ਹਿਊਸਟਨ ਦੇ ਸੰਗੀਤ ਸਮਾਰੋਹ ''ਚ ਭਗਦੜ ''ਚ ਜ਼ਖਮੀ ਹੋਏ ਬੱਚੇ ਦੀ ਮੌਤ

Monday, Nov 15, 2021 - 11:36 AM (IST)

ਹਿਊਸਟਨ ਦੇ ਸੰਗੀਤ ਸਮਾਰੋਹ ''ਚ ਭਗਦੜ ''ਚ ਜ਼ਖਮੀ ਹੋਏ ਬੱਚੇ ਦੀ ਮੌਤ

ਹਿਊਸਟਨ (ਏਪੀ)- ਅਮਰੀਕਾ ਦੇ ਟੈਕਸਾਸ ਸੂਬੇ ਦੇ ਹਿਊਸਟਨ ਸ਼ਹਿਰ ਵਿੱਚ ਐਸਟ੍ਰੋਵਰਲਡ ਸੰਗੀਤ ਸਮਾਰੋਹ ਵਿੱਚ ਭਗਦੜ ਵਿੱਚ ਜ਼ਖਮੀ ਹੋਏ ਡਲਾਸ ਦੇ 9 ਸਾਲਾ ਬੱਚੇ ਦੀ ਮੌਤ ਹੋ ਗਈ ਹੈ। ਐਸਟ੍ਰੋਵਰਲਡ ਸੰਗੀਤ ਉਤਸਵ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ 10 ਹੋ ਗਈ ਹੈ। 300 ਤੋਂ ਵੱਧ ਲੋਕਾਂ ਨੂੰ ਮੌਕੇ 'ਤੇ ਹੀ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ 13 ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਡਲਾਸ ਨਿਵਾਸੀ ਐਜ਼ਰਾ ਬਲੈਂਟ ਦੀ ਹਿਊਸਟਨ ਦੇ ਟੈਕਸਾਸ ਚਿਲਡਰਨ ਹਸਪਤਾਲ 'ਚ ਐਤਵਾਰ ਨੂੰ ਮੌਤ ਹੋ ਗਈ। ਬੱਚੇ ਦੇ ਪਰਿਵਾਰ ਦੇ ਵਕੀਲ ਬੇਨ ਕਰੰਪ ਨੇ ਇਹ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਤੇ ਭੜਕਿਆ ਚੀਨ, ਤਾਇਵਾਨ ਦਾ ਸਮਰਥਨ ਕਰਨ 'ਤੇ ਦਿੱਤੀ ਤਬਾਹ ਕਰਨ ਦੀ ਧਮਕੀ

ਇਹ ਘਟਨਾ 5 ਨਵੰਬਰ ਨੂੰ ਐਸਟ੍ਰੋਵਰਲਡ ਸੰਗੀਤ ਉਤਸਵ ਵਿੱਚ ਉਦੋਂ ਵਾਪਰੀ, ਜਦੋਂ ਅਮਰੀਕੀ ਰੈਪਰ ਟ੍ਰੈਵਿਸ ਸਕੌਟ ਦੇ ਪ੍ਰਦਰਸ਼ਨ ਦੌਰਾਨ ਪ੍ਰਸ਼ੰਸਕ ਸਟੇਜ 'ਤੇ ਚੜ੍ਹਨ ਲੱਗ ਪਏ, ਜਿਸ ਮਗਰੋਂ ਉੱਥੇ ਭਗਦੜ ਮੱਚ ਗਈ। ਹਾਦਸੇ 'ਚ ਬੱਚਾ ਗੰਭੀਰ ਜ਼ਖਮੀ ਹੋ ਗਿਆ ਸੀ, ਉਦੋਂ ਤੋਂ ਐਜ਼ਰਾ 'ਕੋਮਾ' 'ਚ ਸੀ। ਐਜ਼ਰਾ ਦੇ ਪਿਤਾ ਟਰੇਸਟਨ ਬਲੈਂਟ ਨੇ ਦੱਸਿਆ ਕਿ 5 ਨਵੰਬਰ ਨੂੰ ਹਾਦਸੇ ਦੇ ਸਮੇਂ ਜਦੋਂ ਉਹ ਉਸ ਦੇ ਮੋਢੇ 'ਤੇ ਬੈਠਾ ਸੀ ਤਾਂ ਦੋਵੇਂ ਭਗਦੜ 'ਚ ਫਸ ਗਏ। ਟਰੇਸਟਨ ਉਸ ਸਮੇਂ ਬੇਹੋਸ਼ ਹੋ ਗਿਆ ਸੀ ਅਤੇ ਐਜ਼ਰਾ ਲਾਪਤਾ ਹੋ ਗਿਆ ਸੀ। ਕਾਫੀ ਦੇਰ ਬਾਅਦ ਉਹ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਪਾਇਆ ਗਿਆ। ਐਜ਼ਰਾ ਦੇ ਸਿਰ, ਗੁਰਦੇ ਅਤੇ ਜਿਗਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ। ਐਜ਼ਰਾ ਬਲੈਂਟ ਦੇ ਪਰਿਵਾਰ ਨੇ ਸਕੌਟ ਅਤੇ ਇਵੈਂਟ ਦੇ ਪ੍ਰਬੰਧਕਾਂ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ, ਮੁਆਵਜ਼ੇ ਵਿੱਚ ਘੱਟੋ-ਘੱਟ 1 ਮਿਲੀਅਨ ਡਾਲਰ ਦੀ ਮੰਗ ਕੀਤੀ ਹੈ।


author

Vandana

Content Editor

Related News