ਨਸ਼ੇ ਵਾਲੇ ਪਦਾਰਥਾਂ ਸਣੇ 8 ਵਿਅਕਤੀ ਕਾਬੂ, ਮੋਟਰਸਾਈਕਲ ਬਰਾਮਦ
Saturday, Nov 08, 2025 - 04:03 PM (IST)
ਮਾਨਸਾ (ਸੰਦੀਪ ਮਿੱਤਲ) : ਮਾਨਸਾ ਪੁਲਸ ਵੱਲੋਂ ‘ਯੁੱਧ ਨਸ਼ਿਆ ਵਿਰੁੱਧ’ ਕਾਰਵਾਈ ਕਰਦੇ ਹੋਏ ਵੱਖ-ਵੱਖ ਥਾਣਿਆਂ ਵਿਚ 7 ਮੁਕੱਦਮੇ ਦਰਜ ਕਰ ਕੇ 8 ਵਿਅਕਤੀ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ 06 ਗ੍ਰਾਮ ਹੈਰੋਇਨ, 20 ਗੋਲੀਆਂ ਨਸ਼ੇ ਵਾਲੀਆਂ, 160 ਸਿਗਨੇਚਰ ਕੈਪਸੂਲ, 36 ਬੋਤਲਾਂ ਸ਼ਰਾਬ ਹਰਿਆਣਾ, 80 ਲੀਟਰ ਲਾਹਣ, ਇਕ ਵਿਅਕਤੀ ਨੂੰ ਕਾਬੂ ਕਰ ਕੇ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦੇ ਜ਼ਿਲ੍ਹਾ ਪੁਲਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਥਾਣਾ ਸਿਟੀ-2 ਮਾਨਸਾ ਦੀ ਪੁਲਸ ਟੀਮ ਨੇ ਨਿਤਿਨ ਕੁਮਾਰ ਪੁੱਤਰ ਰਾਜੇਸ਼ ਕੁਮਾਰ ਮਾਨਸਾ ਕੋਲੋਂ ਦੌਰਾਨੇ ਗਸ਼ਤ 100 ਸਿਗਨੇਚਰ ਕੈਪਸੂਲ ਬਰਾਮਦ ਕਰ ਕੇ ਮੁਕਦੱਮਾ ਥਾਣਾ ਸਿਟੀ 2 ਮਾਨਸਾ ਤਹਿਤ ਦਰਜ ਕਰ ਕੇ ਜਾਂਚ ਅਮਲ ਵਿਚ ਲਿਆਂਦੀ।
ਥਾਣਾ ਸਿਟੀ ਬੁਢਲਾਡਾ ਦੀ ਪੁਲਸ ਟੀਮ ਨੇ ਚਰਨਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਖੁਡਾਲ ਕਲਾਂ ਹਾਲ ਪਿਪਲੀਆਂ ਰੋਡ ਨੂੰ ਦੌਰਾਨੇ ਗਸ਼ਤ ਮੁਖਬਰੀ ਹੋਣ ’ਤੇ ਕਾਬੂ ਕਰ ਕੇ ਚੋਰੀ ਦਾ ਮੋਟਰਸਾਈਕਲ ਬਰਾਮਦ ਕਰ ਕੇ ਮੁਕਦੱਮਾ ਥਾਣਾ ਸਿਟੀ ਬੁਢਲਾਡਾ ਦਰਜ ਕੀਤਾ ਹੈ। ਪੁਲਸ ਨੇ ਬੀਰਬਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਬੋੜਾਵਾਲ, ਪਲਵਿੰਦਰ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਨੰਗਲ ਕਲਾਂ ਕੋਲੋਂ ਦੌਰਾਨੇ ਗਸ਼ਤ 60 ਸਿਗਨੇਚਰ ਕੈਪਸੂਲ ਬਰਾਮਦ ਕਰ ਕੇ ਥਾਣਾ ਸਿਟੀ ਬੁਢਲਾਡਾ ਕੇਸ ਦਰਜ ਕੀਤਾ ਹੈ। ਥਾਣਾ ਭੀਖੀ ਦੀ ਪੁਲਸ ਟੀਮ ਨੇ ਪਰਮਜੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਵਾ.ਨੰ. 02 ਭੀਖੀ ਕੋਲੋਂ ਦੌਰਾਨੇ ਗਸ਼ਤ 06 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਮੁਕਦੱਮਾ ਥਾਣਾ ਭੀਖੀ ਤਹਿਤ ਦਰਜ ਕਰ ਲਿਆ ਹੈ।
ਥਾਣਾ ਝੁਨੀਰ ਦੀ ਪੁਲਸ ਟੀਮ ਨੇ ਨਿਰਮਲ ਸਿੰਘ ਪੁੱਤਰ ਹਮੀਰ ਸਿੰਘ ਵਾਸੀ ਦਾਨੇਵਾਲਾ ਕੋਲੋਂ ਦੌਰਾਨੇ ਗਸ਼ਤ 20 ਗੋਲੀਆਂ ਨਸ਼ੇ ਵਾਲੀਆਂ ਬਰਾਮਦ ਕਰ ਕੇ ਮੁਕਦੱਮਾ ਥਾਣਾ ਝੁਨੀਰ ਤਹਿਤ ਦਰਜ ਕੀਤਾ ਹੈ। ਥਾਣਾ ਸਦਰ ਮਾਨਸਾ ਦੀ ਪੁਲਸ ਟੀਮ ਨੇ ਗੁਰਦੀਸ ਸਿੰਘ ਪੁੱਤਰ ਨੇਕ ਸਿੰਘ ਵਾਸੀ ਭਾਈਦੇਸਾ ਕੋਲੋਂ ਦੌਰਾਨੇ ਗਸ਼ਤ 80 ਲੀਟਰ ਲਾਹਣ ਬਰਾਮਦ ਕਰ ਕੇ ਮੁਕੱਦਮਾ ਥਾਣਾ ਸਦਰ ਮਾਨਸਾ ਤਹਿਤ ਦਰਜ ਕਰ ਕੇ ਕਰ ਲਿਆ ਹੈ ਅਤੇ ਥਾਣਾ ਦੀ ਪੁਲਸ ਟੀਮ ਨੇ ਜਾਗਰ ਸਿੰਘ ਪੁੱਤਰ ਕੋਲਾ ਸਿੰਘ ਵਾਸੀ ਨਰਿੰਦਰਪੁਰਾ ਕੋਲੋਂ ਦੌਰਾਨੇ ਗਸ਼ਤ 36 ਬੋਤਲਾਂ ਸ਼ਰਾਬ ਠੇਕਾ ਹਰਿਆਣਾ ਬਰਾਮਦ ਕਰ ਕੇ ਮੁਕਦੱਮਾ ਐਕਸਾਇਜ ਐਕਟ ਥਾਣਾ ਸਦਰ ਮਾਨਸਾ ਤਹਿਤ ਦਰਜ ਕੀਤਾ ਹੈ।
