ਲੋੜ ਤੋਂ ਵੱਧ ''ਖੰਡ'' ਖਾ ਰਹੇ ਹਨ ਬੱਚੇ, ਡਾਇਬੀਟੀਜ਼ ਤੋਂ ਬਚਣ ਲਈ ਮਾਹਰਾਂ ਨੇ ਦਿੱਤੀ ਇਹ ਰਾਏ

Thursday, Jul 08, 2021 - 04:44 PM (IST)

ਲੋੜ ਤੋਂ ਵੱਧ ''ਖੰਡ'' ਖਾ ਰਹੇ ਹਨ ਬੱਚੇ, ਡਾਇਬੀਟੀਜ਼ ਤੋਂ ਬਚਣ ਲਈ ਮਾਹਰਾਂ ਨੇ ਦਿੱਤੀ ਇਹ ਰਾਏ

ਇੰਟਰਨੈਸ਼ਨਲ ਡੈਸਕ (ਬਿਊਰੋ): ਮੌਜੂਦਾ ਸਮੇਂ ਵਿਚ ਮਾਤਾ-ਪਿਤਾ ਬੱਚਿਆਂ ਦੀ ਸਿਹਤ ਨੂੰ ਲੈ ਚਿੰਤਾ ਵਿਚ ਰਹਿੰਦੇ ਹਨ। ਅਕਸਰ ਬੱਚਿਆਂ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਸਵੇਰੇ ਉਹਨਾਂ ਨੂੰ ਦੁੱਧ ਨਾਲ ਸੀਰੀਅਲਜ਼ (ਅਨਾਜ ਨਾਲ ਬਣੀਆਂ ਚੀਜ਼ਾਂ ਜਾਂ ਫਲੈਕਸ) ਆਦਿ ਦਿੱਤਾ ਜਾਂਦਾ ਹੈ ਪਰ ਇਹਨਾਂ ਚੀਜ਼ਾਂ ਨਾਲ ਸਿਹਤ ਨੂੰ ਫਾਇਦਾ ਹੋਣ ਦੀ ਬਜਾਏ ਨੁਕਸਾਨ ਪਹੁੰਚ ਰਿਹਾ ਹੈ। ਨਾਸ਼ਤੇ ਦੀ ਇਸ ਇਕ ਕਟੋਰੀ ਵਿਚ 5 ਬਿਸਕੁੱਟ ਦੇ ਬਰਾਬਰ ਖੰਡ ਰਹਿੰਦੀ ਹੈ। ਇਹ ਦਾਅਵਾ ਲੰਡਨ ਦੀ ਕਵੀਨ ਮੈਰੀ ਯੂਨੀਵਰਸਿਟੀ ਦੇ ਖੋਜੀਆਂ ਨੇ ਕੀਤਾ ਹੈ। ਉਹਨਾਂ ਨੇ ਬੱਚਿਆਂ ਲਈ ਬਣਾਏ ਗਏ 126 ਉਤਪਾਦਾਂ ਦਾ ਵਿਸ਼ਲੇਸ਼ਣ ਕੀਤਾ। ਇਹਨਾਂ ਵਿਚੋਂ ਦੋ ਹੀ ਉਤਪਾਦ ਮਾਪਦੰਡਾਂ 'ਤੇ ਸਹੀ ਉਤਰੇ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੱਚਿਆਂ ਲਈ ਖਾਸਤੌਰ 'ਤੇ ਬਣਨ ਵਾਲੇ 92 ਫੀਸਦੀ ਸੀਰੀਅਲਜ਼ ਵਿਚ ਲੋੜ ਤੋਂ ਬਹੁਤ ਜ਼ਿਆਦਾ ਮਾਤਰਾ ਵਿਚ ਖੰਡ ਪਾਈ ਜਾਂਦੀ ਹੈ। ਇਹਨਾਂ ਵਿਚ ਅੱਧੇ ਤੋਂ ਜ਼ਿਆਦਾ ਚਾਕਲੇਟ ਫਲੇਵਰ ਵਾਲੇ ਹਨ। ਖੋਜੀਆਂ ਅਤੇ ਬੱਚਿਆਂ ਦੀ ਸਿਹਤ ਲਈ ਕੰਮ ਕਰਨ ਵਾਲੇ ਸੰਗਠਨਾਂ ਨੇ ਇਹਨਾਂ ਉਤਪਾਦਾਂ 'ਤੇ ਜਲਦੀ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਤਾਂ ਜੋ ਬੱਚਿਆਂ ਨੂੰ ਖੰਡ ਦੀ ਆਦਤ, ਵੱਧਦੇ ਮੋਟਾਪੇ ਅਤੇ ਡਾਇਬੀਟੀਜ਼ ਦੇ ਖਤਰੇ ਤੋਂ ਬਚਾਇਆ ਜਾ ਸਕੇ। ਅਧਿਐਨ ਵਿਚ ਦੱਸਿਆ ਗਿਆ ਹੈ ਕਿ ਕਈ ਮਾਤਾ-ਪਿਤਾ ਜਿਹੜੀਆਂ ਚੀਜ਼ਾਂ ਨੂੰ ਪੌਸ਼ਟਿਕ ਮੰਨਦੇ ਹਨ ਉਹਨਾਂ ਵਿਚ ਮਾਲਚ-ਓ-ਮੀਲ ਦਾ ਮਾਰਸ਼ਮੈਲੋ ਮੇਟੀਜ਼ ਵੀ ਹੈ। ਇਸ ਦੇ 30 ਗ੍ਰਾਮ ਦੇ ਕਟੋਰੇ ਵਿਚ 12 ਗ੍ਰਾਮ ਖੰਡ ਰਹਿੰਦੀ ਹੈ ਮਤਲਬ ਕਰੀਬ 6 ਬਿਸਕੁੱਟ ਖਾਣ ਦੇ ਬਰਾਬਰ। 

