ਅਫ਼ਗਾਨਿਸਤਾਨ ’ਤੇ ਕਬਜ਼ਾ ਬਣਾਈ ਰੱਖਣ ਲਈ ਤਾਲਿਬਾਨ ਸਾਹਮਣੇ ਖੜ੍ਹਾ ਹੋਇਆ ‘ਨਕਦੀ ਸੰਕਟ’

08/21/2021 10:44:31 AM

ਵਾਸ਼ਿੰਗਟਨ (ਭਾਸ਼ਾ) : ਅਫ਼ਗਾਨਿਸਤਾਨ ’ਤੇ ਆਪਣੇ ਕੰਟਰੋਲ ਨੂੰ ਮਜ਼ਬੂਤ ਬਣਾਉਣ ਵਿਚ ਤਾਲਿਬਾਨ ਦੇ ਸਾਹਮਣੇ ਬਹੁਤ ਵੱਡੀ ਚੁਣੌਤੀ ਪੇਸ਼ ਆ ਰਹੀ ਹੈ ਅਤੇ ਉਹ ਹੈ ਪੈਸਾ। ਪਿਛਲੇ ਹਫ਼ਤੇ ਤੋਂ ਆਪਣੇ ਦਬਦਬੇ ਦੇ ਬਾਵਜੂਦ ਤਾਲਿਬਾਨ ਦੀ ਸੈਂਟਰਲ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਦੇ ਅਰਬਾਂ ਡਾਲਰ ਤੱਕ ਪਹੁੰਚ ਨਹੀਂ ਹੈ ਜੋ ਇਸ ਉਥਲ-ਪੁਥਲ ਦੇ ਦੌਰ ਵਿਚ ਦੇਸ਼ ਨੂੰ ਚਲਾਉਣ ਵਿਚ ਮਦਦਗਾਰ ਸਾਬਤ ਹੁੰਦਾ। ਇਹ ਪੈਸੇ ਮੁੱਖ ਰੂਪ ਨਾਲ ਅਮਰੀਕਾ ਜਾਂ ਅੰਤਰਰਾਸ਼ਟਰੀ ਸੰਸਥਾਵਾਂ ਦੇ ਕੰਟਰੋਲ ਵਿਚ ਹਨ। ਉਂਝ ਇਸ ਦ੍ਰਿਸ਼ਟੀ ਤੋਂ ਇਹ ਫ਼ਾਇਦੇ ਦਾ ਸੌਦਾ ਹੈ ਕਿ ਰਾਜਧਾਨੀ ਕਾਬੁਲ ਦੇ ਹਵਾਈਅੱਡੇ ਤੋਂ ਲੋਕਾਂ ਨੂੰ (ਖ਼ਾਸ ਕਰਕੇ ਵਿਦੇਸ਼ੀਆਂ ਨੂੰ) ਕੱਢਣ ਦਾ ਤਣਾਅਪੂਰਨ ਕੰਮ ਚੱਲ ਰਿਹਾ ਹੈ। ਅਮਰੀਕਾ ਵੱਲੋਂ ਅਫ਼ਗਾਨਿਸਤਾਨ ਤੋਂ ਆਪਣੇ ਫ਼ੌਜੀਆਂ ਦੀ ਵਾਪਸੀ ਦੀ 31 ਅਗਸਤ ਦੀ ਮਿਆਦ ਤੋਂ ਪਹਿਲਾਂ ਹਜ਼ਾਰਾਂ ਲੋਕਾਂ ਨੂੰ ਕੱਢਿਆ ਜਾਣਾ ਹੈ ਪਰ ਤਾਲਿਬਾਨ ਕੋਲ ਇਸ ਫੰਡਿੰਗ ਤੱਕ ਪਹੁੰਚਣ ਲਈ ਕੋਈ ਸੰਗਠਨਾਤਮ ਢਾਂਚਾ ਨਹੀਂ ਹੈ, ਯਾਨੀ ਅਜਿਹੀਆਂ ਚੁਣੌਤੀਆਂ ਦਾ ਸੰਕੇਤ ਹੈ ਜੋ ਤਾਲਿਬਾਨ ਦੇ ਸਾਹਮਣੇ ਅਰਥ ਵਿਵਸਥਾ ਨੂੰ ਚਲਾਉਣ ਦੀ ਕੋਸ਼ਿਸ਼ ਵਿਚ ਖੜ੍ਹੀ ਹੋ ਸਕਦੀ ਹੈ।

