ਚੀਨ ਨੂੰ ਚੁਣੌਤੀ ਦਿੰਦੇ ਹੋਏ ਲਿਥੁਆਨੀਆ ਨੇ ਤਾਈਵਾਨ 'ਚ ਆਪਣਾ ਪਹਿਲਾ ਰਾਜਦੂਤ ਕੀਤਾ ਨਿਯੁਕਤ

Thursday, Aug 18, 2022 - 10:09 PM (IST)

ਬੀਜਿੰਗ-ਯੂਰਪ ਦੇ ਇਕ ਛੋਟੇ ਜਿਹੇ ਦੇਸ਼ ਲਿਥੁਆਨੀਆ ਨੇ ਇਕ ਚੀਨ ਨੀਤੀ ਨੂੰ ਚੁਣੌਤੀ ਦਿੰਦੇ ਹੋਏ ਵੀਰਵਾਰ ਨੂੰ ਤਾਈਵਾਨ ਲਈ ਆਪਣਾ ਪਹਿਲਾ ਵਫ਼ਦ ਨਿਯੁਕਤ ਕੀਤਾ ਹੈ। ਚੀਨ ਸਵੈ-ਸ਼ਾਸਨ ਟਾਪੂ ਤਾਈਵਾਨ ਨੂੰ ਆਪਣਾ ਖੇਤਰ ਦੱਸਦਾ ਰਿਹਾ ਹੈ। ਲਿਥੁਆਨੀਆਈ ਪ੍ਰਧਾਨ ਮੰਤਰੀ ਇੰਗ੍ਰਿਡਾ ਸਿਮੋਨੀਟੇ ਦੇ ਸਲਾਹਕਾਰ ਪਾਲਿਯਸ ਲੁਕੋਸਕਸ ਨੂੰ ਤਾਈਵਾਨ ਲਈ ਦੇਸ਼ ਦਾ ਪਹਿਲਾ ਪ੍ਰਤੀਨਿਧੀ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕੱਚੇ ਤੇਲ ਦੀ ਦਰਾਮਦ ਅਤੇ ਪ੍ਰਦੂਸ਼ਣ ਘਟਾਉਣ ਲਈ ਬਦਲਵੇਂ ਈਂਧਨ ਦੀ ਵਰਤੋਂ ਜ਼ਰੂਰੀ : ਗਡਕਰੀ

ਤਾਈਵਾਨ ਦੀ ਅਰਥਵਿਵਸਥਾ ਅਤੇ ਨਵੀਨਤਾ ਮੰਤਰਾਲਾ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਕੰਮਕਾਜ ਸ਼ੁਰੂ ਕਰਨ ਲਈ ਅਗਲੇ ਮਹੀਨੇ ਤਾਈਪੇ ਪਹੁੰਚਣ ਦੀ ਉਮੀਦ ਹੈ। ਚੀਨ ਤਾਈਵਾਨ ਨੂੰ ਆਪਣੀ ਮੁੱਖ ਭੂਮੀ ਦਾ ਹਿੱਸਾ ਮੰਨਦਾ ਹੈ ਅਤੇ ਉਹ ਤਾਈਵਾਨ ਨਾਲ ਕਿਸੇ ਵੀ ਖੁੱਲ੍ਹੇ ਕੂਟਨੀਤਕ ਸਬੰਧਾਂ ਦਾ ਵਿਰੋਧ ਕਰਦਾ ਹੈ। ਹਾਂਗਕਾਂਗ ਸਥਿਤ ਸਾਊਥ ਚਾਈਨਾ ਮਾਰਨਿੰਗ ਪੋਸਟ ਸਮਾਚਾਰ ਪੱਤਰ ਮੁਤਾਬਕ ਤਾਈਵਾਨ ਨੇ ਕਿਹਾ ਕਿ ਉਹ ਤਾਈਪੇ 'ਚ ਨਵੇਂ ਨਿਯੁਕਤ ਲਿਥੁਆਨੀਆਈ ਰਾਜਦੂਤ ਨਾਲ ਮਿਲ ਕੇ ਕੰਮ ਕਰੇਗਾ।

ਇਹ ਵੀ ਪੜ੍ਹੋ : ਮੰਕੀਪਾਕਸ ਦਾ ਨਾਂ ਬਦਲਣ ਨਾਲ ਖਤਮ ਹੋਵੇਗਾ ਕਲੰਕ : ਅਫਰੀਕਨ ਹੈਲਥ ਏਜੰਸੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News