ਚੀਨੀ ਕੰਪਨੀਆਂ ਨੂੰ ਦਿੱਤੇ ਠੇਕੇ ਰੱਦ ਹੋਣ, ਫ਼ਿਲਮੀ ਅਦਾਕਾਰ ਨਾ ਕਰਨ ਚਾਈਨੀਜ਼ ਉਤਪਾਦਾਂ ਦਾ ਪ੍ਰਚਾਰ : ਕੈਟ

06/18/2020 3:31:14 PM

ਨਵੀਂ ਦਿੱਲੀ — ਗਲਵਾਨ ਘਾਟੀ 'ਚ ਭਾਰਤੀ ਫੌਜੀਆਂ 'ਤੇ ਹੋਏ ਹਮਲੇ ਦੀ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਸੀਏਟੀ) ਨੇ ਨਿੰਦਾ ਕੀਤੀ ਹੈ। ਕੈਟ ਨੇ ਕਿਹਾ ਕਿ ਦੇਸ਼ ਭਰ ਦੇ ਕਾਰੋਬਾਰੀ ਲੱਦਾਖ ਵਿਚ ਤਾਜ਼ਾ ਐਲਏਸੀ ਘਟਨਾਕ੍ਰਮ ਤੋਂ ਬਹੁਤ ਨਾਰਾਜ਼ ਹਨ। ਇਸ ਹਮਲੇ ਤੋਂ ਬਾਅਦ ਕੈਟ ਨੇ ਚੀਨੀ ਉਤਪਾਦਾਂ ਦਾ ਸਖ਼ਤੀ ਨਾਲ ਬਾਈਕਾਟ ਅਤੇ ਭਾਰਤੀ ਉਤਪਾਦਾਂ ਨੂੰ ਉਤਸ਼ਾਹਤ ਕਰਨ ਵਾਲੀ ਰਾਸ਼ਟਰੀ ਮੁਹਿੰਮ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। 

ਸੀਏਟੀ ਨੇ ਸਰਕਾਰ ਅੱਗੇ ਕੀਤੀ ਬੇਨਤੀ

ਸੀਏਟੀ ਨੇ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਚੀਨੀ ਕੰਪਨੀਆਂ ਨੂੰ ਦਿੱਤੇ ਗਏ ਠੇਕੇ ਤੁਰੰਤ ਰੱਦ ਕੀਤੇ ਜਾਣ। ਇਸ ਦੇ ਨਾਲ ਹੀ ਭਾਰਤੀ ਸਟਾਰਟਅੱਪ ਵਿਚ ਚੀਨੀ ਕੰਪਨੀਆਂ ਵਲੋਂ ਕੀਤੇ ਜਾ ਰਹੇ ਨਿਵੇਸ਼ ਨੂੰ ਵਾਪਸ ਕਰਨ ਵਰਗੇ ਨਿਯਮ ਬਣਾਉਣ ਲਈ ਤੁਰੰਤ ਕਦਮ ਚੁੱਕੇ ਜਾਣ। ਤਾਂ ਜੋ ਭਾਰਤੀ ਸੈਨਿਕਾਂ ਖ਼ਿਲਾਫ ਚੀਨ ਦੀਆਂ ਅਨੈਤਿਕ ਅਤੇ ਵਹਿਸ਼ੀ ਕਾਰਵਾਈਆਂ ਦਾ ਜਵਾਬ ਦਿੱਤਾ ਜਾ ਸਕੇ। 

ਇਹ ਵੀ ਪੜ੍ਹੋ: ਇਕ ਘਰ ਦੇ ਕਈ ਲੋਕਾਂ ਨੂੰ ਮਿਲ ਸਕਦੈ PM ਕਿਸਾਨ ਸਕੀਮ ਤਹਿਤ 6,000 ਰੁਪਏ ਦਾ ਲਾਭ, ਜਾਣੋ ਕਿਵੇਂ

