ਸਿਰਫ ਵੁਹਾਨ ''ਚ ਕੋਰੋਨਾਵਾਇਰਸ ਪੀੜਤਾਂ ਦੀ ਗਿਣਤੀ ਹੋ ਸਕਦੀ ਹੈ 5 ਲੱਖ : ਰਿਪੋਰਟ

02/11/2020 11:51:03 AM

ਬੀਜਿੰਗ (ਬਿਊਰੋ): ਚੀਨ ਵਿਚ ਜਾਨਲੇਵਾ ਕੋਰੋਨਾਵਾਇਰਸ ਦੇ ਮਾਮਲੇ ਤੇਜ਼ ਗਤੀ ਨਾਲ ਲਗਾਤਾਰ ਵੱਧ ਰਹੇ ਹਨ।ਕੋਰੋਨਾਵਾਇਰਸ ਨੂੰ ਸਾਰਸ ਤੋਂ ਜ਼ਿਆਦਾ ਭਿਆਨਕ ਐਲਾਨਿਆ ਜਾ ਚੁੱਕਾ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੇ ਮੁਤਾਬਕ ਕੋਰੋਨਾ ਨਾਲ ਚੀਨ ਵਿਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 1016 ਹੋ ਚੁੱਕੀ ਹੈ ਜਦਕਿ 4000 ਹੋਰ ਨਵੇਂ ਮਾਮਲਿਆਂ ਦੇ ਨਾਲ 40,000 ਤੋਂ ਜ਼ਿਆਦਾ ਲੋਕ ਇਸ ਦੀ ਚਪੇਟ ਵਿਚ ਹਨ। ਵਾਇਰਸ ਦਾ ਇਨਫੈਕਸ਼ਨ ਜਿਸ ਤੇਜ਼ੀ ਨਾਲ ਵੱਧ ਰਿਹਾ ਹੈ, ਉਸ ਨਾਲ ਆਉਣ ਵਾਲੇ ਦਿਨਾਂ ਵਿਚ ਇਸ ਮਹਾਮਾਰੀ ਦੇ ਹੋਰ ਭਿਆਨਕ ਰੂਪ ਲੈਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ। 

ਨਿਊਜ਼ ਏਜੰਸੀ ਬਲੂਮਬਰਗ ਦੀ ਮੰਨੀਏ ਤਾਂ ਅਗਲੇ ਕੁਝ ਹਫਤਿਆਂ ਵਿਚ ਚੀਨ ਦੇ ਸਿਰਫ ਇਕ ਸ਼ਹਿਰ ਵੁਹਾਨ ਵਿਚ ਇਨਫੈਕਟਿਡ ਲੋਕਾਂ ਦੀ ਗਿਣਤੀ ਵੱਧ ਕੇ 5 ਲੱਖ ਤੱਕ ਪਹੁੰਚ ਸਕਦੀ ਹੈ। ਵੁਹਾਨ ਹੁਬੇਈ ਸੂਬੇ ਦਾ ਉਹ ਸ਼ਹਿਰ ਹੈ ਜਿਸ ਦੇ ਪਸ਼ੂ ਬਾਜ਼ਾਰ ਵਿਚ ਕੋਰੋਨਾਵਾਇਰਸ ਫੈਲਣ ਦੀ ਸ਼ੁਰੂਆਤ ਹੋਈ। ਇਸ ਸ਼ਹਿਰ ਵਿਚ 23 ਜਨਵਰੀ ਤੋਂ ਹੀ 1 ਕਰੋੜ 10 ਲੱਖ ਲੋਕ ਆਪਣੇ-ਆਪਣੇ ਘਰਾਂ ਵਿਚ ਕੈਦ ਹਨ। ਲੰਡਨ ਸਕੂਲ ਆਫ ਹਾਈਜ਼ੀਨ ਐਂਡ ਟਰੌਪੀਕਲ ਮੈਡੀਸਨ ਨੇ ਵੁਹਾਨ ਵਿਚ ਵਾਇਰਸ ਦੇ ਫੈਲਣ ਦੇ ਤਰੀਕਿਆਂ ਦਾ ਅਧਿਐਨ ਕੀਤਾ।ਅਧਿਐਨ ਵਿਚ ਉਹਨਾਂ ਨੇ ਖੌਫਨਾਕ ਖੁਲਾਸਾ ਕੀਤਾ ਜਿਸ ਵਿਚ ਦੱਸਿਆ ਗਿਆ ਕਿ  ਜੇਕਰ ਇਨਫੈਕਸ਼ਨ ਦੀ ਇਹੀ ਗਤੀ ਰਹੀ ਤਾਂ ਫਰਵਰੀ ਖਤਮ ਹੁੰਦੇ-ਹੁੰਦੇ ਸ਼ਹਿਰ ਦੀ 5 ਫੀਸਦੀ ਆਬਾਦੀ ਮਤਲਬ 5 ਲੱਖ ਤੋਂ ਵੱਧ ਲੋਕ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੋ ਜਾਣਗੇ। 

