ਆਸਟ੍ਰੇਲੀਆ 'ਚ 'ਕੈਨਬਰਾ ਖੇਡ ਮੇਲੇ' ਦਾ ਆਯੋਜਨ 16 ਅਕਤੂਬਰ ਨੂੰ

Wednesday, Sep 28, 2022 - 11:04 AM (IST)

ਆਸਟ੍ਰੇਲੀਆ 'ਚ 'ਕੈਨਬਰਾ ਖੇਡ ਮੇਲੇ' ਦਾ ਆਯੋਜਨ 16 ਅਕਤੂਬਰ ਨੂੰ

ਕੈਨਬਰਾ (ਬਿਊਰੋ) ਪੰਜਾਬੀ ਭਾਈਚਾਰਾ ਦੁਨੀਆ ਦੇ ਜਿਸ ਵੀ ਕੋਨੇ ਵਿਚ ਗਿਆ ਹੈ, ਉੱਥੇ-ਉੱਥੇ ਆਪਣੇ ਵਿਰਸਾ ਅਤੇ ਸੱਭਿਆਚਾਰ ਨੂੰ ਵੀ ਨਾਲ ਲੈ ਗਿਆ ਹੈ। ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਨੇ ਵਿਰਸੇ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਹਰ ਯਤਨ ਕੀਤਾ ਹੈ। ਇਸੇ ਕੋਸ਼ਿਸ਼ ਦੇ ਤਹਿਤ ਖੇਡ ਮੇਲੇ, ਰੰਗਾਰੰਗ ਪ੍ਰੋਗਰਾਮ ਸਮੇਂ-ਸਮੇਂ 'ਤੇ ਉਲੀਕੇ ਜਾਂਦੇ ਹਨ। ਹੁਣ ਆਸਟ੍ਰੇਲੀਆ ਵਿਖੇ 16 ਅਕਤੂਬਰ, 2022 ਨੂੰ 'ਕੈਨਬਰਾ ਖੇਡ ਮੇਲਾ' ਆਯੋਜਿਤ ਹੋਣ ਜਾ ਰਿਹਾ ਹੈ। ਖ਼ੁਸ਼ੀ ਦੀ ਗੱਲ ਹੈ ਕਿ ਅਦਾਰਾ 'ਜਗ ਬਾਣੀ' ਇਸ ਖੇਡੇ ਮੇਲੇ ਨੂੰ ਸਪਾਂਸਰ ਕਰੇਗਾ।

ਪੜ੍ਹੋ ਇਹ ਅਹਿਮ ਖ਼ਬਰ-ਮੈਲਬੌਰਨ : ਕੁਇੰਟ ਇਸ਼ੈਸੀਅਲ ਹਾਕੀ ਕੱਪ 2022 ਸਫ਼ਲਤਾਪੂਰਵਕ ਸਮਾਪਤ

ਇਸ ਖੇਡੇ ਮੇਲੇ ਵਿਚ ਵਾਰਿਸ ਬ੍ਰਦਰਜ਼ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਵੱਲੋਂ ਖੁੱਲ੍ਹਾ ਅਖਾੜਾ ਲਗਾਇਆ ਜਾਵੇਗਾ।ਇਹ ਮੇਲਾ ਐਤਵਾਰ ਨੂੰ ਹਾਲ ਸ਼ੋਅ ਗ੍ਰਾਊਂਡ, ਕੋਰੋਨੋਰ ਆਫ ਵਿਕਟੋਰੀਆ ਸਟ੍ਰੀਟ ਅਤੇ ਗਲੈਡਸਟੋਨ ਸਟ੍ਰੀਟ ਹਾਲ ਐਕਟ 2618 ਵਿਖੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਆਯੋਜਿਤ ਹੋਵੇਗਾ। ਅਖਾੜੇ ਤੋਂ ਇਲਾਵਾ ਕੱਬਡੀ, ਵਾਲੀਬਾਲ, ਫੁੱਟਬਾਲ, ਟਗ ਆਫ ਵਾਰ, ਭੰਗੜਾ, ਗਿੱਧਾ, ਸੱਭਿਆਚਾਰਕ ਪੇਸ਼ਕਾਰੀ, ਮਿਊਜ਼ੀਕਲ ਚੀਅਰਸ, ਕੁਇਜ਼ ਮੁਕਾਬਲੇ ਕਰਵਾਏ ਜਾਣਗੇ। ਜੇਤੂਆਂ ਨੂੰ ਇਨਾਮ ਵੀ ਦਿੱਤੇ ਜਾਣਗੇ।ਇਸ ਮੇਲੇ ਵਿਚ ਕੋਈ ਐਂਟਰੀ ਫ਼ੀਸ ਨਹੀਂ ਲੱਗੇਗੀ। 


author

Vandana

Content Editor

Related News