ਕਵਿਨ ਹਿਊਜ਼ ਦੀ ਟਰੇਡ ਤੋਂ ਬਾਅਦ ਕੈਨਕਸ ਦੀ ਜਿੱਤ, ਬੂਈਅਮ ਦਾ ਫੈਸਲਾਕੁਨ ਗੋਲ
Monday, Dec 15, 2025 - 03:14 PM (IST)
ਵੈਨਕੂਵਰ (ਮਲਕੀਤ ਸਿੰਘ)- ਕਪਤਾਨ ਕਵਿਨ ਹਿਊਜ਼ ਦੀ ਟਰੇਡ ਤੋਂ ਬਾਅਦ ਖੇਡੇ ਗਏ ਪਹਿਲੇ ਮੈਚ ਵਿੱਚ ਵੈਨਕੂਵਰ ਕੈਨਕਸ ਨੇ ਜਿੱਤ ਦਰਜ ਕਰਕੇ ਆਪਣੀ ਸਫ਼ਲਤਾ ਦੀ ਨਵੀਂ ਸ਼ੁਰੂਆਤ ਕੀਤੀ ਹੈ ਟੀਮ ਨੂੰ ਟਰੇਡ ਦੇ ਬਦਲੇ ਮਿਲੇ ਡਿਫੈਂਸਮੈਨ ਜ਼ੀਵ ਬੂਈਅਮ ਨੇ ਮੈਚ ਦਾ ਫੈਸਲਾਕੁੰਨ ਗੋਲ ਕਰਕੇ ਕੈਨਕਸ ਨੂੰ ਕਾਮਯਾਬੀ ਦਿਵਾਈ।
ਇਸ ਫੁੱਟਬਾਲ ਮੁਕਾਬਲੇ ਦੌਰਾਨ ਗੋਲਕੀਪਰ ਥੈਚਰ ਡੈਮਕੋ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 26 ਵਿੱਚੋਂ 25 ਸ਼ਾਟ ਰੋਕ ਕੇ ਵਿਰੋਧੀ ਹਮਲਿਆਂ ਨੂੰ ਨਾਕਾਮ ਕੀਤਾ। ਡੈਮਕੋ ਦੀ ਮਜ਼ਬੂਤ ਗੋਲਕੀਪਿੰਗ ਨੇ ਟੀਮ ਦੀ ਜਿੱਤ ਵਿੱਚ ਸ਼ਲਾਘਯੋਗ ਰੋਲ ਅਦਾ ਕੀਤਾ। ਇਸ ਮੈਚ ਵਿੱਚ ਟਰੇਡ ਰਾਹੀਂ ਮਿਲੇ ਖਿਡਾਰੀ ਵੱਲੋਂ ਹੀ ਜੇਤੂ ਗੋਲ ਆਉਣਾ ਟੀਮ ਮੈਨੇਜਮੈਂਟ ਲਈ ਹੌਂਸਲਾ ਅਫ਼ਜ਼ਾਈ ਵਾਲਾ ਸੰਕੇਤ ਮੰਨਿਆ ਜਾ ਰਿਹਾ ਹੈ।
ਜ਼ੀਵ ਬੂਈਅਮ ਨੇ ਇਸ ਮੁਕਾਬਲੇ ਵਿੱਚ ਇੱਕ ਗੋਲ ਅਤੇ ਇੱਕ ਅਸਿਸਟ ਕਰਕੇ ਆਪਣੀ ਉਪਯੋਗਤਾ ਸਾਬਤ ਕੀਤੀ, ਜਦਕਿ ਕੈਨਕਸ ਨੇ ਸੰਘਰਸ਼ਪੂਰਨ ਖੇਡ ਨਾਲ ਦਰਸ਼ਕਾਂ ਨੂੰ ਨਵੀਂ ਉਮੀਦ ਦਿੱਤੀ।
