ਇਟਲੀ : CGIL ਨੇ ਮਜ਼ਦੂਰ ਵਰਗ ਦੀਆਂ ਦਰਪੇਸ਼ ਮੁਸ਼ਕਿਲਾਂ ਲਈ ਖੋਲ੍ਹਿਆ ਦਫ਼ਤਰ
Thursday, Nov 30, 2023 - 04:52 PM (IST)
ਰੋਮ (ਦਲਵੀਰ ਕੈਂਥ): ਇਟਲੀ ਵਿੱਚ ਮਜ਼ਦੂਰ ਵਰਗ ਜਾਂ ਪ੍ਰਵਾਸੀ ਮਜ਼ਦੂਰਾਂ ਲਈ ਸੰਘਰਸ਼ ਕਰਦੀ ਇਟਲੀ ਦੀ ਪ੍ਰਸਿੱਧ ਟਰੇਡ ਯੂਨੀਅਨ ਸੀ.ਜੀ.ਆਈ.ਐਲ ਜਿਸ ਨੂੰ 9 ਜੂਨ 1944 ਈਸਵੀ ਨੂੰ ਉੱਘੇ ਮਜ਼ਦੂਰ ਆਗੂ ਜੁਸੇਪੇ ਵਿਤੋਰੀਓ ਨੇ ਰੋਮ ਵਿਖੇ ਸਥਾਪਿਤ ਕੀਤਾ, ਚਾਹੇ ਕਿ ਇਹ ਜੱਥੇਬੰਦੀਆਂ 1891 ਈਸਵੀ ਤੋਂ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੀਆਂ ਸਨ ਪਰ ਇਸ ਨੂੰ ਸਹੀ ਪਹਿਚਾਣ 1944 ਵਿੱਚ ਹੀ ਮਿਲੀ। ਪਿਛਲੇ ਕਈ ਦਹਾਕਿਆਂ ਤੋਂ ਇਟਲੀ ਦੇ ਮਜ਼ਦੂਰਾਂ ਨਾਲ ਮੋਢੇ ਨਾਲ ਮੋਢਾ ਲਾ ਖੜ੍ਹਦੀ ਆ ਰਹੀ ਇਹ ਜੱਥੇਬੰਦੀ 30 ਦੇਸ਼ਾਂ ਵਿੱਚ ਸਰਗਰਮ ਹੈ ਜਿਸ ਤਹਿਤ ਕਿ ਇਸ ਦੇ 5 ਮਿਲੀਅਨ ਤੋਂ ਵੀ ਵੱਧ ਮੈਂਬਰ ਹਨ ਜਿਹੜੇ ਕਿ ਲੋਕ ਹਿੱਤਾਂ ਲਈ ਜੂਝ ਰਹੇ ਹਨ।
ਇਟਲੀ ਵਿੱਚ ਮਜ਼ਦੂਰ ਵਰਗ ਦਾ ਜਦੋਂ ਵੀ ਸੋਸ਼ਣ ਹੁੰਦਾ ਹੈ ਤਾਂ ਜੱਥੇਬੰਦੀ ਨੇ ਸੰਘਰਸ਼ ਵਿੱਢਿਆ ਤੇ ਜਿੱਤ ਪ੍ਰਾਪਤ ਕੀਤੀ। ਸੀ.ਜੀ.ਆਈ.ਐਲ ਇਸ ਸਮੇਂ ਇਟਲੀ ਦੇ ਮਜ਼ਦੂਰ ਵਰਗ ਦੀ ਬੇਹੱਦ ਹਰਮਨ ਪਿਆਰੀ ਜੱਥੇਬੰਦੀ ਹੋਣ ਦਾ ਮਾਣ ਰੱਖਦੀ ਹੈ ਤੇ ਨਿੱਤ ਮਜ਼ਦੂਰਾਂ ਨਾਲ ਜਮੀਨੀ ਪੱਧਰ 'ਤੇ ਜੁੜਦੀ ਜਾ ਰਹੀ ਹੈ। ਮਜ਼ਦੂਰ ਵਰਗ ਦੀਆਂ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨ ਤੇ ਉਹਨਾਂ ਨੂੰ ਇਟਲੀ ਦੇ ਕਾਨੂੰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦੇਣ ਹਿੱਤ ਹੀ ਇਟਲੀ ਦੇ ਮਿੰਨੀ ਪੰਜਾਬ ਸਮਝੇ ਜਾਣ ਵਾਲਾ ਸੂਬਾ ਲਾਸੀਓ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਬੋਰਗੋ ਹਰਮਾਦਾ ਤੇਰਾਚੀਨਾ ਵਿਖੇ ਸੀ.ਜੀ.ਆਈ.