ਚੀਨ ''ਚ ਕੋਰੋਨਾਵਾਇਰਸ ਮ੍ਰਿਤਕਾਂ ਦੀ ਗਿਣਤੀ 2,118 ਹੋਈ, ਪੁਸ਼ਟ ਮਾਮਲਿਆਂ ''ਚ ਗਿਰਾਵਟ

02/20/2020 11:21:07 AM

ਬੀਜਿੰਗ (ਭਾਸ਼ਾ): ਚੀਨ ਵਿਚ ਜਾਨਲੇਵਾ ਕੋਰੋਨਾਵਾਇਰਸ ਦੇ ਕਾਰਨ 114 ਹੋਰ ਮੌਤਾਂ ਦੇ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 2,118 ਹੋ ਗਈ ਹੈ।ਇਸ ਦੇ ਨਾਲ ਹੀ ਇਨਫੈਕਸ਼ਨ ਦੇ ਕੁੱਲ ਪੁਸ਼ਟੀ ਮਾਮਲਿਆਂ ਦੀ ਗਿਣਤੀ ਵੱਧ ਕੇ 74,576 ਹੋ ਗਈ ਹੈ। ਚੀਨੀ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਨੇ ਦੱਸਿਆ ਕਿ ਚੀਨ ਦੇ 31 ਸੂਬਿਆਂ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਰੋਜ਼ਾਨਾ ਦਰਜ ਹੋਣ ਮਾਮਲਿਆਂ ਦੀ ਗਿਣਤੀ ਵਿਚ ਗਿਰਾਵਟ ਆਈ ਹੈ ਅਤੇ ਇਸ ਦੇ 394 ਮਾਮਲੇ ਸਾਹਮਣੇ ਆਏ।

PunjabKesari 
ਇਸ ਇਨਫੈਕਸ਼ਨ ਦਾ ਪਹਿਲਾ ਮਾਮਲਾ ਦਸੰਬਰ ਵਿਚ ਦਰਜ ਕੀਤਾ ਗਿਆ ਸੀ। ਉਦੋਂ ਤੋਂ ਇਹ ਅੰਕੜਾ ਸਭ ਤੋਂ ਘੱਟ ਹੈ। ਐੱਨ.ਐੱਚ.ਸੀ. ਨੇ ਦੱਸਿਆ ਕਿ 31 ਸੂਬਾਈ ਪੱਧਰ ਦੇ ਖੇਤਰਾਂ ਵਿਚ ਬੁੱਧਵਾਰ ਨੂੰ 114 ਲੋਕਾਂ ਦੀ ਮੌਤ ਹੋਈ। ਚੀਨੀ ਮੁੱਖ ਭੂਮੀ ਵਿਚ ਇਸ ਦੇ ਕੁੱਲ 74,576 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਇਸ ਜਾਨਲੇਵਾ ਬੀਮਾਰੀ ਨਾਲ 2,118 ਲੋਕਾਂ ਦੀ ਮੌਤ ਹੋਈ। ਕਮਿਸ਼ਨ ਨੇ ਦੱਸਿਆ ਕਿ 4,922 ਲੋਕਾਂ ਦੇ ਇਸ ਵਾਇਰਸ ਨਾਲ ਇਨਫੈਕਟਿਡ ਹੋਣ ਦਾ ਸ਼ੱਕ ਹੈ। ਉਸ ਨੇ ਦੱਸਿਆ ਕਿ ਇਸ ਵਾਇਰਸ ਦੇ ਕਾਰਨ ਹੁਬੇਈ ਵਿਚ 108 ਅਤੇ ਹੇਵੇਈ, ਸ਼ੰਘਾਈ, ਫੁਜਿਆਨ, ਸ਼ਨਦੋਂਗ, ਯੁੰਨਾਨ ਅਤੇ ਸ਼ਾਂਕਸੀ ਵਿਚ ਇਕ-ਇਕ ਵਿਅਕਤੀ ਦੀ ਮੌਤ ਹੋਈ।


Vandana

Content Editor

Related News