ਨੌਕਰੀਆਂ 'ਚ ਕਟੌਤੀ ਕਰੇਗਾ ਕੈਨੇਡਾ ਦਾ ਪਬਲਿਕ ਬ੍ਰਾਡਕਾਸਟਰ, ਸੈਂਕੜੇ ਕਰਮਚਾਰੀਆਂ 'ਤੇ ਲਟਕੀ ਤਲਵਾਰ
Tuesday, Dec 05, 2023 - 01:55 PM (IST)
ਓਟਾਵਾ (ਵਾਰਤਾ) ਕੈਨੇਡਾ ਦੇ ਜਨਤਕ ਪ੍ਰਸਾਰਕ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ 600 ਨੌਕਰੀਆਂ ਵਿੱਚ ਕਟੌਤੀ ਕਰੇਗਾ। ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਸੀਬੀਸੀ) ਨੇ ਕਿਹਾ ਕਿ ਨੌਕਰੀ ਵਿੱਚ ਪਹਿਲੀ ਕਟੌਤੀ ਜਲਦ ਹੀ ਹੋਵੇਗੀ। ਇਸ ਐਲਾਨ ਨਾਲ ਸੈਂਕੜੇ ਕਰਮਚਾਰੀਆਂ 'ਤੇ ਕੱਢੇ ਜਾਣ ਦੀ ਤਲਵਾਰ ਲਟਕ ਗਈ ਹੈ।
ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਨੇ ਕੀਤਾ ਐਲਾਨ
ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਕਿਹਾ ਕਿ ਪ੍ਰਸਤਾਵਿਤ ਨੌਕਰੀਆਂ ਵਿੱਚ ਕਟੌਤੀ ਨਾਲ ਲਗਭਗ 125 ਮਿਲੀਅਨ ਡਾਲਰ ਦੇ ਪ੍ਰਬੰਧਨ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ 2024-25 ਲਈ ਬਜਟ ਪੂਰਵ ਅਨੁਮਾਨ 92.32 ਮਿਲੀਅਨ ਡਾਲਰ ਹੈ।
ਸੀਬੀਸੀ ਅਤੇ ਰੇਡੀਓ-ਕੈਨੇਡਾ ਵਿੱਚ ਨੌਕਰੀਆਂ ਹੋਣਗੀਆਂ ਘੱਟ
ਬਿਆਨ ਵਿੱਚ ਕਿਹਾ ਗਿਆ ਕਿ ਕਾਰਪੋਰੇਸ਼ਨ 600 ਤੋਂ ਵੱਧ ਮੌਜੂਦਾ ਯੂਨੀਅਨ ਅਤੇ ਗੈਰ-ਯੂਨੀਅਨਾਈਜ਼ਡ ਕਰਮਚਾਰੀਆਂ ਦੀ ਛਾਂਟੀ ਕਰੇਗਾ ਅਤੇ 200 ਖਾਲੀ ਅਸਾਮੀਆਂ ਨੂੰ ਖਤਮ ਕਰੇਗਾ। ਕੰਪਨੀ ਦੇ ਪ੍ਰਧਾਨ ਅਤੇ ਸੀਈਓ ਕੈਥਰੀਨ ਟੇਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੀਬੀਸੀ ਅਤੇ ਰੇਡੀਓ-ਕੈਨੇਡਾ ਕੈਨੇਡੀਅਨ ਮੀਡੀਆ ਉਦਯੋਗ ਨੂੰ ਦਰਪੇਸ਼ ਮੁਸ਼ਕਲਾਂ ਤੋਂ ਅਛੂਤਾ ਨਹੀਂ ਹੈ।
ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ 'ਚ ਸਿੱਖ ਮੁਲਾਜ਼ਮ ਨੂੰ ਮਿਲਿਆ ਇਨਸਾਫ਼, ਬਕਾਇਆ ਤਨਖ਼ਾਹ ਸਣੇ ਮਿਲੇਗਾ ਇੰਨਾ ਭੁਗਤਾਨ
ਅੰਗਰੇਜ਼ੀ ਅਤੇ ਫਰਾਂਸੀਸੀ ਪ੍ਰੋਗਰਾਮਿੰਗ ਬਜਟ ਨੂੰ ਘਟਾਏਗਾ
ਕੰਪਨੀ ਨੇ ਕਿਹਾ ਕਿ ਉਹ ਅੰਗਰੇਜ਼ੀ ਭਾਸ਼ਾ ਦੇ ਨੈਟਵਰਕ ਸੀਬੀਸੀ ਵਿੱਚ 250 ਨੌਕਰੀਆਂ ਅਤੇ ਫ੍ਰੈਂਚ ਭਾਸ਼ਾ ਦੇ ਰੇਡੀਓ ਕੈਨੇਡਾ ਵਿੱਚ 250 ਨੌਕਰੀਆਂ ਵਿੱਚ ਕਟੌਤੀ ਕਰੇਗੀ। ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਅਗਲੇ ਵਿੱਤੀ ਸਾਲ ਲਈ ਆਪਣੇ ਅੰਗਰੇਜ਼ੀ ਅਤੇ ਫਰਾਂਸੀਸੀ ਪ੍ਰੋਗਰਾਮਿੰਗ ਬਜਟ ਨੂੰ ਵੀ ਘਟਾ ਦੇਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।