ਚੰਗੀ ਨੀਂਦ ਦੇ ਨਾਲ-ਨਾਲ ਜੋੜਾਂ ਦੇ ਦਰਦ ਤੋਂ ਵੀ ਆਰਾਮ ਦਿਵਾਉਂਦੀ ਹੈ ਚੈਰੀ

06/26/2019 6:07:45 PM

ਵਾਸ਼ਿੰਗਟਨ— ਕੇਕ ਦੇ ਉੱਪਰ ਲੱਗਣ ਵਾਲੀ ਲਾਲ ਰੰਗ ਦੀ ਛੋਟੀ ਤੇ ਪਿਆਰੀ ਜਿਹੀ ਚੈਰੀ ਕਿਸ ਨੂੰ ਚੰਗੀ ਨਹੀਂ ਲੱਗਦੀ। ਬਹੁਤ ਸਾਰੇ ਲੋਕਾਂ ਨੂੰ ਚੈਰੀ ਖਾਣਾ ਬਹੁਤ ਪਸੰਦ ਹੁੰਦਾ ਹੈ। ਅਸੀਂ ਤੁਹਾਨੂੰ ਦੱਸ ਦਈਏ ਕਿ ਚੈਰੀ ਨਾ ਸਿਰਫ ਸਵਾਦਿਸ਼ਟ ਹੁੰਦੀ ਹੈ ਸਗੋਂ ਸਿਹਤ ਲਈ ਕਾਫੀ ਚੰਗੀ ਮੰਨੀ ਜਾਂਦੀ ਹੈ। ਵਿਟਾਮਿਨ ਅਤੇ ਖਣਿਜ ਇਸ ਦੇ ਪ੍ਰਮੁੱਖ ਸ੍ਰੋਤ ਹਨ। ਚੈਰੀ ਕਈ ਤਰ੍ਹਾਂ ਦੀ ਹੁੰਦੀ ਹੈ ਪਰ ਤਿੱਖੀ ਅਤੇ ਮਿੱਠੀ ਚੈਰੀ ਹੀ ਸਭ ਤੋਂ ਚੰਗੀ ਮੰਨੀ ਜਾਂਦੀ ਹੈ। ਹਾਲਾਂਕਿ ਇਸ ਦੀਆਂ ਸਾਰੀਆਂ ਕਿਸਮਾਂ ਪੌਸ਼ਟਿਕ, ਫਾਈਬਰ, ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦੀਆਂ ਹਨ।

ਮਾਸਪੇਸ਼ੀਆਂ ਲਈ ਫਾਇਦੇਮੰਦ
ਖੋਜ ਤੋਂ ਪਤਾ ਲੱਗਦਾ ਹੈ ਕਿ ਚੈਰੀ 'ਚ ਐਂਟੀਇੰਫਲੇਮੈਂਟਰੀ ਅਤੇ ਐਂਟੀਆਕਸੀਡੈਂਟ ਕੰਪਾਊਡ ਹੁੰਦੇ ਹਨ, ਜੋ ਮਾਸਪੇਸ਼ੀਆਂ ਅਤੇ ਜੋੜਾਂ 'ਚ ਦਰਦ ਅਤੇ ਸੋਜ ਤੋਂ ਰਾਹਤ ਦਿਵਾਉਣ 'ਚ ਮਦਦ ਕਰਦੇ ਹਨ। ਤਿੱਖੀ ਚੈਰੀ ਅਤੇ ਉਸ ਦਾ ਰਸ ਮਿੱਠੀ ਚੈਰੀ ਦੀ ਤੁਲਨਾ 'ਚ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ।