ਇਹ ਵੀ ਪੜ੍ਹੋ: ਪਾਕਿ ’ਚ ਦਰਿੰਦਗੀ ਦੀਆਂ ਹੱਦਾਂ ਪਾਰ, ਕਬਰ ’ਚੋਂ ਲਾਸ਼ ਕੱਢ ਕੇ 14 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਉਂਝ ਵੀ ਅਫ਼ਗਾਨ ਅਰਥਵਿਵਸਥਾ ਹੁਣ ਸ਼ਹਿਰੀਕਰਨ ਹੈ ਅਤੇ ਦੋ ਦਹਾਕੇ ਪਹਿਲਾਂ ਦੀ ਤੁਲਨਾਂ ਵਿਚ ਤਿੰਨ ਗੁਣਾ ਹੈ ਜਦੋਂ ਤਾਲਿਬਾਨ ਸ਼ਾਸਨ ਵਿਚ ਸੀ। ਇਸ ਕਮੀ ਨਾਲ ਅਰਥਿਕ ਸੰਕਟ ਪੈਦਾ ਹੋ ਸਕਦਾ ਹੈ ਜੋ ਉਨ੍ਹਾਂ 3.6 ਕਰੋੜ ਅਫ਼ਗਾਨਾਂ ਲਈ ਮਨੁੱਖੀ ਸੰਕਟ ਹੋਰ ਡੂੰਘਾ ਕਰ ਸਕਦਾ ਹੈ, ਜਿਨ੍ਹਾਂ ਦੇ ਦੇਸ਼ ਵਿਚ ਰੁਕਣ ਦੀ ਸੰਭਾਵਨਾ ਹੈ। ਅਫ਼ਗਾਨ ਰਣਨੀਤੀ ’ਤੇ ਅਮਰੀਕੀ ਸਰਕਾਰ ਨੂੰ ਸਲਾਹ ਦੇਣ ਵਾਲੇ ਐਂਥਨੀ ਕੋਰਡਸਮੈਨ ਨੇ ਕਿਹਾ, ‘ਜੇਕਰ ਉਨ੍ਹਾਂ ਕੋਲ ਕੰਮ ਨਹੀਂ ਹੋਵੇਗਾ ਤਾਂ ਉਹ ਲੋਕਾਂ ਦਾ ਢਿੱਡ ਨਹੀਂ ਭਰ ਸਕਣਗੇ। ਤਾਲਿਬਾਨ ਨੂੰ ਜਵਾਬ ਲੱਭਣਾ ਹੋਵੇਗਾ।’ ਫਸੀ ਹੋਈ ਰਕਮ ਅਮਰੀਕਾ ਲਈ ਤਾਲਿਬਾਨ ’ਤੇ ਦਬਾਅ ਬਣਾਉਣ ਦਾ ਸਰੋਤ ਹੋ ਸਕਦੀ ਹੈ। ਕੋਰਡਸਮੈਨ ਨੇ ਕਿਹਾ, ‘ਦਬਾਅ ਬਣਾਉਣ ਲਈ ਤੁਹਾਨੂੰ ਉਨ੍ਹਾਂ ਤਰੀਕਿਆਂ ’ਤੇ ਸੌਦੇਬਾਜ਼ੀ ਲਈ ਇਛੁੱਕ ਹੋਣਾ ਹੋਵੇਗਾ, ਜਿਸ ਨੂੰ ਤਾਲਿਬਾਨ ਸਵੀਕਾਰ ਕਰ ਸਕੇ।’

ਇਹ ਵੀ ਪੜ੍ਹੋ: ਅੰਡਰਵਰਲਡ ਡੌਨ ਦੀ ਪ੍ਰੇਮਿਕਾ ਆਈ ਸਾਹਮਣੇ, ਕਿਹਾ ਫ਼ਿਲਮਾਂ ’ਚ ਲੱਗਦਾ ਹੈ ਦਾਊਦ ਇਬ੍ਰਾਹਿਮ ਦਾ ਪੈਸਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News