ਫਲ-ਸਬਜ਼ੀਆਂ ਦੀਆਂ ਦੁਕਾਨਾਂ ਨੇੜੇ ਰਹਿਣ ਵਾਲੇ ਬੱਚਿਆਂ ’ਚ ਮੋਟਾਪਾ ਘੱਟ

Friday, May 13, 2022 - 03:19 PM (IST)

ਫਲ-ਸਬਜ਼ੀਆਂ ਦੀਆਂ ਦੁਕਾਨਾਂ ਨੇੜੇ ਰਹਿਣ ਵਾਲੇ ਬੱਚਿਆਂ ’ਚ ਮੋਟਾਪਾ ਘੱਟ

ਵਾਸ਼ਿੰਗਟਨ (ਹੈਲਥ ਡੈਸਕ)- ਕੋਰੋਨਾ ਮਹਾਮਾਰੀ ਦੌਰਾਨ ਲੱਗੇ ਲਾਕਡਾਊਨ ਨੇ ਮੋਟਾਪੇ ਨਾਲ ਪੀੜਤ ਲੋਕਾਂ ਵਿਚ ਦੁਗਣਾ ਵਾਧਾ ਕੀਤਾ ਹੈ। ਹਾਲ ਹੀ ਵਿਚ ਹੋਏ ਇਕ ਨਵੇਂ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਮੋਟਾਪੇ ਨਾਲ ਪੀੜਤ ਬੱਚੇ ਜੇਕਰ ਫਲ-ਸਬਜ਼ੀਆਂ ਅਤੇ ਕਰਿਆਣੇ ਦੀਆਂ ਦੁਕਾਨਾਂ ਕੋਲ ਰਹਿੰਦੇ ਹਨ ਤਾਂ ਅਜਿਹੇ ਬੱਚਿਆਂ ਵਿਚ ਭਾਰ ਘੱਟ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ। ਇਹ ਅਧਿਐਨ ਜਾਮਾ ਪੀਡੀਆਟ੍ਰਿਕਸ ਜਰਨਲ ਵਿਚ ਪ੍ਰਕਾਸ਼ਿਤ ਹੋਇਆ। ਖੋਜਕਾਰਾਂ ਨੇ ਪਾਇਆ ਕਿ ਲਗਭਗ 24.3 ਫੀਸਦੀ ਬੱਚੇ ਦੁਕਾਨ ਖੁੱਲਣ ਦੌਰਾਨ ਮੋਟੇ ਸਨ। ਖੋਜਕਾਰਾਂ ਨੇ ਕਿਹਾ ਕਿ ਇਕ ਸਾਲ ਬਾਅਦ ਪਾਇਆ ਗਿਆ ਕਿ ਜੋ ਬਚੇ ਦੁਕਾਨ ਕੋਲ ਸਨ ਉਨ੍ਹਾਂ ਦੇ ਭਾਰ ਵਿਚ ਗਿਰਾਵਟ ਦੇਖੀ ਗਈ। ਉਥੇ, ਜੋ ਬੱਚੇ ਦੁਕਾਨ ਤੋਂ ਇਕ ਮੀਲ ਦੂਰੀ ’ਤੇ ਸਨ, ਉਨ੍ਹਾਂ ਵਿਚ ਭਾਰ ਦੀ ਗਿਰਾਵਟ ਨਹੀਂ ਦੇਖੀ ਗਈ।

ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਪੰਜਾਬਣਾਂ ਨੇ ਪਾਈ ਧੱਕ, ਮਾਂ ਤੋਂ ਬਾਅਦ ਧੀ ਵੀ ਏਅਰਫੋਰਸ 'ਚ ਹੋਈ ਭਰਤੀ

ਭਾਰ ਘੱਟ ਕਰਦੀ ਸੁਪਰਮਾਰਕੀਟ
ਨਿਊਯਾਰਕ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਅਧਿਐਨ ਦੇ ਲੇਖਕ ਡਾ. ਬ੍ਰਾਯਨ ਐਲਬੇਲ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਸਬਸਿਡੀ ਵਾਲੇ ਸੁਪਰਮਾਰਕੀਟ ਛੋਟੇ ਬੱਚਿਆਂ ਵਿਚ ਮੋਟਾਪਾ ਘੱਟ ਕਰਨ ਵਿਚ ਪ੍ਰਭਾਵੀ ਕਿਰਦਾਰ ਨਿਭਾ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਨੇੜੇ-ਤੇੜੇ ਤਾਜ਼ੇ ਫਲ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਹੋਣ ਦਾ ਮਤਲਬ ਹੈ ਕਿ ਬੱਚਿਆਂ ਨੂੰ ਸਿਹਤਮੰਦ ਖੁਰਾਕ ਮਿਲ ਸਕਦੀ ਹੈ। ਇਸ ਨਾਲ ਉਨ੍ਹਾਂ ਨੂੰ ਭਾਰ ਘੱਟ ਕਰਨ ਵਿਚ ਮਦਦ ਮਿਲੇਗੀ। ਡਾ. ਬ੍ਰਾਯਨ ਐਲਬੇਲ ਨੇ ਕਿਹਾ ਕਿ ਅਧਿਐਨ ਦੇ ਨਤੀਜੇ ਉਮਰ ਦੇ ਆਧਾਰ ’ਤੇ ਵੱਖ-ਵੱਖ ਸਨ। ਉਨ੍ਹਾਂ ਨੇ ਕਿਹਾ ਕਿ ਸੁਪਰਮਾਰਕੀਟ ਨੇੜੇ ਰਹਿਣ ਵਾਲੇ ਜਮਾਤ 6ਵੀਂ ਤੋਂ 8ਵੀਂ ਤੱਕ ਦੇ ਛੋਟੇ ਬੱਚਿਆਂ ਵਿਚ ਮੋਟਾਪੇ ਦੇ ਪੱਧਰ ਵਿਚ ਸਭ ਤੋਂ ਜ਼ਿਆਦਾ ਗਿਰਾਵਟ ਦੇਖੀ ਗਈ। ਉਥੇ ਜਮਾਤ 9 ਤੋਂ 12ਵੀਂ ਤੱਕ ਦੇ ਵੱਡੇ ਬੱਚਿਆਂ ਵਿਚ ਮੋਟਾਪੇ ਦੀ ਦਰ ਘੱਟ ਦੇਖੀ ਗਈ।

