ਚੀਨੀ ਹਿੱਸੇ ''ਚ ਹੋਵੇਗੀ 6ਵੀਂ ਕੋਰ ਕਮਾਂਡਰ ਪੱਧਰ ਦੀ ਗੱਲਬਾਤ

09/22/2020 2:25:57 PM

ਬੀਜਿੰਗ (ਬਿਊਰੋ): ਭਾਰਤ ਅਤੇ ਚੀਨ ਵਿਚਾਲੇ ਤਣਾਅ ਫਿਲਹਾਲ ਬਰਕਰਾਰ ਹੈ। ਪੂਰਬੀ ਲੱਦਾਖ ਵਿਚ ਵਾਸਤਵਿਕ ਕੰਟਰੋਲ ਰੇਖਾ 'ਤੇ ਭਾਰਤ ਅਤੇ ਚੀਨ ਵਿਚ ਜਾਰੀ ਸਰਹੱਦੀ ਵਿਵਾਦ ਸਬੰਧੀ ਦੋਹਾਂ ਦੇਸ਼ਾਂ ਵਿਚਾਲੇ ਸੋਮਵਾਰ ਨੂੰ 6ਵੀਂ  ਕੋਰ ਕਮਾਂਡਰ ਪੱਧਰ ਦੀ ਵਾਰਤਾ ਹੋਵੇਗੀ। ਸਮਾਚਾਰ ਏਜੰਸੀ ਏ.ਐੱਨ.ਆਈ. ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਦੋਹਾਂ ਕਮਾਂਡਰਾਂ ਦੇ ਵਿਚ ਇਹ ਗੱਲਬਾਤ ਚੀਨ ਵਾਲੇ ਹਿੱਸੇ ਚੁਸ਼ੁਲ-ਮੋਲਡੋ ਵਿਚ ਹੋਵੇਗੀ। ਇਸ ਦੌਰਾਨ ਵਿਦੇਸ਼ ਮੰਤਰਾਲ ਦੇ ਸੰਯੁਕਤ ਸਕੱਤਰ ਦੇ ਮੌਜੂਦ ਰਹਿਣ ਦੀ ਵੀ ਸੰਭਾਵਨਾ ਹੈ। 

ਇਸ ਵਾਰਤਾ ਵਿਚ 10 ਸਤੰਬਰ ਨੂੰ ਮਾਸਕੋ ਅਤੇ ਚੀਨ ਦੇ ਵਿਦੇਸ਼ ਮੰਤਰੀਆਂ ਦੇ ਵਿਚ ਹੋਏ ਸਮਝੌਤੇ ਨੂੰ ਲਾਗੂ ਕਰਨ 'ਤੇ ਧਿਆਨ ਕੇਂਦਰਿਤ ਕੀਤੇ ਜਾਣ ਦੀ ਸੰਭਾਵਨਾ ਹੈ। ਇਕ ਸੂਤਰ ਨੇ ਕਿਹਾ,''ਅਸੀਂ ਟਕਰਾਅ ਦੇ ਸਾਰੇ ਬਿੰਦੂਆਂ ਤੋਂ ਚੀਨੀ ਬਲਾਂ ਨੂੰ ਜਲਦੀ ਅਤੇ ਪੂਰੀ ਤਰ੍ਹਾਂ ਨਾਲ ਪਿੱਛੇ ਹਟਣ 'ਤੇ ਜ਼ੋਰ ਦੇਵਾਂਗੇ। ਇਹ ਸਰਹੱਦ 'ਤੇ ਸ਼ਾਂਤੀ ਸਥਾਪਿਤ ਰੱਖਣ ਦੀ ਦਿਸ਼ਾ ਵਿਚ ਪਹਿਲਾ ਕਦਮ ਹੈ।'' ਭਾਰਤ-ਚੀਨ ਦੇ ਵਿਚ ਹੋਣ ਵਾਲੀ ਇਸ ਕਮਾਂਡਰ ਪੱਧਰ ਦੀ ਵਾਰਤਾ ਤੋਂ ਪਹਿਲਾਂ ਸ਼ਨੀਵਾਰ ਨੂੰ ਭਾਰਤੀ ਫੌਜ ਦੀ ਇਕ ਉੱਚ ਪੱਧਰੀ ਬੈਠਕ ਹੋਈ। ਇਸ ਬੈਠਕ ਵਿਚ ਐੱਨ.ਐੱਸ.ਏ. ਅਜੀਤ ਡੋਭਾਲ ਅਤੇ ਸੀ.ਡੀ.ਐੱਸ. ਜਨਰਲ ਬਿਪਿਨ ਰਾਵਤ ਸਮੇਤ ਵੱਡੇ ਅਧਿਕਾਰੀ ਸ਼ਾਮਲ ਹੋਏ। ਇਸ ਬੈਠਕ ਵਿਚ ਭਾਰਤ ਵੱਲੋਂ ਚੀਨ ਦੇ ਸਾਹਮਣੇ ਕਿਹੜੇ ਮੁੱਦੇ ਚੁੱਕੇ ਜਾਣਗੇ ਇਸ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ।


Vandana

Content Editor

Related News