ਚੀਨੀ ਆਯਾਤ ਨੂੰ ਘੱਟ ਕੀਤਾ ਜਾਵੇ

ਕੈਟ ਦੇ ਕੌਮੀ ਪ੍ਰਧਾਨ ਬੀ.ਸੀ. ਭਰਤੀਆ ਅਤੇ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਹਾਲ ਹੀ ਵਿਚ ਹੋਏ ਘਟਨਾਕ੍ਰਮ ਅਤੇ ਭਾਰਤ ਪ੍ਰਤੀ ਚੀਨ ਦੇ ਲਗਾਤਾਰ ਰਵੱਈਏ ਦੇ ਮੱਦੇਨਜ਼ਰ ਭਾਰਤੀ ਵਪਾਰੀਆਂ ਨੇ ਚੀਨੀ ਦਰਾਮਦਾਂ ਨੂੰ ਘਟਾ ਕੇ ਚੀਨ ਨੂੰ ਇਕ ਵੱਡਾ ਸਬਕ ਸਿਖਾਉਣ ਦੀ ਸਹੁੰ ਖਾਧੀ ਹੈ। ਬੀਸੀ ਭਰਤੀਆ ਨੇ ਸਰਕਾਰ ਨੂੰ ਚੀਨ 'ਤੇ ਇਕ ਮਜ਼ਬੂਤ ​​ਸਥਿਤੀ ਬਣਾਉਣ ਦੀ ਅਪੀਲ ਕੀਤੀ ਹੈ ਅਤੇ ਚੀਨੀ ਕੰਪਨੀਆਂ ਨੂੰ ਦਿੱਤੇ ਸਾਰੇ ਸਰਕਾਰੀ ਠੇਕੇ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਚੀਨੀ ਕੰਪਨੀਆਂ ਵੱਖ-ਵੱਖ ਸਰਕਾਰੀ ਠੇਕਿਆਂ ਵਿਚ ਬਹੁਤ ਘੱਟ ਰੇਟਾਂ ਉੱਤੇ ਬੋਲੀ ਲਗਾ ਰਹੀਆਂ ਹਨ ਅਤੇ ਇਸ ਤਰ੍ਹਾਂ ਉਹ ਕਈਂ ਸਰਕਾਰੀ ਪ੍ਰੋਜੈਕਟ ਦੇ ਟੈਂਡਰ ਪ੍ਰਾਪਤ ਕਰਨ ਵਿਚ ਸਫਲ ਰਹੀਆਂ ਹਨ।

ਚੀਨੀ ਨਿਵੇਸ਼ ਖਤਮ ਕਰਨ ਦੀ ਜ਼ਰੂਰਤ

ਕੈਟ ਦਾ ਕਹਿਣਾ ਹੈ ਕਿ ਭਾਰਤ ਤਕਨੀਕੀ ਸਟਾਰਟਅੱਪ 'ਚ ਭਾਰਤ ਨੂੰ ਫੋਕਸ ਕਰਨ ਦੀ ਜ਼ਰੂਰਤ ਹੈ। ਇਸ ਖੇਤਰ ਵਿਚ ਵਧਦੇ ਚੀਨੀ ਨਿਵੇਸ਼ ਤੁਰੰਤ ਖਤਮ ਕਰਨ ਜ਼ਰੂਰਤ ਹੈ। ਚੀਨੀ ਕੰਪਨੀਆਂ ਨੇ ਕਈ ਭਾਰਤੀ ਸਟਾਰਟਅਪਸ ਜਿਵੇਂ ਪੇਟੀਐਮ, ਉਦਾਨ, ਬਿਗ ਬਾਸਕਿਟ, ਮਿਲਕ ਬਾਸਕੇਟ, ਫਲਿੱਪਕਾਰਟ, ਸਵਿੱਗੀ ਵਰਗੀਆਂ ਕਈ ਭਾਰਤੀ ਸਟਾਰਟ ਅੱਪ 'ਚ ਚੀਨ ਦੀਆਂ ਕੰਪਨੀਆਂ ਨੇ ਪੈਸਾ ਲਗਾਇਆ ਹੈ। ਇਹ ਪੂਰੀ ਤਰ੍ਹਾਂ ਭਾਰਤੀ ਪ੍ਰਚੂਨ ਬਾਜ਼ਾਰਾਂ 'ਤੇ ਕਾਬਜ਼ ਹੋਣ ਦੀ ਚੀਨੀ ਕੰਪਨੀਆਂ ਦੀ ਵੱਡੀ ਚਾਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚੀਨੀ ਨਿਵੇਸ਼ 'ਤੇ ਪਾਬੰਦੀ ਲਗਾਉਣ ਲਈ ਨਿਯਮ ਬਣਾਉਣੇ ਚਾਹੀਦੇ ਹਨ ਅਤੇ ਇਨ੍ਹਾਂ ਤਕਨੀਕੀ ਦਿੱਗਜਾਂ ਨੂੰ ਚੀਨੀ ਨਿਵੇਸ਼ ਵਾਪਸ ਦੇਣ ਦੀ ਸਲਾਹ ਵੀ ਦੇਣੀ ਚਾਹੀਦੀ ਹੈ। 

