ਚੀਨ : 30 ਮੰਜ਼ਿਲਾ ਇਮਾਰਤ ''ਚ ਧਮਾਕਾ, ਇਕ ਦੀ ਮੌਤ
Friday, Jan 25, 2019 - 04:56 PM (IST)

ਬੀਜਿੰਗ (ਭਾਸ਼ਾ)— ਚੀਨ ਦੇ ਉੱਤਰ-ਪੂਰਬ ਖੇਤਰ ਵਿਚ ਸ਼ੁੱਕਰਵਾਰ ਨੂੰ ਇਕ ਇਮਾਰਤ ਵਿਚ ਕਈ ਧਮਾਕੇ ਹੋਏ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਸਰਕਾਰੀ ਮੀਡੀਆ ਖਬਰ ਮੁਤਾਬਕ ਇਹ ਧਮਾਕਾ ਚੀਨ ਦੇ ਜਿਨਿਲ ਸੂਬੇ ਦੀ ਰਾਜਧਾਨੀ ਚਾਂਗਚੁਨ ਵਿਚ ਵਾਂਡਾ ਪਲਾਜ਼ਾ ਅਪਾਰਟਮੈਂਟ ਦੀ 30ਵੀਂ ਮੰਜ਼ਿਲ 'ਤੇ ਲੱਗਭਗ 3:20 'ਤੇ ਹੋਇਆ। ਇਕ ਚਸ਼ਮਦੀਦ ਨੇ ਦੱਸਿਆ ਕਿ ਉਸ ਨੇ ਲੱਗਭਗ 20 ਧਮਾਕਿਆਂ ਦੀ ਆਵਾਜ ਸੁਣੀ। ਮੀਡੀਆ ਖਬਰ ਮੁਤਾਬਕ ਅੱਗ ਬੁਝਾਊ ਕਰਮਚਾਰੀਆਂ ਨੇ ਲੋਕਾਂ ਨੂੰ ਇਮਾਰਤ ਨੇੜੇ ਨਾ ਜਾਣ ਦੀ ਅਪੀਲ ਕੀਤੀ ਹੈ।