ਇਸ ਤੋਂ ਪਹਿਲਾਂ ਸ਼ੰਘਾਈ ਸਿਵਲ ਅਫੇਅਰਜ਼ ਬਿਊਰੋ ਦੇ ਡਿਪਟੀ ਹੈੱਡ ਨੇ ਖੁਲਾਸਾ ਕੀਤਾ ਸੀ ਕਿ ਕੋਰੋਨਾ ਹੁਣ ਹਵਾ ਵਿਚ ਮੌਜੂਦ ਸੂਖਮ ਬੂੰਦਾਂ ਨਾਲ ਚਿਪਕ ਕੇ ਏਅਰੋਸੋਲ ਬਣਾ ਰਿਹਾ ਹੈ ਜਿਸ ਨਾਲ ਉਸ ਦੇ ਫੈਲਣ ਦੀ ਗਤੀ ਵੱਧ ਰਹੀ ਹੈ। ਛੂਤ ਦੇ ਰੋਗਾਂ ਦੇ ਮਹਾਮਾਰੀ ਵਿਗਿਆਨ ਦੇ ਪ੍ਰੋਫੈਸਰ ਐਡਮ ਕੁਚਾਰਸਕੀ ਨੇ ਐਤਵਾਰ ਨੂੰ ਕਿਹਾ ਕਿ ਸ਼ਹਿਰ ਦੇ 20 ਲੋਕਾਂ ਵਿਚੋਂ 1 ਨੌਜਵਾਨ ਇਸ ਨਾਲ ਪ੍ਰਭਾਵਿਤ ਹੋਵੇਗਾ। ਜੇਕਰ 20 ਦਿਨਾਂ ਵਿਚ ਇਨਫੈਕਸ਼ਨ ਦੀ ਗਤੀ ਹੌਲੀ ਹੁੰਦੀ ਹੈ ਤਾਂ ਅੰਕੜਿਆਂ ਵਿਚ ਤਬਦੀਲੀ ਹੋ ਸਕਦੀ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕੋਰੋਨਾਵਾਇਰਸ ਵਿਸ਼ਾਣੂਆਂ ਦਾ ਇਕ ਵੱਡਾ ਸਮੂਹ ਹੈ ਪਰ ਇਹਨਾਂ ਵਿਚੋਂ ਸਿਰਫ 6 ਵਿਸ਼ਾਣੂ ਹੀ ਲੋਕਾਂ ਨੂੰ ਇਨਫੈਕਟਿਡ ਕਰਦੇ ਹਨ। ਇਸ ਦੇ ਸਧਾਰਨ ਪ੍ਰਭਾਵਾਂ ਦੇ ਕਾਰਨ ਸਰਦੀ-ਜੁਕਾਮ ਹੁੰਦਾ ਹੈ ਪਰ Severe acute respiratory syndrome ਮਤਲਬ SARS ਅਜਿਹਾ ਕੋਰੋਨਾਵਾਇਰਸ ਹੈ ਜਿਸ ਦੇ ਪ੍ਰਕੋਪ ਨਾਲ 2002-03 ਵਿਚ ਚੀਨ ਅਤੇ ਹਾਂਗਕਾਂਗ ਵਿਚ ਕਰੀਬ 650 ਲੋਕਾਂ ਦੀ ਮੌਤ ਹੋ ਗਈ ਸੀ। ਉੱਧਰ ਚੀਨ ਦੇ ਨਾਲ-ਨਾਲ ਪੂਰੀ ਦੁਨੀਆ ਦੀਆਂ ਸਿਹਤ ਏਜੰਸੀਆਂ ਇਹ ਜਾਣਨ ਲਈ ਉਤਸੁਕ ਹਨ ਕੀ ਵੁਹਾਨ ਸਮੇਤ ਹੁਬੇਈ ਸੂਬੇ ਦੇ ਦੂਜੇ ਸ਼ਹਿਰਾਂ ਵਿਚ ਕੋਰੋਨਾ ਕਾਰਨ ਲੋਕਾਂ ਵਿਚ ਹੋ ਰਹੇ ਨਿਮੋਨੀਆ 'ਤੇ ਰੋਕ ਲੱਗ ਰਹੀ ਹੈ ਜਾਂ ਨਹੀਂ। ਹੁਬੇਈ ਸੂਬੇ ਦੀ ਆਬਾਦੀ 6 ਕਰੋੜ ਹੈ। 


Vandana

Content Editor

Related News