ਪੜ੍ਹੋ ਇਹ ਅਹਿਮ ਖਬਰ- ਯੂਕੇ: ਆਕਸਫੋਰਡ ਯੂਨੀਵਰਸਿਟੀ ਨੇ ਸ਼ੁਰੂ ਕੀਤੇ HIV ਟੀਕੇ ਦੇ ਟ੍ਰਾਇਲ

ਉੱਥੇ ਵੱਕਾਰੀ ਕੰਪਨੀ ਦੇ ਚਾਕਲੇਟ ਫਲੇਵਰ ਸੀਰੀਅਲਜ਼ ਕ੍ਰੇਵ ਦੇ ਇਕ ਕਟੋਰੇ ਵਿਚ 8.7 ਗ੍ਰਾਮ ਖੰਡ ਪਾਈ ਗਈ। ਇਕ ਹੋਰ ਉਤਪਾਦ ਫ੍ਰਾਸਟੀਜ਼ ਦੇ 30 ਗ੍ਰਾਮ ਵਿਚ 11 ਗ੍ਰਾਮ ਖੰਡ ਮਿਲੀ। ਚੈਰਿਟੀ ਸੰਸਥਾ ਐਕਸ਼ਨ ਆਨ ਸ਼ੂਗਰ ਦੇ ਡਾਕਟਰ ਕਾਥਰ ਹਾਸ਼ੇਮ ਕਹਿੰਦੇ ਹਨ ਕਿ ਬੱਚਿਆਂ ਨੂੰ ਆਕਰਸ਼ਿਤ ਕਰਨ ਲਈ ਕੀਤੀ ਗਈ ਪੈਕੇਜਿੰਗ ਜਿਵੇਂ ਕਾਰਟੂਨ ਅਤੇ ਚਮਕਦਾਰ ਰੰਗਾਂ ਕਾਰਨ ਮਾਪਿਆਂ ਲਈ ਸਿਹਤ ਵਿਕਲਪ ਚੁਣਨਾ ਮੁਸ਼ਕਲ ਹੁੰਦਾ ਹੈ। ਕੰਪਨੀਆਂ ਨੂੰ ਇਸ ਨੂੰ ਹੋਰ ਆਸਾਨ ਬਣਾਉਣਾ ਚਾਹੀਦਾ ਹੈ। ਸਰਕਾਰ ਇਹਨਾਂ ਉਤਪਾਦਾਂ ਦੇ ਆਨਲਾਈਨ ਅਤੇ ਟੀਵੀ ਇਸ਼ਤਿਹਾਰਾਂ 'ਤੇ ਸਖ਼ਤੀ ਕਰਨ ਜਾ ਰਹੀ ਹੈ ਪਰ ਜਦੋਂ ਤੱਕ ਇਸ ਤਰ੍ਹਾਂ ਦੀ ਆਕਰਸ਼ਕ ਪੈਕੇਜਿੰਗ ਬੰਦ ਨਹੀਂ ਹੋਵੇਗੀ ਉਦੋਂ ਤੱਕ ਬੱਚਿਆਂ ਨੂੰ ਇਹਨਾਂ ਤੋਂ ਦੂਰ ਰੱਖ ਪਾਉਣਾ ਚੁਣੌਤੀ ਹੋਵੇਗੀ।

