ਕੌਮਾਂਤਰੀ ਸਾਈਬਰ ਅਪਰਾਧ ਲਈ ਕੈਨੇਡੀਅਨ ਵਿਅਕਤੀ ਨੂੰ 140 ਮਹੀਨਿਆਂ ਦੀ ਹੋਈ ਜੇਲ੍ਹ
Saturday, Sep 11, 2021 - 01:55 PM (IST)
ਵਾਸ਼ਿੰਗਟਨ (ਭਾਸ਼ਾ) - ਕੈਨੇਡਾ ਦੇ ਇਕ ਵਿਅਕਤੀ ਨੂੰ ਇੰਟਰਨੈੱਟ ਅਤੇ ਬੈਂਕ ਧੋਖਾਧੜੀ ਦੇ ਮਾਮਲਿਆਂ ’ਚ ਲੱਖਾਂ ਡਾਲਰ ਦੀ ਮਨੀ ਲਾਂਡਰਿੰਗ ਦੀ ਸਾਜਿਸ਼ ਦੇ ਸਿਲਸਿਲੇ ’ਚ ਬੁੱਧਵਾਰ ਨੂੰ 140 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ । ਇਨ੍ਹਾਂ ਅਪਰਾਧਾਂ ਦਾ ਸ਼ਿਕਾਰ ਭਾਰਤ ਦਾ ਇਕ ਬੈਂਕ ਵੀ ਬਣਿਆ । ਕੈਨੇਡਾ ਅਤੇ ਅਮਰੀਕਾ ਦੀ ਦੋਹਰੀ ਨਾਗਰਿਕਤਾ ਵਾਲੇ ਗਾਲਿਬ ਅਲਾਮਾਰੀ (36) ਨੇ 2 ਮਾਮਲਿਆਂ ’ਚ ਮਨੀ ਲਾਂਡਰਿੰਗ ਦਾ ਇਲਜ਼ਾਮ ਸਵੀਕਾਰ ਕੀਤਾ ਸੀ, ਜਿਸਦੇ ਬਾਅਦ ਉਸ ਨੂੰ ਸਜ਼ਾ ਸੁਣਾਈ ਗਈ ।
ਇਹ ਵੀ ਪੜ੍ਹੋ: ਨਿਊਯਾਰਕ 'ਚ ਪੰਜਾਬੀ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ
ਨਿਆਂ ਵਿਭਾਗ ਨੇ ਦੱਸਿਆ ਕਿ ਉਸ ਨੂੰ ਪੀੜਤਾਂ ਨੂੰ ਨੁਕਸਾਨ ਦੀ ਭਰਪਾਈ ਦੇ ਰੂਪ ’ਚ 3 ਕਰੋੜ ਡਾਲਰ ਤੋਂ ਜ਼ਿਆਦਾ ਦੀ ਧਨਰਾਸ਼ੀ ਦੇਣ ਦਾ ਆਦੇਸ਼ ਦਿੱਤਾ ਗਿਆ ਹੈ। ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਅਲਾਮਾਰੀ ਅਤੇ ਹੋਰ ਸਾਜਿਸ਼ਕਤਰਤਾਵਾਂ ਨੇ ਪੀੜਤਾਂ ਤੋਂ ਪੈਸੇ ਚੋਰੀ ਕਰਨ ਲਈ ਬਿਜਨੈੱਸ ਈਮੇਲ ਯੋਜਨਾਵਾਂ , ਏ.ਟੀ.ਐੱਮ. ਕੈਸ਼-ਆਊਟ ਅਤੇ ਬੈਂਕ ਸਾਈਬਰ-ਡਕੈਤੀ ਦਾ ਇਸਤੇਮਾਲ ਕੀਤਾ ਅਤੇ ਇਸ ਦੇ ਬਾਅਦ ਬੈਂਕ ਖਾਤਿਆਂ ਅਤੇ ਡਿਜੀਟਲ ਮੁਦਰਾ ਜਰੀਏ ਮਨੀ ਲਾਂਡਰਿੰਗ ਕੀਤੀ।
ਨਿਆਂ ਵਿਭਾਗ ਨੇ ਦੱਸਿਆ, 'ਚੋਰੀ ਕੀਤੇ ਗਏ ਪੈਸਿਆਂ ’ਚ ਉੱਤਰ ਕੋਰੀਆਈ ਸਾਈਬਰ ਮੁਲਜ਼ਮਾਂ ਵੱਲੋਂ ਕੀਤੇ ਗਏ ਦੋਸ਼ ਅਤੇ ਪਾਕਿਸਤਾਨ ’ਚ 2018 ’ਚ ਏ.ਟੀ.ਐੱਮ. ਕੈਸ਼-ਆਊਟ ਚੋਰੀ ਸ਼ਾਮਲ ਹੈ। ਅਲਾਮਾਰੀ ਦੇ ਅਪਰਾਧਾਂ ਦੇ ਹੋਰ ਪੀੜਤਾਂ ’ਚ ਭਾਰਤ ਦਾ ਇਕ ਬੈਂਕ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਅਮਰੀਕਾ ਅਤੇ ਬ੍ਰਿਟੇਨ ਦੀਆਂ ਕੰਪਨੀਆਂ, ਅਮਰੀਕੀ ਨਾਗਰਿਕ ਅਤੇ ਬ੍ਰਿਟੇਨ ਦਾ ਇਕ ਪੇਸ਼ੇਵਰ ਫੁਟਬਾਲ ਕਲੱਬ ਵੀ ਸ਼ਾਮਲ ਹੈ।'
ਇਹ ਵੀ ਪੜ੍ਹੋ: ਤਾਲਿਬਾਨ ਸਰਕਾਰ ਕੌਮਾਂਤਰੀ ਭਾਈਚਾਰੇ ਅਤੇ ਅਮਰੀਕਾ ਦੀਆਂ ਉਮੀਦਾਂ ਮੁਤਾਬਕ ਨਹੀਂ: ਬਾਈਡੇਨ ਪ੍ਰਸ਼ਾਸਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।