ਆਸਟ੍ਰੇਲੀਆ 'ਚ 2 ਨਾਬਾਲਗਾਂ ਅਤੇ 1 ਬਾਲਗ 'ਤੇ ਕਤਲ ਕਰਨ ਦੇ ਲੱਗੇ ਦੋਸ਼

Friday, Jan 27, 2023 - 04:37 PM (IST)

ਆਸਟ੍ਰੇਲੀਆ 'ਚ 2 ਨਾਬਾਲਗਾਂ ਅਤੇ 1 ਬਾਲਗ 'ਤੇ ਕਤਲ ਕਰਨ ਦੇ ਲੱਗੇ ਦੋਸ਼

ਸਿਡਨੀ (ਆਈ.ਏ.ਐੱਨ.ਐੱਸ.); ਆਸਟ੍ਰੇਲੀਆ ਦੇ ਰਾਜ ਨਿਊ ਸਾਊਥ ਵੇਲਜ਼ (NSW) ਵਿੱਚ ਇਕ ਮਾਮਲੇ ਵਿਚ ਦੋ ਨਾਬਾਲਗਾਂ ਅਤੇ ਇੱਕ ਬਾਲਗ 'ਤੇ ਦੋਸ਼ ਲਗਾਏ ਗਏ ਹਨ। ਅਸਲ ਵਿਚ ਇੱਕ ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਇੱਕ ਵਿਅਕਤੀ 'ਤੇ ਚਾਕੂ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ਵਿਚ ਉਸ ਦੀ ਮੌਤ ਹੋ ਗਈ ਸੀ। ਇਸ ਮਾਮਲੇ ਸਬੰਧੀ ਇਹ ਕਾਰਵਾਈ ਕੀਤੀ ਗਈ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ : ਸੁਰੱਖਿਆ ਚਿੰਤਾਵਾਂ ਨੂੰ ਲੈ ਕੇ ਸੈਂਕੜੇ ਅਧਿਕਾਰੀ ਅੱਜ ਕਰਨਗੇ ਹੜਤਾਲ

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਇੱਕ ਬਿਆਨ ਵਿੱਚ ਐਨ.ਐਸ.ਡਬਲਯੂ. ਪੁਲਸ ਨੇ ਦੱਸਿਆ ਕਿ 4 ਜਨਵਰੀ, 2022 ਨੂੰ ਰਾਜ ਦੇ ਦੱਖਣੀ ਤੱਟ ਖੇਤਰ ਵਿੱਚ ਸਥਿਤ ਇੱਕ ਸ਼ਹਿਰ ਨੌਵਰਾ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ, ਜਦੋਂ ਇੱਕ ਵਿਅਕਤੀ ਚਾਕੂ ਨਾਲ ਜ਼ਖਮੀ ਹਾਲਤ ਵਿੱਚ ਬੇਹੋਸ਼ ਪਾਇਆ ਗਿਆ ਸੀ।ਹਾਲਾਂਕਿ ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਬੇਹੋਸ਼ ਵਿਅਕਤੀ ਨੂੰ ਸੀਪੀਆਰ ਦਿੱਤੀ ਪਰ 51 ਸਾਲਾ ਪੀੜਤ ਦੀ ਥੋੜ੍ਹੇ ਸਮੇਂ ਬਾਅਦ ਹਸਪਤਾਲ ਵਿੱਚ ਮੌਤ ਹੋ ਗਈ।

ਪੜ੍ਹੋ ਇਹ ਅਹਿਮ ਖ਼ਬਰ- ਮੈਕਸੀਕੋ ਤੋਂ ਵੱਡੀ ਖ਼ਬਰ, ਅਮਰੀਕੀ ਸਰਹੱਦ ਨੇੜਿਓਂ ਟਰੱਕ 'ਚੋਂ ਮਿਲੇ 57 ਮੁੰਡੇ-ਕੁੜੀਆਂ 

ਸਾਲ ਭਰ ਦੀ ਵਿਆਪਕ ਜਾਂਚ ਤੋਂ ਬਾਅਦ ਪੁਲਸ ਨੇ ਮੰਗਲਵਾਰ ਨੂੰ 17 ਸਾਲ ਦੇ ਦੋ ਅਲ੍ਹੜ ਉਮਰ ਦੇ ਮੁੰਡਿਆ ਨੂੰ ਗ੍ਰਿਫ਼ਤਾਰ ਕੀਤਾ।ਦੋਵਾਂ 'ਤੇ ਕਤਲ, ਜ਼ਖਮੀ/ਗੰਭੀਰ ਸਰੀਰਕ ਨੁਕਸਾਨ ਦੇ ਨਾਲ ਡਕੈਤੀ, ਕੰਪਨੀ ਵਿਚ ਲੁੱਟ ਦੀ ਕੋਸ਼ਿਸ਼, ਘਰ ਵਿਚ ਦਾਖਲ ਹੋਣ ਅਤੇ ਮਾਲਕ ਦੀ ਸਹਿਮਤੀ ਤੋਂ ਬਿਨਾਂ ਗੱਡੀ ਚਲਾਉਣ ਦੇ ਦੋਸ਼ ਲਗਾਏ ਗਏ।ਇੱਕ 22 ਸਾਲਾ ਵਿਅਕਤੀ ਨੂੰ ਵੀ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਤਿੰਨੇ ਵਿਅਕਤੀਆਂ ਨੂੰ ਸਥਾਨਕ ਅਦਾਲਤਾਂ ਵਿੱਚ ਪੇਸ਼ ਹੋਣ ਤੋਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News