30 ਸਾਲ ਬਾਅਦ IVF ਤਕਨੀਕ ਰਾਹੀਂ ਮਾਦਾ ਚੀਤਾ ਨੇ ਦਿੱਤਾ 2 ਬੱਚਿਆਂ ਨੂੰ ਜਨਮ (ਵੀਡੀਓ)

02/26/2020 2:06:12 PM

ਪੋਵੇਲ- ਦੁਨੀਆ ਵਿਚ 30 ਸਾਲ ਬਾਅਦ ਪਹਿਲੀ ਵਾਰ ਇਨ ਵੀਟ੍ਰੋ ਤਕਨੀਕ (ਆਈ.ਵੀ.ਐਫ.) ਰਾਹੀਂ ਸਰੋਗੇਟ ਮਾਂ ਨੇ ਚੀਤੇ ਦੇ 2 ਬੱਚਿਆਂ ਨੂੰ ਜਨਮ ਦਿੱਤਾ ਹੈ। ਇਹਨਾਂ ਬੱਚਿਆਂ ਦੀ ਜੈਵਿਕ ਮਾਂ 6 ਸਾਲ ਦੀ ਚੀਤਾ ਕਬੀਬੀ ਹੈ। ਕਬੀਬੀ ਆਪਣੇ ਜੀਵਨਕਾਲ ਵਿਚ ਕਦੇ ਮਾਂ ਨਹੀਂ ਬਣ ਸਕੀ। ਨਾਲ ਹੀ ਉਸ ਦੀ ਕੁਦਰਤੀ ਰੂਪ ਨਾਲ ਮਾਂ ਬਣਨ ਦੀ ਉਮਰ ਵੀ ਨਹੀਂ ਸੀ। ਇਸ ਲਈ ਕਬੀਬੀ ਤੋਂ ਅੰਡਾਣੂ ਤੇ ਇਕ ਹੋਰ ਨਰ ਚੀਤਾ ਤੋਂ ਸ਼ੁਕਰਾਣੂ ਲੈ ਕੇ ਉਹਨਾਂ ਨੂੰ ਕੋਲੰਬਸ ਜ਼ੂ ਲੈਬੋਰਟਰੀ ਵਿਚ 19 ਨਵੰਬਰ ਨੂੰ ਫਰਟਲਾਈਜ਼ ਕਰਵਾਇਆ ਗਿਆ ਸੀ।

ਇਹ ਭਰੂਣ 21 ਨਵੰਬਰ ਨੂੰ ਸਰੋਗੇਟ ਇਜੀ ਮਾਦਾ ਚੀਤਾ ਵਿਚ ਇੰਪਲਾਂਟ ਕੀਤੇ ਗਏ। ਤਕਰੀਬਨ ਇਕ ਮਹੀਨੇ ਬਾਅਦ ਯਾਨੀ 23 ਦਸੰਬਰ ਨੂੰ ਅਲਟ੍ਰਾਸਾਊਂਡ ਜਾਂਚ ਤੋਂ ਪਤਾ ਲੱਗਿਆ ਕਿ ਇਜੀ ਗਰਭਵਤੀ ਹੈ ਤੇ ਉਸ ਦੇ ਪੇਟ ਵਿਚ ਦੋ ਬੱਚੇ ਪਲ੍ਹ ਰਹੇ ਹਨ। ਗਰਭਧਾਰਣ ਤੋਂ ਤਿੰਨ ਮਹੀਨੇ ਬਾਅਦ ਤਿੰਨ ਸਾਲ ਦੀ ਇਜੀ ਨੇ ਪਿਛਲੇ ਬੁੱਧਵਾਰ ਨੂੰ ਇਕ ਨਰ ਤੇ ਇਕ ਮਾਦਾ ਚੀਤੇ ਨੂੰ ਜਨਮ ਦਿੱਤਾ।

ਪਹਿਲੀ ਵਾਰ ਮਿਲੀ ਸਫਲਤਾ
ਚਿੜੀਆਘਰ ਨੇ ਸੋਮਵਾਰ ਨੂੰ ਇਸ ਘਟਨਾ ਦਾ ਐਲਾਨ ਕੀਤਾ। ਚਿੜੀਆਘਰ ਨਾਲ ਜੁੜੇ ਡਾਕਟਰ ਰੈਂਡੀ ਜੰਗ ਮੁਤਾਬਕ ਇਸ ਪ੍ਰਕਿਰਿਆ ਵਿਚ ਵੱਖ-ਵੱਖ ਪ੍ਰਜਾਤੀਆਂ ਨੂੰ ਸੁਰੱਖਿਅਤ ਕਰਨ ਵਿਚ ਮਦਦ ਮਿਲੇਗੀ। ਇਹ ਤੀਜੀ ਵਾਰ ਸੀ ਜਦੋਂ ਵਿਗਿਆਨੀਆਂ ਨੇ ਇਸ ਪ੍ਰਕਿਰਿਆ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਇਸ ਵਿਚ ਪਹਿਲੀ ਵਾਰ 1990 ਵਿਚ ਸਫਲਤਾ ਮਿਲੀ ਸੀ। ਉਸ ਵੇਲੇ ਤਿੰਨ ਚੀਤੇ ਦੇ ਬੱਚਿਆਂ ਦਾ ਜਨਮ ਹੋਇਆ ਸੀ। ਅਜੇ ਦੁਨੀਆ ਵਿਚ ਚੀਤਿਆਂ ਦੀ ਗਿਣਤੀ 7500 ਹੈ। ਇਸ ਤਕਨੀਕ ਨਾਲ ਇਹਨਾਂ ਦੀ ਗਿਣਤੀ ਵਧਾਉਣ ਵਿਚ ਮਦਦ ਮਿਲੇਗੀ।


Baljit Singh

Content Editor

Related News