ਐਲ ਨੇ ਆਪਣਾ ਦਫ਼ਤਰ ਖੋਲ੍ਹਿਆ ਹੈ ਜਿਸ ਦਾ ਉਦਘਾਟਨ ਜੱਥੇਬੰਦੀ ਦੀ ਕੌਮੀ ਸੈਕਟਰੀ ਸਿਲਵੀਆ ਗੁਆਰਲਦੀ ਤੇ ਲਾਸੀਓ ਸੂਬੇ ਦੇ ਜਨਰਲ ਸਕੱਤਰ ਸਤੇਫਾਨੋ ਮੋਰੀਆ ਨੇ ਸਾਂਝੇ ਤੌਰ 'ਤੇ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਜਾਂ ਯੂ.ਕੇ ਨਹੀਂ ਇਹ ਦੇਸ਼ ਹਨ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ
ਇਸ ਦਫ਼ਤਰ ਦੀ ਇੰਚਾਰਜ ਭਾਰਤੀ ਮੂਲ ਦੀ ਪੰਜਾਬਣ ਹਰਦੀਪ ਕੌਰ ਨੂੰ ਬਣਾਇਆ ਗਿਆ ਹੈ ਜੋ ਕਿ ਲਾਤੀਨਾ ਤੇ ਫਰੋਜੀਨੋਨੇ ਜਿ਼ਲ੍ਹੇ ਨੂੰ ਸੀ ਜੀ ਆਈ ਐਲ ਦੀ ਸੇਵਾ ਪ੍ਰਦਾਨ ਕਰ ਰਹੀ ਹੈ। ਇਹ ਕੁੜੀ ਸੂਬੇ ਦੀ ਪਹਿਲੀ ਪੰਜਾਬ ਦੀ ਧੀ ਹੈ ਜਿਸ ਨੂੰ ਕਿ ਇਹ ਸੇਵਾ ਮਿਲੀ। ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਹਰਦੀਪ ਕੌਰ ਨੇ ਆਪਣੇ ਦਫ਼ਤਰ ਸੰਬਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਇੱਥੇ ਇਟਲੀ ਦੇ ਕਾਨੂੰਨ ਨਾਲ ਸਬੰਧੀ ਪ੍ਰਵਾਾਸੀ ਮਜ਼ਦੂਰਾਂ ਨੂੰ ਬਿਲਕੁਲ ਮੁਫ਼ਤ ਸੇਵਾਵਾਂ ਪ੍ਰਦਾਨ ਕਰਨਗੇ। ਇਸ ਵਿੱਚ ਸਰਕਾਰ ਤੋਂ ਭੱਤਿਆਂ ਲਈ ਅਰਜ਼ੀ ਦੇਣਾ, ਨਿਵਾਸ ਆਗਿਆ ਵਧਾਉਣ ਲਈ ਕਿੱਟ ਤਿਆਰ ਕਰਨ ਜਾਂ ਕੰਮ ਨਾਲ ਸਬੰਧ ਕੋਈ ਵੀ ਪੇਪਰ ਤਿਆਰ ਕਰਨਾ ਹੋਵੇ। ਇਸ ਦਫ਼ਤਰ ਦੇ ਖੁੱਲ੍ਹ ਜਾਣ ਨਾਲ ਹੁਣ ਪ੍ਰਵਾਸੀ ਮਜ਼ਦੂਰ ਖਾਸਕਰ ਪੰਜਾਬੀਆਂ ਨੂੰ ਬੋਲੀ ਸੰਬੰਧੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਪੰਜਾਬੀ ਹੁਣ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਆਕੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਣਗੇ। ਇਸ ਮੌਕੇ ਇਲਾਕੇ ਦੇ ਭਾਰਤੀਆਂ ਨੇ ਸੀ.ਜੀ.ਆਈ.ਐਲ ਜੱਥੇਬੰਦੀ ਦਾ ਇਸ ਸ਼ਲਾਘਾਯੋਗ ਕਾਰਜ਼ ਲਈ ਉਚੇਚਾ ਧੰਨਵਾਦ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।