ਕੈਨੇਡਾ : ਅਖਬਾਰ ਦੇ ਸੰਪਾਦਕ ਤੇ ਪ੍ਰਕਾਸ਼ਕ ਨਫ਼ਰਤ ਫੈਲਾਉਣ ਦੇ ਦੋਸ਼ੀ ਕਰਾਰ

Friday, Jan 25, 2019 - 05:33 PM (IST)

ਕੈਨੇਡਾ : ਅਖਬਾਰ ਦੇ ਸੰਪਾਦਕ ਤੇ ਪ੍ਰਕਾਸ਼ਕ ਨਫ਼ਰਤ ਫੈਲਾਉਣ ਦੇ ਦੋਸ਼ੀ ਕਰਾਰ

ਓਟਾਵਾ (ਏ.ਐਫ.ਪੀ.)- ਟੋਰਾਂਟੋ ਦੇ ਇਕ ਨਿਊਜ਼ ਪੇਪਰ ਦੇ ਪ੍ਰਕਾਸ਼ਕ ਅਤੇ ਸੰਪਾਦਕ ਨੂੰ ਅਜਿਹੇ ਲੇਖਾਂ ਅਤੇ ਚਰਿੱਤਰਾਂ ਰਾਹੀਂ ਨਫਰਤ ਫੈਲਾਉਣ ਦਾ ਦੋਸ਼ੀ ਪਾਇਆ ਗਿਆ ਹੈ, ਜਿਨ੍ਹਾਂ ਵਿਚ ਜਬਰ ਜਨਾਹ ਨੂੰ ਹੁੰਗਾਰਾ ਅਤੇ ਯਹੂਦੀਆਂ ਦੇ ਕਤਲੇਆਮ ਨੂੰ ਸਹੀ ਕਰਾਰ ਦਿੱਤਾ ਗਿਆ ਹੈ। ਯੋਰ ਵਾਰਡ ਨਿਊਜ਼ ਪੇਪਰ ਦੇ ਮੁੱਖ ਸੰਪਾਦਕ ਜੇਮਸ ਸਿਏਰਸ (55) ਅਤੇ ਪ੍ਰਕਾਸ਼ਕ ਲਿਰੋਏ ਸੇਂਟ ਜਰਮੇਨ (77) ਨੇ ਅਦਾਲਤ ਵਿਚ ਦਲੀਲ ਦਿੱਤੀ ਕਿ 'ਯੋਰ ਵਾਰਡ ਨਿਊਜ਼' ਇਕ ਵਿਅੰਗ ਸੀ।

ਸਥਾਨਕ ਮੀਡੀਆ ਰਿਪੋਰਟ ਮੁਤਾਬਕ ਜੱਜ ਨੇ ਵੀਰਵਾਰ ਨੂੰ ਦਿੱਤੇ ਆਪਣੇ ਫੈਸਲੇ ਵਿਚ ਕਿਹਾ ਕਿ ਨਿਊਜ਼ ਪੇਪਰ ਵਿਚ ਨਫਰਤ ਦੇ ਲਗਤਾਰ ਪ੍ਰਚਾਰ ਦੇ ਸਬੂਤ ਕਾਫੀ ਗੰਭੀਰ ਹਨ। ਇਨ੍ਹਾਂ ਵਿਚ ਔਰਤਾਂ ਨੂੰ ਗੁਲਾਮ ਦੇ ਤੌਰ 'ਤੇ ਦਰਸ਼ਾਉਣ ਅਤੇ ਯਹੂਦੀਆਂ ਪ੍ਰਤੀ ਸਾਜ਼ਿਸ਼ ਰਚਨਾ ਵੀ ਸ਼ਾਮਲ ਹੈ। ਅਦਾਲਤ ਨੇ ਏ.ਐਫ.ਪੀ. ਨੂੰ ਇਸ ਹੁਕਮ ਦੀ ਪੁਸ਼ਟੀ ਕੀਤੀ। ਕੁਝ ਸਮੂਹਾਂ ਖਿਲਾਫ ਨਫਰਤ ਫੈਲਾਉਣ ਦੇ ਦੋਸ਼ੀਆਂ ਨੂੰ 26 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਵੇਗੀ। ਦੋਹਾਂ ਦੋਸ਼ੀਆਂ ਨੂੰ 5000 ਕੈਨੇਡੀਆਈ ਡਾਲਰ ਜਾਂ 6 ਹਫਤੇ ਜੇਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ।


author

Sunny Mehra

Content Editor

Related News