ਹੁਣ ਬਲਾਤਕਾਰੀਆਂ ਨੂੰ ਜ਼ਬਰੀ ਲੱਗਣਗੇ ਨਪੁੰਸਕਤਾ ਦੇ ਟੀਕੇ

07/14/2019 4:27:31 PM

ਕੀਵ— ਯੂਕ੍ਰੇਨ 'ਚ ਨਵਾਂ ਕਾਨੂੰਨ ਬਣਾਇਆ ਗਿਆ ਹੈ, ਜਿਸ ਦੇ ਤਹਿਤ ਬੱਚਿਆਂ ਨਾਲ ਰੇਪ ਦੇ ਦੋਸ਼ੀਆਂ ਨੂੰ ਜ਼ਬਰੀ ਨਪੁੰਸਕ ਬਣਾਇਆ ਜਾਵੇਗਾ। ਇਸ ਦੇ ਲਈ ਉਨ੍ਹਾਂ ਨੂੰ ਕੈਮੀਕਲ ਕੈਸਟ੍ਰੈਕਸ਼ਨ ਦੇ ਇੰਜੈਕਸ਼ਨ ਲਗਾਏ ਜਾਣਗੇ। ਕਾਨੂੰਨ ਲਾਗੂ ਹੋਣ ਤੋਂ ਬਾਅਦ 16 ਤੋਂ 65 ਸਾਲ ਦੇ ਹਜ਼ਾਰਾਂ ਦੋਸ਼ੀ ਲੋਕਾਂ ਨੂੰ ਹਰ ਸਾਲ ਇਹ ਟੀਕਾ ਲਾਇਆ ਜਾ ਸਕਦਾ ਹੈ।

ਨਾ ਸਿਰਫ ਰੇਪ ਬਲਕਿ ਬੱਚਿਆਂ ਦੇ ਨਾਲ ਯੌਨ ਸ਼ੋਸ਼ਣ ਦੇ ਮਾਮਲਿਆਂ ਦੇ ਵੀ ਦੋਸ਼ੀਆਂ ਨੂੰ ਨਪੁੰਸਕ ਬਣਉਣ ਦੇ ਟੀਕੇ ਲੱਗਣਗੇ। ਅਮਰੀਕਾ ਦੇ ਕੁਝ ਸੂਬਿਆਂ 'ਚ ਪਹਿਲਾਂ ਤੋਂ ਹੀ ਅਜਿਹੇ ਕਾਨੂੰਨ ਹਨ। ਹਾਲ ਹੀ 'ਚ ਅਮਰੀਕਾ ਦੇ ਅਲਬਾਮਾ 'ਚ ਵੀ ਅਜਿਹਾ ਹੀ ਕਾਨੂੰਨ ਬਣਾਇਆ ਗਿਆ ਸੀ।

ਮੀਡੀਆ ਰਿਪੋਰਟ ਦੇ ਮੁਤਾਬਕ ਟੀਕੇ ਲਾਏ ਜਾਣ ਤੋਂ ਬਾਅਦ ਦੋਸ਼ੀ ਵਿਅਕਤੀਆਂ ਦੇ ਸੈਕਸ ਦੀ ਸਮਰਥਾ ਘੱਟ ਜਾਂਦੀ ਹੈ। ਯੂਕ੍ਰੇਨ ਦੇ ਅਧਿਕਾਰਿਤ ਅੰਕੜਿਆਂ ਦੇ ਮੁਤਾਬਕ 2017 'ਚ ਬੱਚਿਆਂ ਨਾਲ ਰੇਪ ਦੇ 320 ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ ਜਿਣਸੀ ਸ਼ੋਸ਼ਣ ਦੇ ਮਾਮਲੇ ਹਜ਼ਾਰਾਂ 'ਚ ਹੁੰਦੇ ਹਨ।

ਇਸੇ ਹਫਤੇ ਯੂਕ੍ਰੇਨ ਦੇ ਪੁਲਸ ਮੁਖੀ ਨੇ ਕਿਹਾ ਸੀ ਕਿ ਇਸ ਹੀ ਦਿਨ ਦੇ ਅੰਦਰ ਬੱਚਿਆਂ ਨਾਲ ਰੇਪ ਦੇ 5 ਮਾਮਲੇ ਸਾਹਮਣੇ ਆਏ। ਇਹ ਅਜਿਹੇ ਮਾਮਲੇ ਸਨ ਜਦੋਂ ਬੱਚਿਆਂ ਦੇ ਪਰਿਵਾਰ ਵਾਲਿਆਂ ਨੇ ਨਿਡਰ ਹੋ ਕੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ।

ਨਵੇਂ ਕਾਨੂੰਨ ਦੇ ਤਹਿਤ ਯੂਕ੍ਰੇਨ ਨੇ ਬੱਚਿਆਂ ਨਾਲ ਸੈਕਸ ਕ੍ਰਾਈਮ ਕਰਨ ਵਾਲੇ ਲੋਕਾਂ ਦੇ ਲਈ ਇਕ ਰਜਿਸਟਰ ਬਣਾਉਣ ਦਾ ਫੈਸਲਾ ਕੀਤਾ ਹੈ। ਇਸ 'ਚ ਸਾਰੇ ਦੋਸ਼ੀਆਂ ਦੇ ਨਾਂ ਲਿਖੇ ਜਾਣਗੇ। ਦੋਸ਼ੀ ਲੋਕਾਂ ਨੂੰ ਜੇਲ ਤੋਂ ਛੱਡੇ ਜਾਣ ਤੋਂ ਬਾਅਦ ਵੀ ਯੂਕ੍ਰੇਨ ਦੀ ਪੁਲਸ ਪੂਰੀ ਜ਼ਿੰਦਗੀ ਉਨ੍ਹਾਂ 'ਤੇ ਨਜ਼ਰ ਰੱਖੇਗੀ। ਕਾਨੂੰਨ 'ਚ ਬੱਚਿਆਂ ਦੇ ਨਾਲ ਰੇਪ ਦੇ ਮਾਮਲਿਆਂ 'ਚ ਸਜ਼ਾ 12 ਸਾਲ ਤੋਂ ਵਧਾ ਕੇ 15 ਸਾਲ ਕਰ ਦਿੱਤੀ ਗਈ ਹੈ।


Baljit Singh

Content Editor

Related News