ਚਿਕਨ ਸੈਂਡਵਿਚ ਕਾਰਨ ਪਿਆ ''ਪੰਗਾ'', ਵਿਅਕਤੀ ਦਾ ਬੇਰਹਿਮੀ ਨਾਲ ਕਤਲ

Tuesday, Nov 05, 2019 - 09:41 PM (IST)

ਚਿਕਨ ਸੈਂਡਵਿਚ ਕਾਰਨ ਪਿਆ ''ਪੰਗਾ'', ਵਿਅਕਤੀ ਦਾ ਬੇਰਹਿਮੀ ਨਾਲ ਕਤਲ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਮੈਰੀਲੈਂਡ ਸੂਬੇ ਵਿਚ ਇਕ ਮਸ਼ਹੂਰ ਰੈਸਟੋਰੈਂਟ ਵਿਚ ਚਿਕਨ ਸੈਂਡਵਿਚ ਲੈਣ ਲਈ ਲਾਈਨ ਤੋੜਨ 'ਤੇ ਹੋਈ ਝੜਪ ਦੌਰਾਨ ਇਕ ਵਿਅਕਤੀ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ। ਘਟਨਾ ਸੋਮਵਾਰ ਨੂੰ ਆਕਸੋਨ ਹਿਲ ਇਲਾਕੇ ਵਿਚ ਵਾਪਰੀ, ਜਿਥੇ ਖਾਣ-ਪੀਣ ਦਾ ਸਾਮਾਨ ਵੇਚਣ ਵਾਲੇ ਅਮਰੀਕਾ ਦੇ ਬਹੁ-ਰਾਸ਼ਟਰੀ ਰੈਸਟੋਰੈਂਟ ਮੈਰੀਲੈਂਡ ਪੋਪਾਇਜ਼ ਵਿਚ ਇਕ ਵਿਅਕਤੀ ਚਿਕਨ ਸੈਂਡਵਿਚ ਲੈਣ ਲਈ ਲਾਈਨ ਤੋੜ ਕੇ ਅੱਗੇ ਆ ਗਿਆ।

ਪ੍ਰਿੰਸ ਜਾਰਜ ਕਾਉਂਟੀ ਪੁਲਸ ਦੀ ਬੁਲਾਰਣ ਜੈਨੀਫਰ ਡੋਨੀਲੇਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ 28 ਸਾਲਾ ਵਿਅਕਤੀ ਨੂੰ ਰੈਸਟੋਰੈਂਟ ਦੇ ਬਾਹਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਯੂ.ਐਸ. ਟੂਡੇ ਨੇ ਬੁਲਾਰੇ ਦੇ ਹਵਾਲੇ ਤੋਂ ਦੱਸਿਆ ਕਿ ਪੀੜਤ ਸੈਂਡਵਿਚ ਖਰੀਦਣ ਲਈ ਲਾਈਨ ਵਿਚ ਖੜ੍ਹਾ ਸੀ। ਇਸ ਦੌਰਾਨ ਉਸ ਦੀ ਇਕ ਹੋਰ ਗਾਹਕ ਨਾਲ ਬਹਿਸਬਾਜ਼ੀ ਹੋ ਗਈ, ਜਿਸ ਕਾਰਨ ਉਸੇ ਰੈਸਟੋਰੈਂਟ ਦੇ ਬਾਹਰ ਪੀੜਤ ਨੂੰ ਚਾਕੂ ਮਾਰ ਦਿੱਤਾ ਗਿਆ। ਹਮਲਾਵਰ ਚਾਕੂ ਮਾਰ ਕੇ ਉਥੋਂ ਫਰਾਰ ਹੋ ਗਿਆ। ਸੀ.ਐਨ.ਐਨ ਦੀ ਖਬਰ ਮੁਤਾਬਕ ਘਟਨਾ ਵਾਲੀ ਥਾਂ 'ਤੇ ਪਹੁੰਚੇ ਪੁਲਸ ਮੁਲਾਜ਼ਮਾਂ ਨੇ ਵਿਅਕਤੀ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


author

Sunny Mehra

Content Editor

Related News