ਇਹ ਵੀ ਪੜ੍ਹੋ: ਤਾਲਿਬਾਨ ਦਾ ਨਵਾਂ ਫਰਮਾਨ, ਰੈਸਟੋਰੈਂਟ 'ਚ ਪਤੀ-ਪਤਨੀ ਦੇ ਇਕੱਠੇ ਬੈਠਣ 'ਤੇ ਲਗਾਈ ਪਾਬੰਦੀ

ਫਾਸਟ ਫੂਟ ਵੀ ਮੋਟਾਪੇ ਦਾ ਕਾਰਨ
ਡਾ. ਬ੍ਰਾਯਨ ਐਲਬੇਲ ਨੇ ਕਿਹਾ ਕਿ ਵੱਡੇ ਬੱਚਿਆਂ ਵਿਚ ਇਹ ਗਿਰਾਵਟ ਜ਼ਿਆਦਾ ਦੇਖੀ ਗਈ। ਇਸਦਾ ਕਾਰਨ ਇਹ ਹੈ ਕਿ ਜਦੋਂ ਬੱਚੇ ਵੱਡੇ ਹੋਣ ਲਗਦੇ ਹਨ ਤਾਂ ਉਨ੍ਹਾਂ ਨੂੰ ਘਰ ਤੋਂ ਜੇਬ ਖਰਚ ਮਿਲਣ ਲਗਦਾ ਹੈ। ਅਜਿਹੇ ਵਿਚ ਉਹ ਫਾਸਟ ਫੂਡ ਵੱਲ ਆਕਰਸ਼ਿਤ ਹੁੰਦੇ ਹਨ।

ਲਾਕਡਾਊਨ ਦੌਰਾਨ ਦਾ ਹੈ ਅਧਿਐਨ
ਅਧਿਐਨ ਦੀ ਅਗਵਾਈ ਨਿਊਯਾਰਕ ਯੂਨੀਵਰਸਿਟੀ ਦੇ ਖੋਜਕਾਰ ਨੇ ਕੀਤੀ। ਕਿੰਡਰਗਾਰਟਨ ਤੋਂ 12ਵੀਂ ਜਮਾਤ ਤੱਕ ਦੇ 22 ਹਜ਼ਾਰ ਬੱਚਿਆਂ ਨੂੰ ਇਸ ਅਧਿਐਨ ਵਿਚ ਸ਼ਾਮਲ ਕੀਤਾ ਗਿਆ। ਇਹ ਸਾਰੇ ਬੱਚੇ ਇਕ ਤੋਂ ਅੱਧਾ ਮੀਲ ਦੇ ਦਰਮਿਆਨ ਦੁਕਾਨਾਂ ਕੋਲ ਰਹਿੰਦੇ ਸਨ। ਉਥੇ 50 ਹਜ਼ਾਰ ਅਜਿਹੇ ਬੱਚਿਆਂ ਦੀ ਨਿਗਰਾਨੀ ਕੀਤੀ ਗਈ, ਜੋ ਦੁਕਾਨਾਂ ਤੋਂ ਇਕ ਮੀਲ ਦੀ ਦੂਰੀ ’ਤੇ ਰਹਿੰਦੇ ਸਨ। ਇਸ ਤੋਂ ਬਾਅਦ ਸਾਰੇ ਉਮੀਦਵਾਰਾਂ ਦੇ ਲਾਕਡਾਊਨ ਦੌਰਾਨ ਦੁਕਾਨ ਖੁੱਲ੍ਹਣ ਦੇ ਇਕ ਸਾਲ ਪਹਿਲਾਂ ਅਤੇ ਇਸ ਸਾਲ ਬਾਅਦ ਬਾਡੀ ਮਾਸ ਇੰਡੈਕਸ (ਬੀ. ਐੱਮ.ਆਈ.) ਦੀ ਜਾਂਚ ਕੀਤੀ ਗਈ।

ਇਹ ਵੀ ਪੜ੍ਹੋ: ਉੱਤਰ ਕੋਰੀਆ 'ਚ ਫੈਲਿਆ 'ਰਹੱਸਮਈ ਬੁਖ਼ਾਰ', 6 ਲੋਕਾਂ ਦੀ ਮੌਤ, ਕਰੀਬ 2 ਲੱਖ ਲੋਕਾਂ ਨੂੰ ਕੀਤਾ ਗਿਆ ਆਈਸੋਲੇਟ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News