ਕਾਰ ਦੇ ਬੋਨਟ ਅੰਦਰ ਲੁੱਕ ਕੇ ਬੈਠਾ ਹੋਇਆ ਸੀ ਅਜਗਰ, ਜਦੋਂ ਡਰਾਈਵਰ ਨੇ ਦੇਖਿਆ ਤਾਂ ਸੁੱਕ ਗਏ ਸਾਹ (ਤਸਵੀਰਾਂ)

09/06/2017 11:21:24 AM

ਕੁਈਨਸਲੈਂਡ— ਆਸਟਰੇਲੀਆ ਦੇ ਕੁਈਨਸਲੈਂਡ ਦੇ ਕੁਲੁਮ ਬੀਚ ਉੱਤੇ ਇਕ ਡਰਾਈਵਰ ਦੇ ਸਾਹ ਉਦੋਂ ਸੁੱਕ ਗਏ, ਜਦੋਂ ਉਸ ਨੇ ਆਪਣੀ ਗੱਡੀ ਦੇ ਬੋਨਟ ਵਿਚ ਅਜਗਰ ਨੂੰ ਬੈਠੇ ਦੇਖਿਆ । ਕਾਰ ਦੇ ਇੰਜਣ ਵਿਚ ਲੁੱਕ ਕੇ ਬੈਠੇ ਇਸ ਅਜਗਰ ਨੂੰ ਪਹਿਲੀ ਨਜ਼ਰ ਵਿਚ ਦੇਖ ਪਾਉਣਾ ਲੱਗਭਗ ਅਸੰਭਵ ਸੀ ਕਿਉਂਕਿ ਇਸ ਦਾ ਰੰਗ ਕਾਫ਼ੀ ਹੱਦ ਤੱਕ ਮੈਕੇਨੀਕਲ ਪਾਰਟਸ ਨਾਲ ਮਿਲਦਾ-ਜੁਲਦਾ ਸੀ । 
ਕੀ ਤੁਹਾਨੂੰ ਆਇਆ ਨਜ਼ਰ 
ਆਸਟਰੇਲੀਆ ਵਿਚ ਆਏ ਦਿਨ ਘਰਾਂ ਅਤੇ ਪਬਲਿਕ ਜਗ੍ਹਾਵਾਂ ਤੋਂ ਸੱਪ ਨਿਕਲਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਹਾਲ ਹੀ ਵਿਚ ਸਨਸ਼ਾਇਨ ਕੋਸਟ ਸਨੇਕ ਕੈਚਰਸ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਇਕ ਕਾਰ ਇੰਜਣ ਦੀ ਫੋਟੋਜ ਸ਼ੇਅਰ ਕੀਤੀ, ਜਿਸ ਵਿਚ ਗੱਡੀ ਦੇ ਡਾਰਕ ਕਲਰਸ ਦੇ ਪਾਰਟਸ ਵਿਚਕਾਰ ਲੁੱਕ ਕੇ ਇਕ ਅਜਗਰ ਬੈਠਾ ਹੋਇਆ ਸੀ । ਕੀ ਤੁਹਾਨੂੰ ਤਸਵੀਰ ਵਿਚ ਲੁੱਕ ਕੇ ਬੈਠਾ ਅਜਗਰ ਨਜ਼ਰ ਆ ਰਿਹਾ ਹੈ।
ਕਾਫੀ ਵੱਡਾ ਸੀ ਅਜਗਰ
ਗੱਡੀ ਵਿਚ ਸੱਪ ਦੇ ਬਾਰੇ ਵਿਚ ਪਤਾ ਲੱਗਣ 'ਤੇ ਤੁਰੰਤ ਟੀਮ ਨੂੰ ਸੂਚਿਤ ਕੀਤਾ ਗਿਆ। ਟੀਮ ਨੇ ਜਦੋਂ ਸੱਪ ਨੂੰ ਗੱਡੀ ਵਿਚੋਂ ਬਾਹਰ ਕੱਢਿਆ ਤਾਂ ਦੇਖਿਆ ਕਿ ਇਸ ਦਾ ਸਾਈਜ਼ ਕਾਫੀ ਵੱਡਾ ਸੀ। ਇਸ ਨੇ ਖੁਦ ਨੂੰ ਕਾਫੀ ਬਾਰੀਕੀ ਨਾਲ ਕਾਰ ਦੇ ਕਿਨਾਰੇ ਮੋੜ ਕੇ ਐਡਜਸਟ ਕਰ ਲਿਆ ਸੇ ਆਸਟਰੇਲੀਆ ਵਿਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਕਦੇ ਘਰਾਂ ਦੀਆਂ ਲਾਈਟਸ ਦੇ ਪਿੱਛੇ ਤਾਂ ਕਦੇ ਵਾਸ਼ਰੂਮ ਵਿਚੋਂ ਅਜਗਰ ਨਿਕਲਦੇ ਰਹਿੰਦੇ ਹਨ।


Related News