ਇਕ ਸਾਲ ਪਹਿਲਾਂ ਮਰ ਗਈ ਸੀ ਪਾਲਤੂ ਬਿੱਲੀ, ਘਰ ਦੇ ਕੈਮਰੇ ਦੇਖ ਉੱਡੇ ਹੋਸ਼

06/21/2020 2:13:59 AM

ਲੰਡਨ: ਇੰਗਲੈਂਡ ਵਿਚ ਰਹਿਣ ਵਾਲੀ ਰੈਡਿਟ ਯੂਜ਼ਰ ਨੇ ਇਕ ਅਜਿਹਾ ਮਾਮਲਾ ਸ਼ੇਅਰ ਕੀਤਾ ਹੈ ਜੋ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਮਹਿਲਾ ਨੇ ਇਕ ਵੀਡੀਓ ਸ਼ੇਅਰ ਕਰ ਦੱਸਿਆ ਹੈ ਕਿ ਉਸ ਦੀ ਇਕ ਪਾਲਤੂ ਬਿੱਲੀ ਜੋ ਕਿ ਇਕ ਸਾਲ ਪਹਿਲਾਂ ਮਰ ਗਈ ਸੀ, ਵਾਰ-ਵਾਰ ਉਸੇ ਸੋਫੇ 'ਤੇ ਨਜ਼ਰ ਆਉਂਦੀ ਹੈ ਜਿਥੇ ਉਹ ਅਕਸਰ ਬੈਠੀ ਰਹਿੰਦੀ ਸੀ। ਇਸ ਯੂਜ਼ਰ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ, ਉਸ ਵਿਚ ਘਰ ਦੇ ਸੋਫੇ 'ਤੇ ਇਕ ਕਾਲੀ ਬਿੱਲੀ ਦਾ ਪਰਛਾਵਾਂ ਵੀ ਨਜ਼ਰ ਆ ਰਿਹਾ ਹੈ।

ਮਹਿਲਾ ਨੇ ਦੱਸਿਆ ਕਿ ਪਹਿਲਾਂ ਤਾਂ ਮੈਨੂੰ ਅਜਿਹਾ ਲੱਗਦਾ ਸੀ ਕਿ ਇਹ ਮੇਰਾ ਵਹਿਮ ਹੈ ਕਿਉਂਕਿ ਮੈਂ ਉਸ ਨੂੰ ਬੇਹੱਦ ਪਿਆਰ ਕਰਦੀ ਸੀ। ਰੈਡਿਟ 'ਤੇ 'Chlochan' ਨਾਂ ਨਾਲ ਮੌਜੂਦ ਇਸ ਮਹਿਲਾ ਨੇ ਦੱਸਿਆ ਕਿ ਉਸ ਦੇ ਘਰ ਵਿਚ ਲੱਗੇ ਕੈਮਰੇ ਵਿਚ ਵੀ ਹੁਣ ਉਸ ਦੀ ਬਿੱਲੀ ਦਾ ਭੂਤ ਕੈਦ ਹੋ ਗਿਆ ਹੈ। ਉਸ ਨੇ ਦੱਸਿਆ ਕਿ ਉਸ ਦੀ ਬਿੱਲੀ ਦੀ ਮੌਤ ਬੀਤੇ ਸਾਲ 24 ਮਈ ਨੂੰ ਹੋਈ ਸੀ। ਇਸ ਸਾਲ ਜਦੋਂ 24 ਮਈ ਨੂੰ ਉਹ ਘਰ ਵਿਚ ਲੱਗੇ ਕੈਮਰੇ ਦੀ ਫੁਟੇਜ ਚੈੱਕ ਕਰ ਰਹੀ ਸੀ ਤਾਂ ਉਸ ਨੂੰ ਸੋਫੇ 'ਤੇ ਅਜੀਬ ਜਿਹਾ ਕੁਝ ਨਜ਼ਰ ਆਇਆ। ਜਦੋਂ ਉਸ ਨੇ ਵੀਡੀਓ ਲਾਈਟ ਵਧਾਕੇ ਚੈੱਕ ਕੀਤਾ ਤਾਂ ਇਹ ਉਸ ਦੀ ਮਰੀ ਹੋਈ ਬਿੱਲੀ ਸੀ ਜੋ ਕਿ ਸੋਫੇ 'ਤੇ ਬੈਠੀ ਹੋਈ ਸੀ।

ਬਲੈਕਜੈਕ ਸੀ ਬਿੱਲੀ ਦਾ ਨਾਂ
ਮਹਿਲਾ ਨੇ ਦੱਸਿਆ ਕਿ ਉਸ ਦੀ ਬਿੱਲੀ ਦਾ ਨਾਂ ਬਲੈਕਜੈਕ ਸੀ ਤੇ ਉਸ ਨੇ ਕਈ ਦੋਸਤਾਂ ਨੂੰ ਵੀ ਦੱਸਿਆ ਸੀ ਕਿ ਘਰ ਵਿਚ ਬਲੈਕਜੈਕ ਦੀ ਮੌਜੂਦਗੀ ਮਹਿਸੂਸ ਹੁੰਦੀ ਹੈ। ਉਸ ਦੇ ਦੋਸਤਾਂ ਨੂੰ ਉਸ ਦਾ ਦੁੱਖ ਲੱਗਿਆ ਸੀ ਤੇ ਉਨ੍ਹਾਂ ਨੇ ਇਕ ਹੋਰ ਬਿੱਲੀ ਮਹਿਲਾ ਨੂੰ ਗਿਫਟ ਕਰ ਦਿੱਤੀ ਸੀ। ਮਹਿਲਾ ਨੇ ਦੱਸਿਆ ਕਿ ਫਲਿਪ ਵਿਚ ਵੀ ਸਾਫ ਨਜ਼ਰ ਆ ਰਿਹਾ ਹੈ ਕਿ ਮੇਰੀਆਂ ਦੋਵੇਂ ਹੋਰ ਬਿੱਲੀਆਂ ਵੀ ਬਲੈਕਜੈਕ ਦੀ ਮੌਜੂਦਗੀ ਮਹਿਸੂਸ ਕਰਦੀਆਂ ਹਨ ਤੇ ਉਥੋਂ ਚਲੀਆਂ ਜਾਂਦੀਆਂ ਹਨ।


Baljit Singh

Content Editor

Related News