਨ ਦੇ ਗਲੋਬਲ ਟੀਵੀ ਨੈੱਟਵਰਕ ਨੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ। ਵੀਡੀਓ ਦੀ ਸ਼ੁਰੂਆਤ ਕੋਰੋਨਾਵਾਇਰਸ ਰੋਗੀਆਂ ਦਾ ਇਲਾਜ ਕਰ ਰਹੇ ਇਕ ਡਾਕਟਰ ਤੋਂ ਹੁੰਦੀ ਹੈ। ਉਹ ਸੁਰੱਖਿਆਤਮਕ ਸੂਟ ਅਤੇ ਕਈ ਦਸਤਾਨੇ ਪਹਿਨੇ ਹੋਏ ਦਿੱਸਦੀ ਹੈ।

 

ਵੀਡੀਓ ਵਿਚ ਡਾਕਟਰ ਪਹਿਲਾ ਆਪਣੇ ਹੱਥਾਂ ਨੂੰ ਧੋਂਦੀ ਹੈ ਅਤੇ ਫਿਰ ਆਪਣੇ ਬੂਟਾਂ ਦੇ ਕਵਰ ਨੂੰ ਉਤਾਰਦੀ ਹੈ। ਉਹ ਮੁੜ ਆਪਣੇ ਹੱਥਾਂ ਨੂੰ ਧੋਂਦੀ ਹੈ ਅਤੇ ਦਸਤਾਨੇ ਦੀ ਪਹਿਲੀ ਪਰਤ ਉਤਾਰਦੀ ਹੈ ਤੇ ਫਿਰ ਹੱਥ ਧੋਂਦੀ ਹੈ। ਇਹ ਸਿਲਸਿਲਾ ਲਗਾਤਾਰ ਚੱਲਦਾ ਰਹਿੰਦਾ ਹੈ ਫਿਰ ਮੈਡੀਕਲ ਗਾਊਨ ਨੂੰ ਉਤਾਰਨ ਦੇ ਬਾਅਦ ਉਹ ਦੁਬਾਰਾ ਆਪਣੇ ਹੱਥ ਧੋਂਦੀ ਹੈ। ਇਸ ਤਰ੍ਹਾਂ 11 ਵਾਰ ਉਸ ਨੂੰ ਵੀਡੀਓ ਵਿਚ ਹੱਥ ਧੋਂਦੇ ਹੋਏ ਦਿਖਾਇਆ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਮ੍ਰਿਤਕਾਂ ਦੀ ਗਿਣਤੀ 100 ਦੇ ਪਾਰ, ਦੁਨੀਆ 'ਚ ਅੰਕੜਾ 8,000 ਦੇ ਕਰੀਬ

ਇਹ ਵੀਡੀਓ ਦੇਖ ਕੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕੋਰੋਨਾ ਪੀੜਤਾਂ ਦਾ ਇਲਾਜ ਕਰਨ ਵਾਲੇ ਡਾਕਟਰ ਕਿੰਨੇ ਸੁਰੱਖਿਆਤਮਕ ਸੂਟ ਅਤੇ ਦਸਤਾਨੇ ਪਹਿਨਦੇ ਹਨ ਅਤੇ ਕਿੰਨੀ ਵਾਰ ਹੱਥ ਧੋਂਦੇ ਹਨ। ਗੌਰਤਲਬ ਹੈ ਕਿ ਇਹ ਵਾਇਰਸ ਪੂਰੀ ਦੁਨੀਆ ਵਿਚ ਖੌਫ ਦਾ ਕਾਰਨ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਦੁਨੀਆ ਭਰ ਵਿਚ ਇਸ ਨਾਲ ਮਰਨ ਵਾਲਿਆਂ ਦਾ ਗਿਣਤੀ 8,000 ਦੇ ਕਰੀਬ ਪਹੁੰਚ ਚੁੱਕੀ ਹੈ ਅਤੇ 75 ਹਜ਼ਾਰ ਤੋਂ ਜ਼ਿਆਦਾ ਇਨਫੈਕਟਿਡ ਹਨ।

ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਬਣਾਇਆ ਕੋਵਿਡ-19 ਦਾ ਟੀਕਾ, ਇਨਸਾਨਾਂ 'ਤੇ ਪਰੀਖਣ ਸ਼ੁਰੂ


author

Vandana

Content Editor

Related News