ਐਕਸ਼ਾਨਆਨ ਸ਼ੂਗਰ ਦੀ ਮੁਹਿੰਮ ਡਾਇਰੈਕਟਰ ਕੈਥਰੀਨ ਜੇਨਰ ਕਹਿੰਦੀ ਹੈ ਕਿ ਪ੍ਰਾਇਮਰੀ ਕਲਾਸ ਪੜ੍ਹ ਚੁੱਕੇ 30 ਵਿਚੋਂ 10 ਬੱਚੇ ਜ਼ਿਆਦਾ ਵਜ਼ਨ ਜਾਂ ਮੋਟਾਪੇ ਤੋਂ ਪਰੇਸ਼ਾਨ ਹਨ। ਉੱਥੇ ਮੋਟਾਪੇ ਦੀ ਇਸ ਸਮੱਸਿਆ ਨਾਲ ਲੜਨ 'ਤੇ ਅਨੁਮਾਨਿਤ ਖਰਚ ਕਰੀਬ 2.79 ਲੱਖ ਕਰੋੜ ਰੁਪਏ ਹੈ। ਇਸ ਲਈ ਫੂਡ ਕੰਪਨੀਆਂ ਨੂੰ ਸਿਹਤਮੰਦ ਵਿਕਲਪ ਦੇਣ ਲਈ ਮਜਬੂਰ ਕਰਨਾ ਚਾਹੀਦਾ ਹੈ। ਖੋਜੀਆਂ ਨੇ ਪਾਇਆ ਕਿ 60 ਫੀਸਦੀ ਸੀਰੀਅਲਜ਼ ਵਿਚ ਲੂਣ ਦੀ ਮਾਤਰਾ ਜ਼ਿਆਦਾ ਜਾਂ ਮੱਧ ਪੱਧਰ ਦੀ ਹੈ। ਉੱਥੇ 50 ਫੀਸਦੀ ਵਿਚ ਫਾਈਬਰ ਦੀ ਮਾਤਰਾ ਬਹੁਤ ਘੱਟ ਹੈ। ਸਿਰਫ ਦੋ ਉਤਪਾਦ ਹੀ ਬੱਚਿਆਂ ਦੇ ਅਨੁਕੂਲ ਹਨ। 

ਪੜ੍ਹੋ ਇਹ ਅਹਿਮ ਖਬਰ- ਬੋਤਸਵਾਨਾ ਦੀ ਚਮਕੀ ਕਿਸਮਤ, ਲੱਭਿਆ ਦੁਨੀਆ ਦਾ ਦੂਜਾ ਸਭ ਤੋਂ ਵੱਡਾ 'ਹੀਰਾ'

ਬ੍ਰਿਟੇਨ ਦੀ ਐੱਨ.ਐੱਚ.ਐੱਸ. ਮੁਤਾਬਕ 7 ਤੋਂ 10 ਸਾਲ ਦੀ ਉਮਰ ਦੇ ਬੱਚਿਆਂ ਨੂੰ ਰੋਜ਼ਾਨਾ 24 ਗ੍ਰਾਮ ਖੰਡ (6 ਸ਼ੂਗਰ ਕਿਊਬ) ਤੋਂ ਵੱਧ ਨਹੀਂ ਦਿੱਤੀ ਜਾਣੀ ਚਾਹੀਦੀ। ਉੱਥੇ ਲੂਣ ਦੀ ਮਾਤਰਾ ਵੀ 5 ਗ੍ਰਾਮ ਤੱਕ ਸੀਮਤ ਰੱਖਣੀ ਚਾਹੀਦੀ ਹੈ। ਜਦਕਿ ਇੰਨਾ ਲੂਣ ਅਤੇ ਕਰੀਬ 50 ਫੀਸਦੀ ਖੰਡ ਤਾਂ ਉਹਨਾਂ ਨੂੰ ਨਾਸ਼ਤੇ ਦੌਰਾਨ ਹੀ ਮਿਲ ਰਹੀ ਹੈ। ਅਜਿਹੇ ਵਿਚ ਦਿਨ ਭਰ ਦਾ ਖਾਣਾ ਸਰੀਰ ਵਿਚ ਖੰਡ ਅਤੇ ਲੂਣ ਦੀ ਮਾਤਰਾ ਵਧਾਏਗਾ। ਇਸ ਨਾਲ ਸ਼ੂਗਰ ਅਤੇ ਮੋਟਾਪੇ ਦੀ ਸਮੱਸਿਆ ਹੋਵੇਗੀ।


author

Vandana

Content Editor

Related News