ਕੋਰੋਨਾ ਦਾ ਕਹਿਰ, ਚੀਨ ਨੇ ਕੈਨੇਡਾ ਤੋਂ ਆਉਣ ਵਾਲੇ ਯਾਤਰੀਆਂ ''ਤੇ ਲਗਾਈ ਰੋਕ

Sunday, Jan 31, 2021 - 06:06 PM (IST)

ਕੋਰੋਨਾ ਦਾ ਕਹਿਰ, ਚੀਨ ਨੇ ਕੈਨੇਡਾ ਤੋਂ ਆਉਣ ਵਾਲੇ ਯਾਤਰੀਆਂ ''ਤੇ ਲਗਾਈ ਰੋਕ

ਬੀਜਿੰਗ/ਟੋਰਾਂਟੋ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾ ਲਾਗ ਦੀ ਬੀਮਾਰੀ ਦਾ ਕਹਿਰ ਜਾਰੀ ਹੈ। ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਜ਼ਿਆਦਾਤਰ ਦੇਸਾਂ ਨੇ ਸੈਲਾਨੀਆਂ ਦੇ ਦਾਖਲ ਹੋਣ 'ਤੇ ਪਾਬੰਦੀ ਲਗਾਈ ਹੋਈ ਹੈ। ਇਸ ਲੜੀ ਵਿਚ ਚੀਨ ਨੇ ਕੈਨੇਡਾ ਤੋਂ ਯਾਤਰਾ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਆਪਣੇ ਦੇਸ਼ ਵਿਚ ਦਾਖਲ ਹੋਣ 'ਤੇ ਅਸਥਾਈ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ। 

ਚੀਨ ਵੱਲੋਂ ਦੱਸਿਆ ਗਿਆ ਹੈ ਕਿ ਭਾਵੇਂ ਕੋਈ ਵੀ ਵਿਅਕਤੀ ਕੰਮ ਜਾਂ ਹੋਰ ਸਿਲਸਿਲੇ ਵਿਚ ਵੈਧ ਚੀਨੀ ਨਿਵਾਸ ਪਰਮਿਟ ਰੱਖਦਾ ਹੋਵੇ, ਉਸ 'ਤੇ ਵੀ ਇਹ ਪਾਬੰਦੀਆਂ ਲਾਗੂ ਹਨ। ਇਸ ਗੱਲ ਦੀ ਜਾਣਕਾਰੀ ਟੋਰਾਂਟੋ ਵਿਚ ਚੀਨੀ ਵਣਜ ਦੂਤਾਵਾਸ ਨੇ ਵੀ ਦਿੱਤੀ ਹੈ। ਇੱਥੇ ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਫੈਲਣ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਚੀਨ ਵਿਚ ਹੀ ਹੋਈ ਸੀ। ਵਣਜ ਦੂਤਾਵਾਸ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਸਾਰੇ ਵਿਦੇਸ਼ੀ ਨਾਗਰਿਕ ਜੋ ਕੰਮ ਲਈ ਵੈਧ ਚੀਨੀ ਪਰਮਿਟ ਰੱਖਦੇ ਹਨ ਜਾਂ ਫਿਰ ਨਿੱਜੀ ਕਾਰਨਾਂ ਕਾਰਨ ਯਾਤਰਾ ਕਰਨਾ ਚਾਹੁੰਦੇ ਹਨ ਉਹਨਾਂ 'ਤੇ ਅਸਥਾਈ ਰੂਪ ਨਾਲ ਕੈਨੇਡਾ ਤੋਂ ਚੀਨ ਵਿਚ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਭਾਵੇਂਕਿ ਇਸ ਦੌਰਾਨ ਡਿਪਲੋਮੈਟ ਅਤੇ ਸਰਵਿਸ ਵੀਜ਼ਾ 'ਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਲਗਾਈ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਰਾਹਤ ਦੀ ਖ਼ਬਰ, NSW 'ਚ ਦੋ ਹਫਤੇ ਤੋਂ ਕੋਈ ਸਥਾਨਕ ਮਾਮਲਾ ਨਹੀਂ

ਚੀਨ ਨੇ ਅਜਿਹਾ ਕਰਨ ਦੇ ਪਿੱਛੇ ਕੋਰੋਨਾ ਵਾਇਰਸ ਇਨਫੈਕਸ਼ਨ ਦੀਆਂ ਚਿੰਤਾਵਾਂ ਦੱਸੀਆਂ ਹਨ। ਕੈਨੇਡਾ ਵਿਚ ਵੱਧਦੇ ਇਨਫੈਕਸ਼ਨ ਕਾਰਨ ਚੀਨ ਨੇ ਇਹ ਫ਼ੈਸਲਾ ਲਿਆ ਹੈ। ਕੈਨੇਡਾ ਵਿਚ ਸ਼ਨੀਵਾਰ ਨੂੰ ਕੋਰੋਨਾ ਇਨਫੈਕਸ਼ਨ ਦੇ 4,255 ਮਾਮਲੇ ਸਾਹਮਣੇ ਆਏ ਹਨ ਅਤੇ ਹੁਣ ਤੱਕ ਇੱਥੇ 19,942 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੈਨੇਡਾ ਪਹੁੰਚਣ ਵਾਲੇ ਸਾਰੇ ਯਾਤਰੀਆਂ ਲਈ ਹਵਾਈ ਅੱਡੇ 'ਤੇ ਕੋਰੋਨਾ ਟੈਸਟ ਕਰਾਉਣ ਅਤੇ ਆਪਣੇ ਖਰਚ 'ਤੇ 3 ਦਿਨ ਤੱਕ ਹੋਟਲ ਵਿਚ ਕੁਆਰੰਟੀਨ ਰਹਿਣ ਹੋਣਾ ਲਾਜ਼ਮੀ ਹੋਵੇਗਾ। ਆਉਣ ਵਾਲੇ ਹਫਤਿਆਂ ਵਿਚ ਸੰਯੁਕਤ ਰਾਜ ਅਮਰੀਕਾ ਤੋਂ ਪਰਤਣ ਵਾਲੇ ਕੈਨੇਡੀਅਨ ਲੋਕਾਂ ਨੂੰ ਦਾਖਲ ਹੋਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ  ਉਹਨਾਂ ਨੂੰ ਆਪਣੀ ਕੋਰੋਨਾ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ।

ਨੋਟ- ਚੀਨ ਨੇ ਕੈਨੇਡਾ ਤੋਂ ਆਉਣ ਵਾਲੇ ਯਾਤਰੀਆਂ 'ਤੇ ਲਗਾਈ ਰੋਕ, ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Vandana

Content Editor

Related News