ਘਰ ਅੰਦਰ ਦਾਖਲ ਹੋਈ ਬੇਕਾਬੂ ਕਾਰ, ਵਾਲ-ਵਾਲ ਬਚਿਆ ਜੋੜਾ

12/24/2017 2:51:08 PM

ਐਡੀਲੇਡ (ਏਜੰਸੀ)— ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ 'ਚ ਇਕ ਬੇਕਾਬੂ ਕਾਰ ਘਰ ਅੰਦਰ ਦਾਖਲ ਹੋ ਗਈ। ਖੁਸ਼ਕਿਸਮਤੀ ਇਹ ਰਹੀ ਕਿ ਘਰ 'ਚ ਰਹਿੰਦਾ ਬਜ਼ੁਰਗ ਜੋੜਾ ਵਾਲ-ਵਾਲ ਬਚ ਗਿਆ। ਇਹ ਹਾਦਸਾ ਦੱਖਣੀ ਆਸਟ੍ਰੇਲੀਆ ਦੇ ਮੋਰਫੇਟਵਿਲੇ ਨੂੰ ਤੜਕਸਾਰ 1.30 ਵਜੇ ਵਾਪਰਿਆ। ਮੋਰਫੇਟਵਿਲੇ ਸਥਿਤ ਘਰ 'ਚ ਹਬੀਬਾ ਅਤੇ ਅਬਦੋ ਮਾਜਿਸ ਨਾਂ ਦਾ ਜੋੜਾ ਰਹਿੰਦਾ ਹੈ, ਜਦੋਂ ਉਹ ਘਰ 'ਚ ਸੁੱਤੇ ਹੋਏ ਸਨ ਤਾਂ ਅਚਾਨਕ ਬੇਕਾਬੂ ਕਾਰ ਉਨ੍ਹਾਂ ਦੇ ਬੈੱਡਰੂਮ 'ਚ ਦਾਖਲ ਹੋ ਗਈ, ਜਿਸ ਕਾਰਨ ਘਰ ਨੂੰ ਨੁਕਸਾਨ ਪੁੱਜਾ ਅਤੇ ਘਰ ਦੀ ਕੰਧ ਟੁੱਟ ਗਈ। ਜੋੜੇ ਨੇ ਕਿਹਾ ਕਿ ਅਸੀਂ ਘਬਰਾਹਟ ਨਾਲ ਉਠੇ ਅਤੇ ਹੈਰਾਨ ਰਹਿ ਗਏ ਕਿ ਕਾਰ ਸਾਡੇ ਘਰ ਦੇ ਅੰਦਰ ਸੀ।  
ਮਾਜਿਸ ਨੇ ਦੱਸਿਆ ਕਿ ਉਹ ਪਲ ਮੇਰੇ ਲਈ ਅਤੇ ਮੇਰੀ ਪਤਨੀ ਲਈ ਡਰਾਉਣਾ ਪਲ ਸੀ। ਧੂੰਆ, ਗੰਧ ਅਤੇ ਚਾਰੇ ਪਾਸੇ ਮਿੱਟੀ ਹੀ ਮਿੱਟੀ ਸੀ। ਉਸ ਦੀ ਪਤਨੀ ਹਬੀਬਾ ਨੇ ਕਿਹਾ ਕਿ ਉਸ ਨੂੰ ਇੰਝ ਲੱਗ ਕਿ ਉਹ ਕੋਈ ਸੁਪਨਾ ਦੇਖ ਰਹੀ ਹੈ। ਕਾਰ ਅੰਦਰ ਦੇਖ ਕੇ ਅਸੀਂ ਚੀਕਣ ਲੱਗ ਪਏ ਅਤੇ ਅਸੀਂ ਹੈਰਾਨ ਸੀ ਕਿ ਇਹ ਹੋ ਕੀ ਗਿਆ। ਜੋੜੇ ਨੇ ਕਿਹਾ ਕਿ ਖੁਸ਼ਕਿਸਮਤੀ ਨਾਲ ਸਾਨੂੰ ਕੁਝ ਨਹੀਂ ਹੋਇਆ। ਸਾਡੇ ਗੁਆਂਢੀਆਂ ਨੇ ਐਮਰਜੈਂਸੀ ਅਧਿਕਾਰੀਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੇ ਮਲਬੇ ਨੂੰ ਸਾਫ ਕੀਤਾ। ਜੋੜੇ ਨੇ ਕਿਹਾ ਕਿ ਸਾਡੇ ਪੋਤੇ-ਪੋਤੀ ਬਚ ਗਏ, ਉਹ ਉੱਥੇ ਨਹੀਂ ਸਨ। ਉਹ ਘਰ ਦੇ ਦੂਜੇ ਕਮਰੇ ਵਿਚ ਸੁੱਤੇ ਹੋਏ ਸਨ। ਕਾਰ ਦੇ 32 ਸਾਲਾ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ। ਹਸਪਤਾਲ 'ਚ ਉਸ ਦੇ ਖੂਨ ਦਾ ਸੈਂਪਲ ਲਿਆ ਜਾਵੇਗਾਸ ਤਾਂ ਕਿ ਇਹ ਪਤਾ ਲੱਗ ਸਕੇ ਕਿ ਉਹ ਨਸ਼ੇ 'ਚ ਡਰਾਈਵਿੰਗ ਤਾਂ ਨਹੀਂ ਕਰ ਰਿਹਾ ਸੀ। ਓਧਰ ਜੋੜੇ ਨੇ ਕਿਹਾ ਕਿ ਪੂਰਾ ਪਰਿਵਾਰ ਕ੍ਰਿਸਮਸ ਦੀਆਂ ਤਿਆਰੀਆਂ ਕਰ ਰਿਹਾ ਸੀ ਪਰ ਹੁਣ ਉਨ੍ਹਾਂ ਨੂੰ ਪਹਿਲਾਂ ਆਪਣੇ ਘਰ ਦੀ ਮੁਰੰਮਤ ਕਰਾਉਣੀ ਪਵੇਗੀ।


Related News