ਜਰਮਨੀ ''ਚ ਕੋਰੋਨਾ ਵਾਇਰਸ ਦੇ ਮਾਮਲੇ 10 ਲੱਖ ਦੇ ਪਾਰ

Friday, Nov 27, 2020 - 08:43 PM (IST)

ਬਰਲਿਨ-ਜਰਮਨੀ 'ਚ ਸ਼ੁੱਕਰਵਾਰ ਨੂੰ ਵੱਡੀ ਗਿਣਤੀ 'ਚ ਨਵੇਂ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਕੋਵਿਡ-19 ਦੇ ਮਾਮਲੇ 10 ਲੱਖ ਦੇ ਪਾਰ ਚੱਲੇ ਗਏ। ਦੇਸ਼ 'ਚ ਰੋਗ ਕੰਟਰੋਲ ਕੇਂਦਰ ਰਾਬਰਟ ਕੋਚ ਇੰਸਟੀਚਿਊਟ ਨੇ ਦੱਸਿਆ ਕਿ ਜਰਮਨੀ ਦੇ 16 ਸੂਬਿਆਂ 'ਚ ਕੋਵਿਡ-19 ਦੇ 22,806 ਨਵੇਂ ਮਰੀਜ਼ ਸਾਹਮਣੇ ਆਏ ਅਤੇ ਇਸ ਮਹਾਮਾਰੀ ਦੇ ਮਾਮਲੇ ਵਧ ਕੇ 1,006,394 ਹੋ ਗਏ। ਵੈਸੇ ਤਾਂ ਇਨਫੈਕਟਿਡਾਂ ਦਾ ਅੰਕੜਾ ਜ਼ਿਆਦਾ ਹੋਣ ਦੇ ਬਾਵਜੂਦ ਜਰਮਨੀ 'ਚ ਹੋਰ ਯੂਰਪੀਅਨ ਦੇਸ਼ਾਂ ਦੀ ਤੁਲਨਾ 'ਚ ਘੱਟ ਮਰੀਜ਼ਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ:-ਤੁਰਕੀ 'ਚ ਆਇਆ 4.7 ਤੀਬਰਤਾ ਦਾ ਭੂਚਾਲ

ਜਰਮਨੀ 'ਚ ਹੁਣ ਤੱਕ 15,586 ਮਰੀਜ਼ਾਂ ਦੀ ਮੌਤ ਹੋਈ ਜਦਕਿ ਬ੍ਰਿਟੇਨ, ਇਟਲੀ ਅਤੇ ਫਰਾਂਸ 'ਚ 50,000 ਰੋਗੀਆਂ ਨੇ ਜਾਨ ਗੁਆਈ। ਰਾਬਰਟ ਕੋਚ ਇੰਸਟੀਚਿਊਟ ਨੇ ਦੱਸਿਆ ਕਿ ਇਸ ਇਨਫਕੈਸ਼ਨ ਦੇ ਸ਼ੁਰੂ 'ਚ ਵੱਡੇ ਪੱਧਰ 'ਤੇ ਜਾਂਚ, ਹਸਪਤਾਲ ਵਰਗੇ ਕਦਮ ਚੁੱਕੇ ਗਏ, ਜਿਸ ਨਾਲ ਮੌਤਾਂ ਦੇ ਅੰਕੜਿਆਂ ਨੂੰ ਕੰਟਰੋਲ ਕਰਨ 'ਚ ਮਦਦ ਮਿਲੀ। ਹੁਣ ਤੱਕ 6,96,100 ਲੋਕ ਇਨਫੈਕਸ਼ਨ ਮੁਕਤ ਹੋਏ ਹਨ। ਜਰਮਨੀ 'ਚ ਇਨਫੈਕਸ਼ਨ 'ਤੇ ਤੇਜ਼ੀ ਨਾਲ ਕਾਬੂ ਪਾਣ ਲਈ 2 ਨਵੰਬਰ ਨੂੰ ਲਾਕਡਾਊਨ ਲਾਇਆ ਗਿਆ ਸੀ।

ਇਹ ਵੀ ਪੜ੍ਹੋ:-ਯੂਰਪ ਸਮੇਤ ਕਈ ਦੇਸ਼ਾਂ 'ਚ ਠੱਪ ਹੋਇਆ ਮਿਊਜ਼ਿਕ ਸਟ੍ਰੀਮਿੰਗ ਐਪ Spotify


Karan Kumar

Content Editor

Related News