ਪਾਕਿਸਤਾਨ 'ਚ ਵਾਰ-ਵਾਰ ਉਡਾਣਾਂ ਰੱਦ ਹੋਣ 'ਤੇ ਲੋਕ ਪ੍ਰੇਸ਼ਾਨ, ਸੋਸ਼ਲ ਮੀਡੀਆ 'ਤੇ ਕੱਢਿਆ ਗੁੱਸਾ
Friday, Jul 02, 2021 - 02:37 PM (IST)
ਪਾਕਿਸਤਾਨ/ਕਰਾਚੀ (ਬਿਊਰੋ) - ਪਾਕਿਸਤਾਨ ਵਿਚ ਕੋਰੋਨਾ ਕਾਰਨ ਵਿਦੇਸ਼ੀ ਉਡਾਣਾਂ ਰੱਦ ਹੋਣ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ। ਦਰਅਸਲ, ਪਾਕਿਸਤਾਨ ਵਿਚ ਰਹਿੰਦੇ ਲੋਕਾਂ ਨੂੰ ਉਡਾਣਾਂ ਨਾਲ ਆਉਣ-ਜਾਣ ਦੌਰਾਨ ਵਾਰ-ਵਾਰ ਉਡਾਣਾਂ ਰੱਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਰਫ਼ ਇਨ੍ਹਾਂ ਹੀ ਨਹੀਂ ਇਨ੍ਹਾਂ ਲੋਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਉਡਾਣਾਂ ਰੱਦ ਕਰਨ ਦਾ ਸਹੀ ਕਾਰਨ ਵੀ ਨਹੀਂ ਦੱਸਿਆ ਜਾ ਰਿਹਾ ਹੈ। ਅਜਿਹੀ ਸਥਿਤੀ 'ਚ ਸੋਸ਼ਲ ਮੀਡੀਆ 'ਤੇ ਪ੍ਰੇਸ਼ਾਨ ਲੋਕਾਂ ਨੇ ਪੋਸਟਾਂ ਦੇ ਜ਼ਰੀਏ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ।
ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕੱਢਿਆ ਗੁੱਸਾ
ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਟਵੀਟ ਕੀਤਾ, "ਮੇਰੇ ਪਰਿਵਾਰ ਨੇ ਹਫ਼ਤੇ ਵਿਚ ਦੋ ਵਾਰ ਕਤਾਰ ਏਅਰਵੇਜ਼ ਦੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਅਤੇ ਅਜੇ ਵੀ 26 ਜੁਲਾਈ ਤੋਂ ਪਹਿਲਾਂ ਕੋਈ ਟਿਕਟ ਨਹੀਂ ਮਿਲ ਰਹੀ।" ਉਥੇ ਹੀ ਇਕ ਹੋਰ ਯੂਜ਼ਰ ਨੇ ਕਿਹਾ, ''ਸਾਡੇ ਨਾਲ ਵੀ ਅਜਿਹਾ ਹੀ ਹੋਇਆ ਸੀ, ਤੁਰਕੀ ਏਅਰਲਾਈਨਸ ਨੇ ਟਿਕਟ ਰੱਦ ਕਰਜੇ ਹੋਏ ਤਰਕ ਦਿੱਤਾ ਕਿ ਪਾਕਿਸਤਾਨ ਸਰਕਾਰ ਨੇ 1 ਜੁਲਾਈ ਤੋਂ 18 ਜੁਲਾਈ ਤੱਕ ਉਡਾਣਾਂ 'ਤੇ ਬੈਨ ਕੀਤਾ ਹੈ।
ਵਧਦੇ ਰੋਸ ਤੋਂ ਬਾਅਦ ਸੀ. ਏ. ਏ. ਦਾ ਆਇਆ ਜਵਾਬ
ਡਾਨ ਦੀ ਰਿਪੋਰਟ ਅਨੁਸਾਰ, ਲੋਕਾਂ ਦੇ ਵੱਧਦੇ ਗੁੱਸੇ ਨੂੰ ਵੇਖਦਿਆਂ ਸਿਵਲ ਏਵੀਏਸ਼ਨ ਅਥਾਰਟੀ (ਸੀਏਏ) ਨੇ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਇੱਕ ਬਿਆਨ ਜਾਰੀ ਕੀਤਾ, ਜਿਸ ਵਿਚ ਵਿਦੇਸ਼ੀ ਏਅਰਲਾਈਨਾਂ ਨੂੰ ਉਡਾਣਾਂ ਰੱਦ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਲਈ ਵਿਦੇਸ਼ੀ ਏਅਰਲਾਇਨਸ ਵੱਲੋਂ ਜ਼ਿਆਦਾ ਬੁਕਿੰਗ ਦਾ ਨੋਟਿਸ ਲਿਆ ਹੈ। ਉਡਾਣਾਂ ਦੀ ਬੁਕਿੰਗ ਅਤੇ ਮੁਅੱਤਲ ਦੀ ਜ਼ਿੰਮੇਵਾਰੀ ਸਬੰਧਿਤ ਏਅਰਲਾਈਨ 'ਤੇ ਨਿਰਭਰ ਹੈ ਕਿਉਂਕਿ ਸੀ. ਏ. ਏ. ਦਾ ਫਲਾਈਟ ਰੱਦ ਜਾਂ ਓਵਰ ਬੁੱਕਿੰਗ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਨੋਟ - ਪਾਕਿਸਤਾਨ ਦੀਆਂ ਵਾਰ-ਵਾਰ ਉਡਾਣਾਂ ਰੱਦ ਹੋਣ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।