ਇਹ ਵੀ ਪੜ੍ਹੋ: ਫ਼ਰੋਜ਼ਨ ਫੂਡ ਮਾਰਕੀਟ 'ਚ ਚੀਨ ਨੂੰ ਪਛਾੜਣ ਦੀ ਤਿਆਰੀ ਕਰ ਰਿਹਾ ਭਾਰਤ

ਫਿਲਮੀ ਸਟਾਰ ਅਤੇ ਕ੍ਰਿਕੇਟਰਾਂ ਨੂੰ ਵੀ ਕੀਤੀ ਅਪੀਲ

ਇਸ ਤੋਂ ਇਲਾਵਾ ਭਰਤੀਆ ਅਤੇ ਖੰਡੇਲਵਾਲ ਨੇ ਵੀ ਭਾਰਤੀ ਫਿਲਮੀ ਸਿਤਾਰਿਆਂ ਅਤੇ ਕ੍ਰਿਕਟਰਾਂ ਵਲੋਂ ਚੀਨੀ ਬ੍ਰਾਂਡ ਦੀ ਵੱਡੇ ਪੱਧਰ 'ਤੇ ਇਸ਼ਤਿਹਾਰਬਾਜ਼ੀ ਕਰਨ 'ਤੇ ਗੰਭੀਰ ਚਿੰਤਾ ਜ਼ਾਹਰ ਕੀਤੀ। ਉਸਨੇ ਦੱਸਿਆ ਕਿ ਦੀਪਿਕਾ ਪਾਦੁਕੋਣ, ਆਮਿਰ ਖਾਨ, ਵਿਰਾਟ ਕੋਹਲੀ, ਰਣਵੀਰ ਸਿੰਘ, ਸਾਰਾ ਅਲੀ ਖਾਨ, ਰਣਬੀਰ ਕਪੂਰ, ਵਿੱਕੀ ਕੌਸ਼ਲ ਜੋ ਵੱਖ-ਵੱਖ ਚੀਨੀ ਮੋਬਾਈਲ ਉਤਪਾਦਾਂ ਦੀ ਬ੍ਰਾਂਡਿੰਗ ਕਰਦੇ ਹਨ। ਕੈਟ ਨੇ ਇਨ੍ਹਾਂ ਕਲਾਕਾਰਾਂ ਨੂੰ ਅਪੀਲ ਕੀਤੀ ਕਿ ਉਹ ਬ੍ਰਾਂਡਿੰਗ ਅਤੇ ਚੀਨੀ ਮਾਰਕਾ ਨੂੰ ਉਤਸ਼ਾਹਤ ਕਰਨ ਅਤੇ ਦੇਸ਼ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ। ਮਹੱਤਵਪੂਰਨ ਗੱਲ ਇਹ ਹੈ ਕਿ ਸੀਏਟੀ ਨੇ ਚੀਨ ਨੂੰ ਵਿੱਤੀ ਤੌਰ 'ਤੇ ਠੇਸ ਪਹੁੰਚਾਉਣ ਦੀ ਤਿਆਰੀ ਕਰ ਲਈ ਹੈ। ਕੈਟ ਨੇ ਚੀਨੀ ਉਤਪਾਦਾਂ ਦਾ ਬਾਈਕਾਟ ਕਰਨ ਅਤੇ ਭਾਰਤੀ ਵਸਤਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਲਈ 'ਭਾਰਤੀ ਚੀਜ਼ਾਂ- ਸਾਡਾ ਮਾਣ' ਨਾਮ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।

ਇਹ ਵੀ ਪੜ੍ਹੋ:  ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਵੱਡੀ ਰਾਹਤ, ਹੁਣ 'ਟੈਲੀਮੈਡੀਸੀਨ' ਵੀ ਹੋਵੇਗੀ ਸਿਹਤ ਬੀਮੇ 'ਚ ਸ਼ਾਮਲ


Harinder Kaur

Content Editor

Related News