ਦਿਲ ਲਈ ਬਿਹਤਰ
ਪੋਸ਼ਕ ਤੱਤਾਂ ਨਾਲ ਭਰਪੂਰ ਚੈਰੀ ਦਾ ਸੇਵਨ ਤੁਹਾਡੇ ਦਿਲ ਨੂੰ ਸੁਰੱਖਿਅਤ ਰੱਖਦਾ ਹੈ। ਅਧਿਐਨ ਤੋਂ ਪਤਾ ਲੱਗਦਾ ਹੈ ਕਿ ਫਲਾਂ ਨਾਲ ਭਰਪੂਰ ਆਹਾਰ ਦਿਲ ਦੀ ਬੀਮਾਰੀ 'ਚ ਫਾਇਦਾ ਦਿੰਦੇ ਹਨ। ਚੈਰੀ ਪੋਸ਼ਕ ਤੱਤਾਂ ਅਤੇ ਯੌਗਿਕਾਂ ਨਾਲ ਭਰਪੂਰ ਹੈ, ਜੋ ਦਿਲ ਦੀ ਸਿਹਤ ਨੂੰ ਬੜ੍ਹਾਵਾ ਦੇਣ ਲਈ ਜਾਣੀ ਜਾਂਦੀ ਹੈ, ਜਿਨ੍ਹਾਂ 'ਚ ਪੋਟਾਸ਼ੀਅਮ ਅਤੇ ਪਾਲੀਫੇਨੋਲ ਐਂਟੀਆਕਸੀਡੈਂਟ ਸ਼ਾਮਲ ਹਨ।

ਆਰਥਰਾਈਟਿਸ 'ਚ ਲਾਭਦਾਇਕ
ਸ਼ਕਤੀਸ਼ਾਲੀ ਐਂਟੀਇੰਫਲੇਮੈਂਟਰੀ ਗੁਣ ਦੇ ਪ੍ਰਭਾਵ ਕਾਰਨ ਚੈਰੀ ਗਠੀਏ ਦੇ ਲੱਛਣਾਂ ਨੂੰ ਘੱਟ ਕਰਦੀ ਹੈ। ਇਕ ਪ੍ਰਕਾਰ ਦਾ ਗਠੀਆ, ਜੋ ਯੂਰਿਕ ਐਸਿਡ ਦੇ ਬਿਲਡਅਪ ਕਾਰਨ ਹੁੰਦਾ ਹੈ, ਜਿਸ ਨਾਲ ਤੁਹਾਡੇ ਜੋੜਾਂ 'ਚ ਜ਼ਿਆਦਾ ਸੋਜ ਅਤੇ ਦਰਦ ਹੋ ਸਕਦੀ ਹੈ। ਇਹ ਆਰਥਰਾਈਟਿਸ ਅਤੇ ਗਠੀਆ ਦੇ ਦਰਦ ਨੂੰ ਘੱਟ ਕਰ ਕੇ ਆਰਾਮ ਪਹੁੰਚਾਉਂਦਾ ਹੈ।

ਨੀਂਦ ਦੀ ਗੁਣਵੱਤਾ 'ਚ ਸੁਧਾਰ
ਚੈਰੀ ਖਾਣ ਜਾਂ ਚੈਰੀ ਦਾ ਰਸ ਪੀਣ ਨਾਲ ਤੁਹਾਡੀ ਨੀਂਦ ਦੀ ਗੁਣਵੱਤਾ 'ਚ ਸੁਧਾਰ ਹੋ ਸਕਦਾ ਹੈ। ਇਹ ਨੀਂਦ ਨੂੰ ਬੜ੍ਹਾਵਾ ਦੇਣ ਵਾਲੇ ਫਲਾਂ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਚੈਰੀ 'ਚ ਮੈਲਾਟੋਨਿਨ ਹੁੰਦਾ ਹੈ, ਇਕ ਪਦਾਰਥ ਤੁਹਾਡੇ ਸੌਣ-ਜਾਗਣ ਦੇ ਚੱਕਰ ਨੂੰ ਨਿਯਮਿਤ ਕਰਨ 'ਚ ਮਦਦ ਕਰਦਾ ਹੈ।


Baljit Singh

Content Editor

Related News