ਪੋਪ ਦੇ 81ਵੇਂ ਜਨਮ ਦਿਨ ''ਤੇ ਬੱਚਿਆਂ ਨੇ ਗਾਇਆ ਗੀਤ

Monday, Dec 18, 2017 - 05:55 PM (IST)

ਪੋਪ ਦੇ 81ਵੇਂ ਜਨਮ ਦਿਨ ''ਤੇ ਬੱਚਿਆਂ ਨੇ ਗਾਇਆ ਗੀਤ

ਵੈਟੀਕਨ ਸਿਟੀ (ਵਾਰਤਾ)— ਪੋਪ ਫਰਾਂਸਿਸ ਦੇ 81ਵੇਂ ਜਨਮ ਦਿਨ 'ਤੇ ਵੈਟੀਕਨ ਸਿਟੀ 'ਚ ਬੱਚਿਆਂ ਸਮੇਤ 10 ਹਜ਼ਾਰ ਲੋਕਾਂ ਨੇ ਪ੍ਰੇਮ ਗੀਤ ਗਾਇਆ। ਪੋਪ ਹਰ ਹਫਤੇ ਵਾਂਗ ਆਪਣਾ ਸੰਦੇਸ਼ ਅਤੇ ਆਸ਼ੀਰਵਾਦ ਦੇਣ ਲਈ ਸੈਂਟ ਪੀਟਰ ਚੌਰਾਹੇ 'ਤੇ ਸਥਿਤ ਐਪੋਸਟੋਲਿਕ ਮਹੱਲ ਦੀ ਖਿੜਕੀ 'ਤੇ ਆਏ। ਇਸ ਦੇ ਨਾਲ ਹਜ਼ਾਰਾਂ ਲੋਕਾਂ ਨੇ ਇਤਾਵਲੀ ਭਾਸ਼ਾ 'ਚ 'ਹੈੱਪੀ ਬਰਥ ਡੇਅ' ਦਾ ਗਾਣਾ ਗਾਇਆ। ਰੋਮ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਪਰੰਪਰਾ ਦਾ ਪਾਲਣ ਕਰਦੇ ਹੋਏ ਬੱਚੇ ਪੋਪ ਦੀ ਖਿੜਕੀ ਦੇ ਸਾਹਮਣੇ ਉਨ੍ਹਾਂ ਲਈ ਬਾਲ ਯਿਸ਼ੂ ਦੀਆਂ ਮੂਰਤੀਆਂ ਹੱਥਾਂ 'ਚ ਲੈ ਕੇ ਖੜ੍ਹੇ ਹੋਏ। ਪੋਪ ਨੇ ਕਿਹਾ, ''ਇਹ ਹੀ ਮੇਰੇ ਲਈ ਅਸਲੀ ਕ੍ਰਿਸਮਸ ਹੈ। ਜੇਕਰ ਅਸੀਂ ਯਿਸ਼ੂ ਨੂੰ ਹਟਾ ਦੇਵਾਂਗੇ ਤਾਂ ਕੁਝ ਵੀ ਬਾਕੀ ਨਹੀਂ ਬਚੇਗਾ।''
ਉਨ੍ਹਾਂ ਨੇ ਇਸ ਦੇ ਨਾਲ ਹੀ ਪਿਛਲੇ ਮਹੀਨੇ ਨਾਈਜੀਰੀਆ ਤੋਂ ਅਗਵਾ ਕੀਤੀ ਗਈ 6 ਕੈਥੋਲਿਕ ਨਨਾਂ ਦੀ ਰਿਹਾਈ ਲਈ ਵੀ ਅਪੀਲ ਕੀਤੀ। ਉਨ੍ਹਾਂ ਨੇ ਉਮੀਦ ਜਤਾਈ ਕਿ ਨਨਾਂ ਨਾਲ ਹੀ  ਅਗਵਾ ਕੀਤੇ ਗਏ ਹੋਰ ਲੋਕ ਕ੍ਰਿਸਮਸ 'ਤੇ ਆਪਣੇ ਘਰ ਪਰਤ ਆਉਣ। ਇੱਥੇ ਦੱਸ ਦੇਈਏ ਕਿ ਪੋਪ ਫਰਾਂਸਿਸ ਦਾ ਪੂਰਾ ਨਾਂ ਜਾਰਜ ਮਾਰੀਓ ਬਰਗੋਗਲੀਓ ਹੈ, ਜਿਨ੍ਹਾਂ ਦਾ ਜਨਮ 17 ਦਸੰਬਰ 1936 ਨੂੰ ਬਿਊਨਸ ਆਇਰਸ, ਅਰਜਨਟੀਨਾ 'ਚ ਹੋਇਆ ਸੀ। ਉਹ 2013 'ਚ ਰੋਮਨ ਕੈਥੋਲਿਕਾਂ ਦੇ ਨੇਤਾ ਬਣੇ ਸਨ।


Related News